ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸਰੀ ਇੰਡੈਕਸ ਸੈਂਸੈਕਸ 202.22 ਅੰਕ ਦੀ ਗਿਰਾਵਟ ਦੇ ਨਾਲ 47,878.45 ਅੰਕ 'ਤੇ ਬੰਦ ਹੋਇਆ ਹੈ। ਐਨਐਸਈ ਨਿਫਟੀ 65 ਅੰਕ ਭਾਵ 0.45 ਫੀਸਦ ਦੀ ਗਿਰਾਵਟ ਦੇ ਨਾਲ 14,341.35 ਅੰਕਾਂ 'ਤੇ ਬੰਦ ਹੋਇਆ ਹੈ।

ਨਵੀਂ ਦਿੱਲੀ, ਬਿਜ਼ਨਸ ਡੈਸਕ : ਘਰੇਲੂ ਸ਼ੇਅਰ ਬਾਜ਼ਾਰਾਂ ਨੇ ਪਿਛਲੇ ਕਾਰੋਬਾਰੀ ਸੈਸ਼ਨ ਦੀ ਗਿਰਾਵਟ ਨਾਲ ਹਫਤਾ ਬੰਦ ਕੀਤਾ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸਰੀ ਇੰਡੈਕਸ ਸੈਂਸੈਕਸ 202.22 ਅੰਕ ਦੀ ਗਿਰਾਵਟ ਦੇ ਨਾਲ 47,878.45 ਅੰਕ 'ਤੇ ਬੰਦ ਹੋਇਆ ਹੈ। ਐਨਐਸਈ ਨਿਫਟੀ 65 ਅੰਕ ਭਾਵ 0.45 ਫੀਸਦ ਦੀ ਗਿਰਾਵਟ ਦੇ ਨਾਲ 14,341.35 ਅੰਕਾਂ 'ਤੇ ਬੰਦ ਹੋਇਆ ਹੈ। ਸੈਕਟੋਰਲ ਇੰਡੈਕਸ ਦੀ ਗੱਲ ਕਰੀਏ ਤਾਂ ਬੀਐਸਸੀ ਪਾਵਰ ਵਿਚ 2.35 ਫੀਸਦ ਦਾ ਉਛਾਲ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਉਪਯੋਗਤਾ ਇੰਡੈਕਸ ਵਿਚ 1.75 ਪ੍ਰਤੀਸ਼ਤ ਦਾ ਉਛਾਲ ਦੇਖਣ ਨੂੰ ਮਿਲਿਆ। ਬੀਐਸਸੀ ਟੈਲੀਕਾਮ ਅਤੇ ਰਿਐਲਿਟੀ ਵਿਚ ਇਕ ਫੀਸਦ ਤੋਂ ਵੀ ਘੱਟ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਐਫਐਮਸੀਜੀ, ਆਈਟੀ ਅਤੇ ਤਕਨੀਕੀ ਇੰਡੈਕਸ ਵਿਚ ਇਕ ਪ੍ਰਤੀਸ਼ਤ ਦੀ ਗਿਰਾਵਟ ਆਈ।
ਸੈਂਸੈਕਸ 'ਤੇ ਇਨ੍ਹਾਂ ਸ਼ੇਅਰਾਂ 'ਚ ਰਹੀ ਗਿਰਾਵਟ
ਸੈਂਸੈਕਸ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 'ਚ 2.63 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਡਾ. ਰੇਡੀਜ਼, ਟੈਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਭਾਰਤੀ ਏਅਰਟੈਲ, ਆਈਸੀਆਈਸੀਆਈ ਬੈਂਕ, ਟਾਈਟਨ, ਇਨਫੋਸਿਸ, ਲਾਰਸਨ ਅਤੇ ਟੂਬਰੋ, ਨੇਸਲੇ ਇੰਡੀਆ, ਓਐਨਜੀਸੀ, ਅਲਟਰਾਟੈਕ ਸੀਮੈਂਟ, ਬਜਾਜ ਫਾਈਨਾਂਸ, ਐਚਸੀਐਲ ਟੈਕ, ਐਚਡੀਐਫਸੀ, ਬਜਾਜ ਆਟੋ, ਸਨਫਾਰਮਾ, ਟੀਸੀਐਸ, ਆਈਟੀਸੀ, ਰਿਲਾਇੰਸ, ਕੋਟਕ ਮਹਿੰਦਰਾ ਬੈਂਕ ਅਤੇ ਐਸਬੀਆਈ ਦੇ ਸ਼ੇਅਰ ਲਾਲ ਨਿਸ਼ਾਨ ਦੇ ਨਾਲ ਬੰਦ ਹੋਏ।
ਇਨ੍ਹਾਂ ਸ਼ੇਅਰਾਂ 'ਚ ਹੋਇਆ ਵਾਧਾ
ਦੂਜੇ ਪਾਸੇ, ਪਾਵਰਗਿ੍ਰਡ ਦੇ ਸ਼ੇਅਰ ਵਿਚ ਸਭ ਤੋਂ ਵੱਧ 3.51 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਐਨਟੀਪੀਸੀ, ਐਕਸਿਸ ਬੈਂਕ, ਇੰਡਸਇੰਡ ਬੈਂਕ, ਐਚਡੀਐਫਸੀ, ਬਜਾਜ ਫਿਨਜ਼ਰਵ, ਏਸ਼ੀਅਨ ਪੇਂਟ ਅਤੇ ਮਾਰੂਤੀ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ।
ਦੇਸ਼ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇ ਆਰਥਿਕ ਪ੍ਰਭਾਵ ਬਾਰੇ ਚਿੰਤਾਵਾਂ ਦੇ ਵਿਚਕਾਰ ਘਰੇਲੂ ਸ਼ੇਅਰ ਮਾਰਕਿਟ ਅਸਥਿਰ ਵਪਾਰ ਵਿਚ ਲਾਲ ਨਿਸ਼ਾਨ ਦੇ ਨਾਲ ਬੰਦ ਹੋਈ
ਰਿਲਾਇੰਸ ਸਕਿਉਰਿਟੀਜ਼ ਦੇ ਮੁਖੀ ਬਿਨੋਦ ਮੋਦੀ ਨੇ ਕਿਹਾ, ''ਇਹ ਇਕ ਉਤਾਰ-ਚੜ੍ਹਾਅ ਵਾਲਾ ਦਿਨ ਰਿਹਾ ਹੈ ਅਤੇ ਪੀਐਸਯੂ ਬੈਂਕ ਨੂੰ ਛੱਡ ਕੇ ਲਗਭਗ ਸਾਰੇ ਸੈਕਟਰ ਪਿਛਲੇ ਸੈਸ਼ਨ ਵਿਚ ਵਿਕਰੀ ਦੇ ਦਬਾਅ ਕਾਰਨ ਬਾਜ਼ਾਰ ਗੁਆ ਚੁੱਕੇ ਹਨ। ਕੋਵਿਡ-19 ਦੇ ਮਾਮਲਿਆਂ ਵਿਚ ਹੋਏ ਵਾਧੇ ਨੇ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਤ ਕੀਤਾ।''
ਹੋਰ ਏਸ਼ੀਆਈ ਬਾਜ਼ਾਰਾਂ ਬਾਰੇ ਗੱਲ ਕੀਤੀ ਜਾਵੇ ਤਾਂ ਸ਼ੰਘਾਈ, ਹਾਂਗਕਾਂਗ ਅਤੇ ਸਿਓਲ ਵਿਚ ਬਾਜ਼ਾਰ ਬੰਦ ਹੋਏ। ਦੂਜੇ ਪਾਸੇ, ਟੋਕਿਓ ਵਿਚ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਦੇ ਨਾਲ ਬੰਦ ਹੋਏ।