Silver ਦੇ ਸਸਤੇ ਹੋਣ ਨਾਲ ਨਿਵੇਸ਼ਕ, ਜਵੈਲਰ ਤੇ ਥੋਕ ਵਪਾਰੀ ਕਾਫੀ ਚੁਕੰਨੇ ਨਜ਼ਰ ਆ ਰਹੇ ਹਨ। ਜੇਕਰ ਇਹ ਗਿਰਾਵਟ ਜਾਰੀ ਰਹਿੰਦੀ ਹੈ ਤਾਂ ਇਹ ਗਹਿਣਿਆਂ ਦੀ ਖਰੀਦਦਾਰੀ ਅਤੇ ਟ੍ਰੇਡਿੰਗ ਦੋਵਾਂ ਨੂੰ ਪ੍ਰਭਾਵਿਤ ਕਰੇਗੀ।

Silver Price Crash Today: ਸੱਤ ਦਿਨ ਅਤੇ ਕੀਮਤ ਲਗਪਗ ਅੱਧੀ... ਜੀ ਹਾਂ, ਪਿਛਲੇ 7 ਦਿਨਾਂ ਵਿੱਚ ਚਾਂਦੀ ਦੀਆਂ ਕੀਮਤਾਂ ਆਪਣੇ ਉੱਚੇ ਪੱਧਰ (High Level) ਤੋਂ ਅੱਧੀਆਂ ਰਹਿ ਗਈਆਂ ਹਨ। ਮਲਟੀ ਕਮੋਡਿਟੀ ਐਕਸਚੇਂਜ (MCX) ਦੇ ਅਨੁਸਾਰ, 29 ਜਨਵਰੀ ਨੂੰ ਚਾਂਦੀ ਨੇ 4,20,000 ਰੁਪਏ ਦਾ ਇਤਿਹਾਸਕ ਅੰਕੜਾ ਛੂਹਿਆ ਸੀ।
ਪਰ ਉਸ ਤੋਂ ਅਗਲੇ ਹੀ ਦਿਨ ਚਾਂਦੀ ਦੀਆਂ ਕੀਮਤਾਂ ਵਿੱਚ ਭਿਆਨਕ ਗਿਰਾਵਟ ਆਈ। ਹਾਲਾਂਕਿ, ਵਿਚਕਾਰ ਦੋ ਦਿਨਾਂ ਲਈ ਤੇਜ਼ੀ ਦੇਖੀ ਗਈ ਸੀ, ਪਰ 5 ਫਰਵਰੀ ਤੋਂ ਚਾਂਦੀ ਫਿਰ ਡਿੱਗਣ ਲੱਗੀ, ਜੋ ਅੱਜ 6 ਫਰਵਰੀ ਨੂੰ ਵੀ ਜਾਰੀ ਹੈ।
ਸ਼ੁੱਕਰਵਾਰ, 6 ਫਰਵਰੀ ਨੂੰ ਦੁਪਹਿਰ 2 ਵਜੇ ਤੱਕ ਚਾਂਦੀ 7 ਦਿਨਾਂ ਦੇ ਕਾਰੋਬਾਰੀ ਸੈਸ਼ਨ ਦੇ ਸਭ ਤੋਂ ਹੇਠਲੇ ਪੱਧਰ 2,29,187 ਰੁਪਏ 'ਤੇ ਪਹੁੰਚ ਗਈ। ਯਾਨੀ ਆਪਣੇ ਉੱਚੇ ਪੱਧਰ ਤੋਂ ਚਾਂਦੀ 1,90,000 ਰੁਪਏ ਤੱਕ ਸਸਤੀ ਹੋ ਗਈ ਹੈ। ਖ਼ਬਰ ਲਿਖੇ ਜਾਣ ਤੱਕ, ਚਾਂਦੀ 3% (7,315 ਰੁਪਏ) ਦੀ ਗਿਰਾਵਟ ਨਾਲ 2,36,500 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੌਰਾਨ ਦਿਨ ਦਾ ਉੱਚਾ ਪੱਧਰ 2,43,277 ਰੁਪਏ ਰਿਹਾ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ ਅੱਜ ਦਾ ਰੇਟ (ਦੁਪਹਿਰ 12 ਵਜੇ) 2,41,184 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਕੱਲ੍ਹ ਦਾ ਰੇਟ 2,52,232 ਰੁਪਏ (ਯਾਨੀ ਇੱਕ ਦਿਨ ਵਿੱਚ 11,048 ਰੁਪਏ ਦੀ ਗਿਰਾਵਟ) ਸੀ। 29 ਜਨਵਰੀ ਤੋਂ ਹੁਣ ਤਕ ਜਦੋਂ ਚਾਂਦੀ 3,79,988 ਰੁਪਏ ਦੇ ਆਲ-ਟਾਈਮ ਹਾਈ 'ਤੇ ਸੀ, ਉਦੋਂ ਤੋਂ ਹੁਣ ਤਕ ਲਗਪਗ 1,38,800 ਰੁਪਏ ਦੀ ਕਮੀ ਆ ਚੁੱਕੀ ਹੈ।
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਮੰਨਣਾ ਹੈ ਕਿ ਚਾਂਦੀ ਦੀ ਗਿਰਾਵਟ ਅਜੇ ਖ਼ਤਮ ਨਹੀਂ ਹੋਈ ਹੈ। ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ। ਲੂਨਰ ਨਿਊ ਈਅਰ ਕਾਰਨ ਚੀਨ ਵਿਚ 17 ਫਰਵਰੀ ਤੋਂ 25 ਫਰਵਰੀ ਤੱਕ ਜਸ਼ਨ ਚੱਲੇਗਾ। ਇਸ ਦੌਰਾਨ ਚੀਨ ਵਿੱਚ ਬਾਜ਼ਾਰ ਅਤੇ ਫੈਕਟਰੀਆਂ ਬੰਦ ਰਹਿੰਦੀਆਂ ਹਨ, ਜਿਸ ਨਾਲ ਚਾਂਦੀ ਦੀ ਮੰਗ ਕਾਫੀ ਘਟ ਜਾਂਦੀ ਹੈ। ਮੰਗ ਘਟਣ ਕਾਰਨ ਕੀਮਤਾਂ 'ਤੇ ਦਬਾਅ ਵਧੇਗਾ ਅਤੇ ਅੰਦਾਜ਼ਾ ਹੈ ਕਿ ਚਾਂਦੀ 2 ਲੱਖ ਰੁਪਏ ਤੋਂ ਵੀ ਹੇਠਾਂ ਜਾ ਸਕਦੀ ਹੈ।
ਚਾਂਦੀ ਦੇ ਸਸਤੇ ਹੋਣ ਨਾਲ ਨਿਵੇਸ਼ਕ, ਜਵੈਲਰ ਅਤੇ ਥੋਕ ਵਪਾਰੀ ਕਾਫੀ ਸਤਰਕ ਨਜ਼ਰ ਆ ਰਹੇ ਹਨ। ਜੇਕਰ ਇਹ ਗਿਰਾਵਟ ਜਾਰੀ ਰਹਿੰਦੀ ਹੈ, ਤਾਂ ਇਹ ਗਹਿਣਿਆਂ ਦੀ ਖਰੀਦਦਾਰੀ ਅਤੇ ਟ੍ਰੇਡਿੰਗ ਦੋਵਾਂ ਨੂੰ ਪ੍ਰਭਾਵਿਤ ਕਰੇਗੀ।