ਕਮਲ ਹਸਨ ਨੇ ਆਪਣੇ ਐਕਸ (X) ਅਕਾਊਂਟ 'ਤੇ ਇਸ ਨੂੰ ਸਾਂਝਾ ਕੀਤਾ। ਉਨ੍ਹਾਂ ਟਵੀਟ ਕੀਤਾ, "ਮੇਰੇ ਦੋਸਤ ਰਜਨੀਕਾਂਤ ਨਾਲ ਇਕ ਖ਼ਾਸ ਮੁਲਾਕਾਤ। ਹਰ ਸ਼ਾਨਦਾਰ ਸਫ਼ਰ ਇਕ ਨਵੇਂ ਅਧਿਆਏ ਦਾ ਹੱਕਦਾਰ ਹੁੰਦਾ ਹੈ! ਨੈਲਸਨ ਦਿਲੀਪ ਕੁਮਾਰ ਤੇ ਅਨਿਰੁੱਧ ਆਫੀਸ਼ੀਅਲ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਸ ਸਹਿਯੋਗ ਨੂੰ ਸੰਭਵ ਬਣਾਉਣ ਲਈ ਰੈੱਡ ਜਾਇੰਟ ਮੂਵੀਜ਼ ਦਾ ਵੀ ਧੰਨਵਾਦ। #KHxRK #RedGiant17"

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਤਮਿਲ ਫ਼ਿਲਮ ਇੰਡਸਟਰੀ ਦੇ ਦੋ ਵੱਡੇ ਸੁਪਰਸਟਾਰ ਇੱਕੋ ਸਕ੍ਰੀਨ ਸਾਂਝੀ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਨੈਲਸਨ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਰਜਨੀਕਾਂਤ ਅਤੇ ਕਮਲ ਹਸਨ ਦੀ। ਉਲਗਨਾਇਗਨ (Ulaganayagan) ਤੇ ਥਲਾਈਵਰ ਇੱਕੋ ਫ਼ਿਲਮ 'ਚ ਇਕੱਠੇ ਆ ਰਹੇ ਹਨ। ਇਸ ਦਾ ਐਲਾਨ ਇਕ ਵੀਡੀਓ ਰਾਹੀਂ ਕੀਤਾ ਗਿਆ ਹੈ।
ਕਮਲ ਹਸਨ ਨੇ ਆਪਣੇ ਐਕਸ (X) ਅਕਾਊਂਟ 'ਤੇ ਇਸ ਨੂੰ ਸਾਂਝਾ ਕੀਤਾ। ਉਨ੍ਹਾਂ ਟਵੀਟ ਕੀਤਾ, "ਮੇਰੇ ਦੋਸਤ ਰਜਨੀਕਾਂਤ ਨਾਲ ਇਕ ਖ਼ਾਸ ਮੁਲਾਕਾਤ। ਹਰ ਸ਼ਾਨਦਾਰ ਸਫ਼ਰ ਇਕ ਨਵੇਂ ਅਧਿਆਏ ਦਾ ਹੱਕਦਾਰ ਹੁੰਦਾ ਹੈ! ਨੈਲਸਨ ਦਿਲੀਪ ਕੁਮਾਰ ਤੇ ਅਨਿਰੁੱਧ ਆਫੀਸ਼ੀਅਲ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਸ ਸਹਿਯੋਗ ਨੂੰ ਸੰਭਵ ਬਣਾਉਣ ਲਈ ਰੈੱਡ ਜਾਇੰਟ ਮੂਵੀਜ਼ ਦਾ ਵੀ ਧੰਨਵਾਦ। #KHxRK #RedGiant17"
A Special reunion with my friend @Rajinikanth.
Every great journey deserves another chapter!
My best to @NelsonDilpkumar and @AnirudhOfficial - and to @RedGiantMovies for powering this collaboration.#KHxRK#RedGiant17 pic.twitter.com/pZEwYiokOY
— Kamal Haasan (@ikamalhaasan) February 21, 2026
ਇਸ ਐਲਾਨ ਤੋਂ ਬਾਅਦ ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਇੱਕ ਪ੍ਰਸ਼ੰਸਕ ਨੇ ਟਵੀਟ ਕੀਤਾ- 'ਆਊਟਸਟੈਂਡਿੰਗ ਪ੍ਰੋਮੋ। ਤੁਸੀਂ ਕਲਾਸ ਹੋ ਅਤੇ ਥਲਾਈਵਾ ਮਾਸ ਹੈ। ਨੈਲਸਨ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਮੈਨੇਜ ਕੀਤਾ ਹੈ।'
ਇਕ ਹੋਰ ਐਕਸ (X) ਯੂਜ਼ਰ ਨੇ ਲਿਖਿਆ, "ਸਾਲਾਂ ਤੋਂ ਜਿਸ ਸਿਨੇਮੈਟਿਕ ਘਟਨਾ ਦਾ ਇੰਤਜ਼ਾਰ ਕਰ ਰਹੇ ਸੀ, ਉਸ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਕਮਲ ਹਾਸਨ ਅਤੇ ਰਜਨੀਕਾਂਤ 47 ਸਾਲਾਂ ਬਾਅਦ RedGiant17 ਲਈ ਇੱਕਠੇ ਆ ਰਹੇ ਹਨ। ਨੈਲਸਨ ਦਿਲੀਪ ਕੁਮਾਰ ਦੁਆਰਾ ਨਿਰਦੇਸ਼ਿਤ ਅਤੇ ਅਨਿਰੁੱਧ ਵੱਲੋਂ ਸੰਗੀਤਬੱਧ, ਇਹ ਪ੍ਰੋਜੈਕਟ RedGiantMovies ਦਾ 17ਵਾਂ ਉੱਦਮ (venture) ਹੈ। ਮੈਟਾ-ਸਟੋਰੀਟੈਲਿੰਗ ਅਤੇ ਵਿੰਟੇਜ ਸੁਹਜ ਦਾ ਇੱਕ ਸ਼ਾਨਦਾਰ ਨਮੂਨਾ ਦੇਖਣ ਨੂੰ ਮਿਲੇਗਾ।"
ਤੀਜੇ ਨੇ ਲਿਖਿਆ- '70 ਸਾਲ ਤੋਂ ਵੀ ਵੱਧ ਉਮਰ ਦੇ ਦੋ ਗੌਡਫਾਦਰ ਦਿਖਾਉਣ ਆ ਰਹੇ ਹਨ ਕਿ 'ਔਰਾ' (Aura) ਕੀ ਹੁੰਦਾ ਹੈ। ਬਿਲਕੁਲ ਮਰਦਾਨਾ ਕੰਟੈਂਟ। 3 ਮਿੰਟ 46 ਸੈਕਿੰਡ ਦੇ ਇਸ ਵੀਡੀਓ ਦੇ ਨਾਲ ਪਰਦੇ 'ਤੇ ਵੀ ਫਿਰ ਉਹੀ ਜਾਦੂ ਦੇਖਣ ਨੂੰ ਮਿਲੇਗਾ।'
ਨੈਲਸਨ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਜਦੋਂਕਿ ਅਨਿਰੁੱਧ ਰਵੀਚੰਦਰ ਇਸ ਦਾ ਸੰਗੀਤ ਤਿਆਰ ਕਰਨਗੇ। ਫ਼ਿਲਮ ਦੇ ਨਿਰਮਾਤਾਵਾਂ ਨੇ ਵੀਡੀਓ ਵਿੱਚ ਦੱਸਿਆ ਹੈ ਕਿ ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ।