SBI ਨੇ ਸਪੱਸ਼ਟ ਕੀਤਾ ਹੈ ਕਿ ਇਸ ਮੰਗ ਦਾ ਉਸ ਦੇ ਕੰਮਕਾਜ ਜਾਂ ਕਾਰੋਬਾਰੀ ਗਤੀਵਿਧੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਬੈਂਕ ਨੇ ਇਹ ਵੀ ਕਿਹਾ ਕਿ ਉਹ ਉਚਿਤ ਕਾਨੂੰਨੀ ਕਦਮ ਚੁੱਕੇਗਾ, ਜਿਸ ਵਿੱਚ ਨਿਰਧਾਰਤ ਸਮੇਂ ਦੇ ਅੰਦਰ ਸਬੰਧਤ ਅਪੀਲੀ ਅਧਿਕਾਰੀਆਂ ਕੋਲ ਅਪੀਲ ਦਾਇਰ ਕਰਨਾ ਵੀ ਸ਼ਾਮਲ ਹੈ।

ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਨੂੰ ਇਨਕਮ ਟੈਕਸ ਵਿਭਾਗ ਵੱਲੋਂ ਅਸੈਸਮੈਂਟ ਸਾਲ 2023-24 ਲਈ 6,338 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਮਿਲਿਆ ਹੈ। ਬੈਂਕ ਨੇ ਐਕਸਚੇਂਜ ਫਾਈਲਿੰਗ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਇਸ ਦਾ ਅਸਰ ਬੈਂਕ ਦੇ ਸ਼ੇਅਰਾਂ (SBI Bank Shares) 'ਤੇ ਦੇਖਣ ਨੂੰ ਮਿਲ ਸਕਦਾ ਹੈ।
ਵਿਆਜ ਸਮੇਤ 6,338 ਕਰੋੜ ਰੁਪਏ ਦੀ ਇਹ ਮੰਗ, ਸਮੀਖਿਆ ਪ੍ਰਕਿਰਿਆ ਦੌਰਾਨ ਮੁਲਾਂਕਣ ਇਕਾਈ (assessment unit) ਵੱਲੋਂ ਕੀਤੀਆਂ ਗਈਆਂ ਵੱਖ-ਵੱਖ disallowances ਕਾਰਨ ਪੈਦਾ ਹੋਈ ਹੈ। SBI ਨੇ ਸਪੱਸ਼ਟ ਕੀਤਾ ਹੈ ਕਿ ਇਸ ਮੰਗ ਦਾ ਉਸ ਦੇ ਕੰਮਕਾਜ ਜਾਂ ਕਾਰੋਬਾਰੀ ਗਤੀਵਿਧੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਬੈਂਕ ਨੇ ਇਹ ਵੀ ਕਿਹਾ ਕਿ ਉਹ ਉਚਿਤ ਕਾਨੂੰਨੀ ਕਦਮ ਚੁੱਕੇਗਾ, ਜਿਸ ਵਿੱਚ ਨਿਰਧਾਰਤ ਸਮੇਂ ਦੇ ਅੰਦਰ ਸਬੰਧਤ ਅਪੀਲੀ ਅਧਿਕਾਰੀਆਂ ਕੋਲ ਅਪੀਲ ਦਾਇਰ ਕਰਨਾ ਵੀ ਸ਼ਾਮਲ ਹੈ।
SBI ਨੇ ਦੱਸਿਆ ਕਿ ਪਿਛਲੇ ਸਾਲਾਂ 'ਚ ਵੀ ਇਸੇ ਤਰ੍ਹਾਂ ਦੇ ਟੈਕਸ ਮਾਮਲੇ ਅਦਾਲਤ 'ਚ ਚੱਲ ਰਹੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਮੰਗ ਕੋਈ ਵੱਖਰਾ ਮੁੱਦਾ ਨਹੀਂ ਹੈ, ਸਗੋਂ ਇਹ ਚੱਲ ਰਹੇ ਵਿਵਾਦਾਂ ਦਾ ਹੀ ਇਕ ਹਿੱਸਾ ਹੈ। ਕਿਉਂਕਿ ਇਹ ਰਕਮ 'ਮਟੀਰੀਅਲਿਟੀ ਥ੍ਰੈਸ਼ਹੋਲਡ' (ਮਹੱਤਤਾ ਦੀ ਸੀਮਾ) ਤੋਂ ਵੱਧ ਹੈ, ਇਸ ਲਈ ਬੈਂਕ ਨੇ ਆਪਣੇ ਸਟੇਕਹੋਲਡਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਹੈ।
ਐਕਸਚੇਂਜ ਫਾਈਲਿੰਗ 'ਚ ਦੱਸਿਆ ਗਿਆ ਹੈ ਕਿ 19 ਮਾਰਚ, 2026 ਦਾ ਇਹ ਆਦੇਸ਼ ਇਨਕਮ ਟੈਕਸ ਐਕਟ ਦੀ ਧਾਰਾ 143(3), 144C(3) ਅਤੇ 144B ਦੇ ਤਹਿਤ ਜਾਰੀ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ NSE 'ਤੇ SBI ਦੇ ਸ਼ੇਅਰ 0.9 ਪ੍ਰਤੀਸ਼ਤ ਵਧ ਕੇ 1,058.3 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਏ। ਇਸ ਪੱਧਰ 'ਤੇ SBI ਦੇ ਸ਼ੇਅਰਾਂ 'ਚ ਇਸ ਸਾਲ ਹੁਣ ਤਕ 7.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜੋ ਕਿ Nifty 50 ਅਤੇ Nifty Bank ਇੰਡੈਕਸ 'ਚ ਹੋਈ ਕ੍ਰਮਵਾਰ 11.6 ਪ੍ਰਤੀਸ਼ਤ ਅਤੇ 10.5 ਪ੍ਰਤੀਸ਼ਤ ਦੀ ਗਿਰਾਵਟ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਹੈ।
ਇਹ ਸਟਾਕ, ਜੋ ਕਿ ਕਈ ਹੋਰ ਮਾਰਕੀਟ ਇੰਡੀਕੇਟਰਸ ਤੋਂ ਇਲਾਵਾ ਇਨ੍ਹਾਂ ਦੋਵਾਂ ਇੰਡੈਕਸਾਂ ਦਾ ਵੀ ਹਿੱਸਾ ਹੈ, ਨੇ ਪਿਛਲੇ ਇਕ ਸਾਲ ਵਿਚ 40.5 ਪ੍ਰਤੀਸ਼ਤ ਦਾ ਰਿਟਰਨ ਦਿੱਤਾ ਹੈ, ਜਦਕਿ ਇਸ ਦੌਰਾਨ Nifty 50 'ਚ 1.0 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ Nifty Bank ਵਿੱਚ 5.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਡਿਸਕਲੇਮਰ: ਇੱਥੇ ਸ਼ੇਅਰਾਂ ਬਾਰੇ ਦਿੱਤੀ ਗਈ ਜਾਣਕਾਰੀ ਬ੍ਰੋਕਰੇਜ ਫਰਮ ਦੀ ਰਿਪੋਰਟ ਤੇ ਮਾਹਰਾਂ ਦੀ ਰਾਏ 'ਤੇ ਅਧਾਰਤ ਹੈ। ਇਹ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਸਲਾਹ ਨਹੀਂ ਹੈ ਕਿਉਂਕਿ ਸ਼ੇਅਰ ਬਾਜ਼ਾਰ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ (Certified Investment Advisor) ਨਾਲ ਸਲਾਹ ਜ਼ਰੂਰ ਕਰੋ।