Gold Bond ’ਚ ਨਿਵੇਸ਼ ਤੁਹਾਨੂੰ ਕਈ ਤਰ੍ਹਾਂ ਨਾਲ ਫਾਇਦਾ ਪਹੁੰਚਾ ਸਕਦਾ ਹੈ। ਇਕ ਤਾਂ Gold bond Maturity ਤੋਂ ਬਾਅਦ ਟੈਕਸ ਮੁਫਤ ਹੁੰਦੇ ਹਨ। ਦੂਜਾ, ਇਸ ’ਚ Expense ratio ਕੁਝ ਵੀ ਨਹੀਂ।

ਨਵੀਂ ਦਿੱਲੀ, ਜੇਐੱਨਐੱਨ : Sovereign Gold Bond 2021 : Gold ਖਰੀਦਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ ਤੇ ਇਸ ਸਮੇਂ ਸਸਤਾ ਸੋਨਾ ਖਰੀਦਣ ਦਾ ਮੌਕਾ ਹੈ। ਜੇ ਤੁਸੀਂ sovereign gold bond 2021 ਦੀ ਦੂਜੀ ਕਿਸਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਮੌਕ ਚੱਲ ਰਿਹਾ ਹੈ। ਕਾਰੋਬਾਰੀ ਸਾਲ 2021-22 ਲਈ sovereign gold bond ਦੀ ਦੂਜੀ ਵਿਕਰੀ 24 ਮਈ ਤੋਂ 28 ਮਈ ਦੇ ਵਿਚਕਾਰ ਖੁੱਲ੍ਹੀ ਹੈ। ਦੂਜੀ ਕਿਸਤ ਲਈ ਸੋਨੇ ਦਾ ਭਾਅ 4,842 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ ਹੈ। ਗੋਲਡ ਬਾਂਡ ਆਨਲਾਈਨ ਖਰੀਦਣ ’ਤੇ ਪ੍ਰਤੀ ਗ੍ਰਾਮ ’ਤੇ 50 ਰੁਪਏ ਦੀ ਛੋਟ ਵੀ ਮਿਲੇਗੀ।
ਦੱਸਣਯੋਗ ਹੈ ਕਿ ਪਹਿਲੀ ਵਿਕਰੀ 17 ਮਈ ਸੋਮਵਾਰ ਨੂੰ ਸ਼ੁਰੂ ਹੋਈ ਸੀ। ਪਹਿਲੀ ਕਿਸਤ ਲਈ Subscription price 4,777 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ ਸੀ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੁਆਰਾ ਜਾਰੀ ਕੀਤੇ ਜਾਣ ਵਾਲੇ ਬਾਂਡ ਦੀ ਇਸ ਸਕੀਮ ’ਚ ਬੈਂਕਾਂ ਦੇ ਰਾਹੀਂ ਵੀ ਨਿਵੇਸ਼ ਕੀਤਾ ਜਾ ਸਕਦਾ ਹੈ।
ਫਾਇਦੇ ਦੀ ਵੱਡੀ ਗੱਲ
Gold Bond ’ਚ ਨਿਵੇਸ਼ ਤੁਹਾਨੂੰ ਕਈ ਤਰ੍ਹਾਂ ਨਾਲ ਫਾਇਦਾ ਪਹੁੰਚਾ ਸਕਦਾ ਹੈ। ਇਕ ਤਾਂ Gold bond Maturity ਤੋਂ ਬਾਅਦ ਟੈਕਸ ਮੁਫਤ ਹੁੰਦੇ ਹਨ। ਦੂਜਾ, ਇਸ ’ਚ Expense ratio ਕੁਝ ਵੀ ਨਹੀਂ। ਇਸ ’ਚ Maturity ਤਕ ਰੱਖਣ ’ਚ Capital Gain Tax ਨਹੀਂ ਦੇਣਾ ਹੁੰਦਾ ਹੈ। ਉੱਥੇ ਹੀ ਇਸ ’ਚ Share Market ਰਿਟਰਨ ’ਤੇ 10 ਫ਼ੀਸਦੀ Capital Gain Tax ਦੇਣਾ ਹੁੰਦਾ ਹੈ। Gold Bond ’ਚ Purity ਨਹੀਂ ਪਰਖਨੀ ਪੈਂਦੀ। ਕੀਮਤ Gold Purity ਦੇ ਆਧਾਰ ’ਤੇ ਤੈਅ ਹੁੰਦੀ ਹੈ। ਗੋਲਡ ਬਾਂਡ ਦੇ 1gainst loan ਲੈ ਸਕਦੇ ਹਾਂ।
Lockdown ’ਚ ਇਸ ਤਰ੍ਹਾਂ ਖਰੀਦ ਸਕਦੇ ਹੋ ਸੋਨਾ
ਸੋਨਾ ਆਨਲਾਈਨ ਖਰੀਦਦਾਰੀ ਲਈ ਉਪਲਬਧ ਹੈ। ਸਾਰੇ Famous grand MMTC, Tanishq ਤੇ ਦੂਜੀਆਂ ਕੰਪਨੀਆਂ ਸੋਨੇ ਨੂੰ ਆਨਲਾਈਨ ਵੇਚ ਰਹੀਆਂ ਹਨ। Phonepe ਤੋਂ ਵੀ ਇਸ ਨੂੰ ਖਰੀਦਿਆਂ ਜਾ ਸਕਦਾ ਹੈ।
6 ਕਿਸਤਾਂ ’ਚ ਵਿਕੇਗਾ ਇਹ Bond
ਜਾਣਕਾਰੀ ਮੁਤਾਬਕ sovereign gold bond ਮਈ ਤੋਂ ਲੈ ਕੇ ਸਤੰਬਰ ਦੇ ਵਿਚਕਾਰ 6 ਕਿਸਤਾਂ ’ਚ ਜਾਰੀ ਹੋਵੇਗਾ। 2021-22 ਦੀ ਪਹਿਲੀ ਤੋਂ ਬਾਅਦ ਦੂਜੀ ਕਿਸਤ ਆ ਗਈ ਹੈ। ਪਹਿਲੀ ਕਿਸਤ ਦੇ ਲਈ ਬਾਂਡ 25 ਮਈ ਨੂੰ ਜਾਰੀ ਕੀਤੇ ਗਏ ਹਨ।
Bond ਦੀ ਕਿੰਨੀ ਕੀਮਤ
ਵਿੱਤ ਮੰਤਰਾਲੇ ਨੇ ਦੱਸਿਆ ਕਿ sovereign gold bond ਦਾ ਰੇਟ ਇੰਡੀਆ India Bullion & Jewelers Association Limited ਦੁਆਰਾ ਜਾਰੀ ਰੇਟ ਦੇ ਬਰਾਬਰ ਔਸਤ ਭਾਅ ’ਤੇ ਹੋਵੇਗਾ। ਇਹ ਰੇਟ ਨਿਵੇਸ਼ ਦੀ ਮਿਆਦ ਤੋਂ ਪਹਿਲੇ ਹਫ਼ਤੇ ਦੇ ਆਖਰੀ ਤਿੰਨ ਕਾਰੋਬਾਰੀ ਦਿਵਸ ਦੇ ਦੌਰਾਨ 999 ਸ਼ੁੱਧਤਾ ਵਾਲਾ ਸੋਨਾ ਔਸਤ ਭਾਅ ਹੋਵੇਗਾ। Bond ਖਰੀਦਣ ਲਈ ਆਨਲਾਈਨ ਜਾਂ ਡਿਜ਼ੀਟਲ ਤਰੀਕੇ ਨਾਲ ਪੇਮੈਂਟ ਕਰਨ ਵਾਲਿਆਂ ਨੂੰ Bond ਦੇ ਭਾਅ ’ਚ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ।