ਭਾਰਤੀ ਰਿਜ਼ਰਵ ਬੈਂਕ (RBI) ਨੇ ਮਾਰਚ 2026 ਨੂੰ ਖ਼ਤਮ ਹੋਏ ਛੇ ਮਹੀਨਿਆਂ ਵਿੱਚ ਆਪਣੇ ਵਿਦੇਸ਼ੀ ਮੁਦਰਾ ਭੰਡਾਰ (Forex Reserves) ਵਿੱਚੋਂ 104.23 ਮੀਟ੍ਰਿਕ ਟਨ ਸੋਨਾ ਘਰੇਲੂ ਬਾਜ਼ਾਰ ਵਿੱਚ ਟ੍ਰਾਂਸਫਰ ਕੀਤਾ ਹੈ। ਇਹ ਜਾਣਕਾਰੀ ਬੈਂਕ ਦੀ ਅਰਧ-ਸਾਲਾਨਾ ਫੋਰਨ ਐਕਸਚੇਂਜ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਖ਼ਜ਼ਾਨੇ ਦਾ 104.23 ਮੀਟ੍ਰਿਕ ਟਨ ਸੋਨਾ ਵਾਪਸ ਭਾਰਤ ਸ਼ਿਫਟ ਕਰ ਲਿਆ ਹੈ। ਆਮ ਤੌਰ 'ਤੇ ਦੁਨੀਆ ਭਰ ਦੇ ਦੇਸ਼ ਆਪਣਾ ਕੁਝ ਸੋਨਾ ਸੁਰੱਖਿਆ ਜਾਂ ਟ੍ਰੇਡਿੰਗ ਦੇ ਲਿਹਾਜ਼ ਨਾਲ ਵਿਦੇਸ਼ਾਂ ਵਿੱਚ (ਜਿਵੇਂ 'ਬੈਂਕ ਆਫ਼ ਇੰਗਲੈਂਡ' ਦੀਆਂ ਸੁਰੱਖਿਅਤ ਤਿਜੋਰੀਆਂ ਵਿੱਚ) ਰੱਖਦੇ ਹਨ

► ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਾਰਚ 2026 ਵਿੱਚ ਘਰੇਲੂ ਪੱਧਰ ਰੱਖੇ ਗਏ ਸੋਨੇ ਦੀ ਮਾਤਰਾ 290.37 ਮੀਟ੍ਰਿਕ ਟਨ ਸੀ, ਜਦੋਂ ਕਿ ਪਿਛਲੇ ਸਾਲ ਸਤੰਬਰ ਵਿੱਚ ਇਹ 575.82 ਮੀਟ੍ਰਿਕ ਟਨ ਅਤੇ ਮਾਰਚ 2025 ਵਿੱਚ 511.99 ਮੀਟ੍ਰਿਕ ਟਨ ਸੀ।
► ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 197.67 ਮੀਟ੍ਰਿਕ ਟਨ ਸੋਨਾ 'ਬੈਂਕ ਆਫ਼ ਇੰਗਲੈਂਡ' ਅਤੇ 'ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ' ਕੋਲ ਸੁਰੱਖਿਅਤ ਕਸਟਡੀ ਵਿੱਚ ਰੱਖਿਆ ਗਿਆ ਸੀ, ਜਦੋਂ ਕਿ ਮਾਰਚ 2026 ਤੱਕ 2.80 ਮੀਟ੍ਰਿਕ ਟਨ ਸੋਨਾ ਸੋਨੇ ਦੇ ਭੰਡਾਰ ਵਜੋਂ ਰੱਖਿਆ ਗਿਆ ਸੀ।
► ਸਤੰਬਰ ਵਿੱਚ, ਆਰਬੀਆਈ ਨੇ ਖੁਲਾਸਾ ਕੀਤਾ ਸੀ ਕਿ ਬੈਂਕ ਆਫ਼ ਇੰਗਲੈਂਡ ਅਤੇ ਬੀਆਈਐਸ ਕੋਲ 290.37 ਮੀਟ੍ਰਿਕ ਟਨ ਸੋਨਾ ਹੈ, ਜਦੋਂ ਕਿ 13.99 ਮੀਟ੍ਰਿਕ ਟਨ ਸੋਨੇ ਦੇ ਭੰਡਾਰ ਵਜੋਂ ਹੈ।
► ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਆਏ ਉਛਾਲ ਕਾਰਨ, ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੀ ਹਿੱਸੇਦਾਰੀ ਛੇ ਮਹੀਨੇ ਪਹਿਲਾਂ ਦੇ 13.92 ਫੀਸਦੀ ਤੋਂ ਵਧ ਕੇ ਮਾਰਚ ਵਿੱਚ 16.7 ਫੀਸਦੀ ਹੋ ਗਈ ਹੈ।
ਕੁੱਲ 552.28 ਅਰਬ ਅਮਰੀਕੀ ਡਾਲਰ ਦੀਆਂ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚੋਂ, 465.61 ਅਰਬ ਅਮਰੀਕੀ ਡਾਲਰ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕੀਤੇ ਗਏ ਸਨ। 46.83 ਅਰਬ ਅਮਰੀਕੀ ਡਾਲਰ ਹੋਰ ਕੇਂਦਰੀ ਬੈਂਕਾਂ ਅਤੇ BIS ਕੋਲ ਜਮ੍ਹਾਂ ਸਨ, ਅਤੇ ਬਾਕੀ 39.84 ਅਰਬ ਅਮਰੀਕੀ ਡਾਲਰ ਵਿਦੇਸ਼ਾਂ ਵਿੱਚ ਵਪਾਰਕ ਬੈਂਕਾਂ ਕੋਲ ਜਮ੍ਹਾਂ ਸਨ।
ਵਿਦੇਸ਼ੀ ਮੁਦਰਾ ਸੰਪਤੀਆਂ ਦੇ ਵਰਤੋਂ ਦੇ ਪੈਟਰਨ ਵਿੱਚ ਮਾਮੂਲੀ ਬਦਲਾਅ ਹੋਏ ਹਨ, ਜਿਸ ਵਿੱਚ ਵਿਦੇਸ਼ੀ ਵਪਾਰਕ ਬੈਂਕਾਂ ਵਿੱਚ ਪ੍ਰਤੀਭੂਤੀਆਂ ਅਤੇ ਜਮ੍ਹਾਂ ਰਾਸ਼ੀ ਵਿੱਚ ਥੋੜ੍ਹੀ ਗਿਰਾਵਟ ਆਈ ਹੈ ਅਤੇ ਹੋਰ ਕੇਂਦਰੀ ਬੈਂਕਾਂ ਤੇ BIS ਵਿੱਚ ਜਮ੍ਹਾਂ ਰਾਸ਼ੀ ਵਿੱਚ ਵਾਧਾ ਦੇਖਿਆ ਗਿਆ ਹੈ। ਰਿਪੋਰਟ ਅਨੁਸਾਰ, ਮਾਰਚ 2026 ਦੇ ਅੰਤ ਵਿੱਚ ਰਿਜ਼ਰਵ ਬੈਂਕ ਦੀਆਂ ਸ਼ੁੱਧ ਫਾਰਵਰਡ ਸੰਪਤੀਆਂ 103.06 ਅਰਬ ਅਮਰੀਕੀ ਡਾਲਰ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਆਈ ਫੋਰਨ ਐਕਸਚੇਂਜ ਰਿਜ਼ਰਵ ਰਿਪੋਰਟ ਵਿੱਚ RBI ਨੇ ਦੱਸਿਆ ਸੀ ਕਿ ਵਿੱਤੀ ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਭਗ 64 ਟਨ ਸੋਨਾ ਵਾਪਸ ਦੇਸ਼ ਲਿਆਂਦਾ ਗਿਆ ਹੈ।