ਮਿਊਚਲ ਫੰਡ ਨਿਵੇਸ਼ਕਾਂ ਨੂੰ SEBI ਦਾ ਵੱਡਾ ਤੋਹਫ਼ਾ, ਹੁਣ ਤੁਸੀਂ ਖੁਦ ਕਰ ਸਕੋਗੇ ਆਪਣਾ ਨਿਵੇਸ਼ 'ਲੌਕ'; ਜਾਣੋ ਕਿਵੇਂ?
SEBI ਨੇ ਇਕ ਸਵੈ-ਇੱਛਤ ਲੌਕ-ਇਨ (Voluntary Lock-in) ਜਾਂ ਡੈਬਿਟ ਫ੍ਰੀਜ਼ ਸਹੂਲਤ ਸ਼ੁਰੂ ਕੀਤੀ ਹੈ, ਜਿਸ ਨਾਲ ਨਿਵੇਸ਼ਕ ਆਪਣੇ ਮਿਊਚਲ ਫੰਡ ਫੋਲੀਓ ਤੋਂ ਕਿਸੇ ਵੀ ਨਿਕਾਸੀ ਜਾਂ ਡੈਬਿਟ ਨੂੰ ਕੁਝ ਸਮੇਂ ਲਈ ਬਲੌਕ ਕਰ ਸਕਣਗੇ।
Publish Date: Sun, 08 Mar 2026 03:20 PM (IST)
Updated Date: Sun, 08 Mar 2026 03:28 PM (IST)
ਨਵੀਂ ਦਿੱਲੀ : ਭਾਰਤ ਦੇ ਮਿਊਚਲ ਫੰਡ (Mutual Fund) ਨਿਵੇਸ਼ਕ ਹੁਣ ਆਪਣੇ ਨਿਵੇਸ਼ 'ਚ ਸੁਰੱਖਿਆ ਦਾ ਇਕ ਹੋਰ ਘੇਰਾ ਸ਼ਾਮਲ ਕਰ ਸਕਣਗੇ। ਕੈਪੀਟਲ ਮਾਰਕੀਟ ਰੈਗੂਲੇਟਰ ਸੇਬੀ (SEBI) ਨੇ ਇਕ ਸਵੈ-ਇੱਛਤ ਲੌਕ-ਇਨ (Voluntary Lock-in) ਜਾਂ ਡੈਬਿਟ ਫ੍ਰੀਜ਼ ਸਹੂਲਤ ਸ਼ੁਰੂ ਕੀਤੀ ਹੈ, ਜਿਸ ਨਾਲ ਨਿਵੇਸ਼ਕ ਆਪਣੇ ਮਿਊਚਲ ਫੰਡ ਫੋਲੀਓ ਤੋਂ ਕਿਸੇ ਵੀ ਨਿਕਾਸੀ ਜਾਂ ਡੈਬਿਟ ਨੂੰ ਕੁਝ ਸਮੇਂ ਲਈ ਬਲੌਕ ਕਰ ਸਕਣਗੇ।
ਸੇਬੀ ਦੇ ਇਸ ਕਦਮ ਦਾ ਮਕਸਦ ਡਿਜੀਟਲ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ ਕਿਉਂਕਿ ਮਿਊਚਲ ਫੰਡ ਇਨਵੈਸਟਮੈਂਟ ਤੇਜ਼ੀ ਨਾਲ ਆਨਲਾਈਨ ਹੁੰਦੇ ਜਾ ਰਹੇ ਹਨ। ਸੇਬੀ ਦੇ ਇਕ ਸਰਕੂਲਰ ਮੁਤਾਬਕ, ਨਵੇਂ ਫ੍ਰੇਮਵਰਕ ਤਹਿਤ ਇਨਵੈਸਟਰ ਆਪਣੇ ਮਿਊਚਲ ਫੰਡ ਫੋਲੀਓ ਨੂੰ ਫ੍ਰੀਜ਼ ਕਰ ਸਕਣਗੇ, ਜਿਸ ਨਾਲ ਉਸ ਲੌਕ ਨੂੰ ਹਟਾਉਣ ਤੱਕ ਕੋਈ ਵੀ ਯੂਨਿਟ ਰਿਡੀਮ (Redeem), ਸਵਿੱਚ ਜਾਂ ਡੈਬਿਟ ਨਹੀਂ ਹੋ ਸਕੇਗੀ।
ਕਿਸ-ਕਿਸ ਨੂੰ ਮਿਲੇਗੀ ਇਹ ਸਹੂਲਤ?
ਇਹ ਸਹੂਲਤ ਡੀਮੈਟ ਅਤੇ ਨਾਨ-ਡੀਮੈਟ ਦੋਵਾਂ ਤਰ੍ਹਾਂ ਦੀਆਂ ਮਿਊਚਲ ਫੰਡ ਹੋਲਡਿੰਗਜ਼ 'ਤੇ ਮਿਲੇਗੀ, ਜਿਸ ਦਾ ਮਤਲਬ ਹੈ ਕਿ ਇਸ ਵਿਚ ਡੀਮੈਟ ਅਕਾਊਂਟ 'ਚ ਰੱਖੇ ਫੋਲੀਓ ਦੇ ਨਾਲ-ਨਾਲ ਐਸੇਟ ਮੈਨੇਜਮੈਂਟ ਕੰਪਨੀਆਂ (AMCs) ਨਾਲ ਸਿੱਧੇ ਮੈਨਟੇਨ ਕੀਤੇ ਗਏ ਫੋਲੀਓ ਵੀ ਸ਼ਾਮਲ ਹਨ।
ਲੌਕਿੰਗ ਸਹੂਲਤ ਸ਼ੁਰੂ 'ਚ MF Centralਦੇ ਜ਼ਰੀਏ ਉਪਲਬਧ ਕਰਵਾਈ ਜਾਵੇਗੀ ਜੋ ਇਕ ਇੰਟਰਓਪਰੇਬਲ ਡਿਜੀਟਲ ਪਲੇਟਫਾਰਮ ਹੈ। ਇਸ ਦੀ ਵਰਤੋਂ ਨਿਵੇਸ਼ਕ ਵੱਖ-ਵੱਖ ਫੰਡ ਹਾਊਸਾਂ ਵਿੱਚ ਮਿਊਚੁਅਲ ਫੰਡ ਟ੍ਰਾਂਜੈਕਸ਼ਨ ਅਤੇ ਸਰਵਿਸ ਰਿਕੁਐਸਟ ਨੂੰ ਮੈਨੇਜ ਕਰਨ ਲਈ ਕਰਦੇ ਹਨ।
ਕਦੋਂ ਤੋਂ ਲਾਗੂ ਹੋਵੇਗੀ ਇਹ ਸਹੂਲਤ?
ਰਜਿਸਟਰਾਰ ਅਤੇ ਟ੍ਰਾਂਸਫਰ ਏਜੰਟ (RTAs) ਪਲੇਟਫਾਰਮ ਜ਼ਰੀਏ ਇਸ ਫੀਚਰ ਨੂੰ ਚਾਲੂ ਕਰਨਗੇ, ਜਿਸ ਨਾਲ ਇਨਵੈਸਟਰ ਲੋੜ ਪੈਣ 'ਤੇ ਫ੍ਰੀਜ਼ ਕੀਤੇ ਗਏ ਮਿਊਚਲ ਫੰਡ ਨੂੰ ਐਕਟੀਵੇਟ ਜਾਂ ਡੀਐਕਟੀਵੇਟ ਕਰ ਸਕਣਗੇ। ਇਹ ਨਵੀਂ ਸਹੂਲਤ 30 ਅਪ੍ਰੈਲ ਤੋਂ ਲਾਗੂ ਹੋਵੇਗੀ।
KYC ਪ੍ਰੋਸੈਸ ਹੋਣਾ ਜ਼ਰੂਰੀ
ਇਸ ਸਹੂਲਤ ਦੀ ਵਰਤੋਂ ਕਰਨ ਲਈ, ਇਨਵੈਸਟਰ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ, ਜਿਵੇਂ ਕਿ ਫੋਲੀਓ KYC ਕੰਪਲਾਇੰਟ ਹੋਣਾ ਚਾਹੀਦਾ ਹੈ ਅਤੇ ਇੱਕ ਵੈਲਿਡ ਈਮੇਲ ID ਅਤੇ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ, ਜਿਸ ਦੀ ਵਰਤੋਂ ਆਥੈਂਟੀਕੇਸ਼ਨ (Authentication) ਅਤੇ ਲੌਕਿੰਗ-ਅਨਲੌਕਿੰਗ ਪ੍ਰੋਸੈਸ ਨਾਲ ਜੁੜੀ ਗੱਲਬਾਤ ਲਈ ਕੀਤੀ ਜਾਵੇਗੀ।