ਨਿਵੇਸ਼ਕਾਂ ਨੂੰ ਦੋਹਰੀ ਮਾਰ: ਫਿਊਚਰ-ਆਪਸ਼ਨ 'ਤੇ ਟੈਕਸ ਵਧਿਆ, Buybacks ਤੋਂ ਹੋਣ ਵਾਲੀ ਕਮਾਈ 'ਤੇ ਵੀ ਲੱਗੇਗਾ ਰਗੜਾ
ਇਸ ਐਲਾਨ ਕਾਰਨ ਸ਼ੇਅਰ ਬਾਜ਼ਾਰ ਵਿੱਚ ਭੂਚਾਲ ਆ ਗਿਆ ਹੈ। ਸੈਂਸੇਕਸ (Sensex) 1200 ਅੰਕਾਂ ਤੋਂ ਵੱਧ ਡਿੱਗ ਗਿਆ। ਦੁਪਹਿਰ ਪੌਣੇ ਇੱਕ ਵਜੇ ਦੇ ਕਰੀਬ ਸੈਂਸੇਕਸ 1,221.37 ਅੰਕ (1.48%) ਦੀ ਗਿਰਾਵਟ ਨਾਲ 81,345 'ਤੇ ਸੀ। ਉੱਥੇ ਹੀ ਨਿਫਟੀ (Nifty) ਦਾ ਵੀ ਬੁਰਾ ਹਾਲ ਰਿਹਾ; ਇਹ 391.70 ਅੰਕ (1.54%) ਡਿੱਗ ਕੇ 25,027.20 'ਤੇ ਆ ਗਿਆ।
Publish Date: Sun, 01 Feb 2026 12:36 PM (IST)
Updated Date: Sun, 01 Feb 2026 01:32 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ, 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ (Budget 2026) ਵਿੱਚ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਫਿਊਚਰ ਅਤੇ ਆਪਸ਼ਨ ਦੋਵਾਂ 'ਤੇ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ (STT) ਵਧਾ ਦਿੱਤਾ ਹੈ।
ਫਿਊਚਰਜ਼ (Futures): STT ਨੂੰ ਪਹਿਲਾਂ ਦੇ 0.02% ਤੋਂ ਵਧਾ ਕੇ 0.05% ਕਰ ਦਿੱਤਾ ਗਿਆ ਹੈ, ਜੋ ਕਿ ਸਿੱਧਾ 150 ਫੀਸਦੀ ਦਾ ਵਾਧਾ ਹੈ। ਆਪਸ਼ਨਜ਼ (Options): STT ਨੂੰ 0.1% ਤੋਂ ਵਧਾ ਕੇ 0.15% ਕਰ ਦਿੱਤਾ ਗਿਆ ਹੈ।
ਇਸ ਐਲਾਨ ਕਾਰਨ ਸ਼ੇਅਰ ਬਾਜ਼ਾਰ ਵਿੱਚ ਭੂਚਾਲ ਆ ਗਿਆ ਹੈ। ਸੈਂਸੇਕਸ (Sensex) 1200 ਅੰਕਾਂ ਤੋਂ ਵੱਧ ਡਿੱਗ ਗਿਆ। ਦੁਪਹਿਰ ਪੌਣੇ ਇੱਕ ਵਜੇ ਦੇ ਕਰੀਬ ਸੈਂਸੇਕਸ 1,221.37 ਅੰਕ (1.48%) ਦੀ ਗਿਰਾਵਟ ਨਾਲ 81,345 'ਤੇ ਸੀ। ਉੱਥੇ ਹੀ ਨਿਫਟੀ (Nifty) ਦਾ ਵੀ ਬੁਰਾ ਹਾਲ ਰਿਹਾ; ਇਹ 391.70 ਅੰਕ (1.54%) ਡਿੱਗ ਕੇ 25,027.20 'ਤੇ ਆ ਗਿਆ।
ਬਾਇਬੈਕ 'ਤੇ ਵੀ ਲੱਗੇਗਾ ਟੈਕਸ
ਇਸ ਤੋਂ ਇਲਾਵਾ, ਸਰਕਾਰ ਨੇ ਬਾਇਬੈਕ (Buyback) ਵਿੱਚ ਸ਼ੇਅਰ ਸਰੈਂਡਰ ਕਰਨ 'ਤੇ ਹਰ ਕਿਸਮ ਦੇ ਸ਼ੇਅਰਧਾਰਕਾਂ ਨੂੰ ਹੋਣ ਵਾਲੇ ਮੁਨਾਫ਼ੇ ਨੂੰ ਕੈਪੀਟਲ ਗੇਨ (Capital Gain) ਦੇ ਦਾਇਰੇ ਵਿੱਚ ਲਿਆਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਨਾਲ ਹੁਣ ਬਾਇਬੈਕ ਤੋਂ ਹੋਣ ਵਾਲੀ ਆਮਦਨ 'ਤੇ ਜ਼ਿਆਦਾ ਟੈਕਸ ਦੇਣਾ ਪਵੇਗਾ।
ਕਾਰਪੋਰੇਟ ਪ੍ਰਮੋਟਰਾਂ 'ਤੇ ਪ੍ਰਭਾਵਸ਼ਾਲੀ ਰੂਪ ਵਿੱਚ 22 ਫੀਸਦੀ ਟੈਕਸ ਲੱਗੇਗਾ।
ਨਾਨ-ਕਾਰਪੋਰੇਟ ਪ੍ਰਮੋਟਰਾਂ 'ਤੇ ਬਾਇਬੈਕ ਲੈਣ-ਦੇਣ ਲਈ 30 ਫੀਸਦੀ ਟੈਕਸ ਲੱਗੇਗਾ।
LTCG ਤੇ STCG 'ਤੇ ਕੋਈ ਐਲਾਨ ਨਹੀਂ
ਬਾਇਬੈਕ 'ਤੇ ਨਵੇਂ ਨਿਯਮ ਦਾ ਉਦੇਸ਼ ਟੈਕਸ ਪ੍ਰਣਾਲੀ ਨੂੰ ਸੁਚਾਰੂ ਬਣਾਉਣਾ, ਸ਼ੇਅਰਧਾਰਕਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚਕਾਰ ਅੰਤਰ ਨੂੰ ਘਟਾਉਣਾ ਅਤੇ ਬਾਇਬੈਕ ਨਾਲ ਸਬੰਧਤ ਆਮਦਨ ਲਈ ਵਧੇਰੇ ਬਰਾਬਰ ਤੇ ਪਾਰਦਰਸ਼ੀ ਟੈਕਸ ਵਿਵਸਥਾ ਨੂੰ ਯਕੀਨੀ ਬਣਾਉਣਾ ਹੈ। ਹਾਲਾਂਕਿ ਇਸ ਬਜਟ ਵਿੱਚ ਸਰਕਾਰ ਵੱਲੋਂ LTCG (ਲੌਂਗ ਟਰਮ ਕੈਪੀਟਲ ਗੇਨ) ਅਤੇ STCG (ਸ਼ਾਰਟ ਟਰਮ ਕੈਪੀਟਲ ਗੇਨ) ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਐਲਾਨ (ਬਜਟ ਪ੍ਰਸਤਾਵਾਂ) ਤੋਂ ਬਾਅਦ ਸਟਾਕ ਮਾਰਕੀਟ ਨਾਲ ਜੁੜੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ।