- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰੋਧੀ ਧਿਰ ਦੇ ਹੰਗਾਮੇ ਦੇ ਕਾਰਨ ਸੰਸਦ ਦੇ ਪਿਛਲੇ ਕਈ ਸੈਸ਼ਨਾਂ ’ਚ ਕੰਮਕਾਜ ’ਚ ਰੁਕਾਵਟ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਹਿੰਮਤ ਦੇ ਨਾਲ ਹੱਲ ਵਾਲੇ ਫ਼ੈਸਲਿਆਂ ਦਾ ਕਾਲਖੰਡ ਹੈ। ਇਹ ਰੁਕਾਵਟ ਨਾਲ ਰੋਂਦੇ ਬੈਠਣ ਦਾ ਸਮਾਂ ਨਹੀਂ ਹੈ। ਉਨ੍ਹਾਂ ਵਿਰੋਧੀ ਧਿਰ ਸਮੇਤ ਸਾਰੇ ਸੰਸਦ ਮੈਂਬਰਾਂ ਨੂੰ ਸਰਕਾਰ ਦੇਫ਼ੈਸਲਿਆਂ ਨੂੰ ਸ਼ਕਤੀ ਦੇਣ ਦੀ ਅਪੀਲ ਕੀਤੀ

ਨੀਲੂ ਰੰਜਨ, ਜਾਗਰਣ, ਨਵੀਂ ਦਿੱਲੀ: ਐਤਵਾਰ ਨੂੰ ਪੇਸ਼ ਹੋਣ ਵਾਲੇ ਬਜਟ ’ਚ ਰਿਫਾਰਮ ਐਕਸਪ੍ਰੈੱਸ ਨੂੰ ਰਫਤਾਰ ਦੇਣ ਲਈ ਵਿਸ਼ੇਸ਼ ਵਿਵਸਥਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦੇ ਸਪੱਸ਼ਟ ਸੰਕੇਤ ਦਿੱਤੇ ਹਨ। ਯੂਰਪੀ ਸੰਘ ਸਮੇਤ ਵੱਖ ਵੱਖ ਦੇਸ਼ਾਂ ਨਾਲ ਹੋਏ ਮੁਕਤ ਵਪਾਰ ਸਮਝੌਤੇ ਦੇ ਬਾਅਦ ਦੁਨੀਆ ਦੇ ਬਾਜਾਰ ’ਚ ਭਾਰਤੀ ਵਸਤਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਮੈਨੂਫੈਕਚਰਿੰਗ ਸੈਕਟਰ ਨੂੰ ਬੂਸਟ ਕਰਨ ਦੀ ਵਿਵਸਥਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹੰਗਾਮਾਕ ਰ ਕੇ ਸਦਨ ਦੀ ਕਾਰਵਾਈ ’ਚ ਰੁਕਾਵਟ ਪਾਉਣ ਵਾਲੇ ਵਿਰੋਧੀ ਸੰਸਦ ਮੈਂਬਰਾਂ ਨੂ ੰਵੀ ਚੌਕਸ ਕੀਤਾ ਤੇ ਕਿਹਾ ਕਿ ਅੱਜ ਸਮਾਂ ਰੁਕਾਵਟ ਦਾ ਨਹੀਂ, ਹੱਲ ਦਾ ਹੈ।
ਬਜਟ ਸੈਸ਼ਨ ਦੇ ਦੂਜੇ ਦਿਨ ਸੰੱਸਦ ਕੰਪਲੈਕਸ ’ਚ ਆਪਣੇ ਰਵਾਇਤੀ ਸੰਬੋਧਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਰਿਫਾਰਮ, ਪਰਫਾਰਮ ਤੇ ਟਰਾਂਸਫਾਰਮ ’ਤੇ ਸਰਕਾਰ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਸਕਾਰਾਤਮਕ ਸ਼ਕਤੀ ਨਾਲ ਰਿਫਾਰਮ ਐਕਸਪ੍ਰੈੱਸ ਨੂੰ ਲਗਾਤਾਰ ਰਫਤਾਰ ਮਿਲ ਰਹੀ ਹੈ। ਦੇਸ਼ ਹੁਣ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਤੋਂ ਬਾਹਰ ਨਿਕਲ ਆਇਆ ਹੈ ਤੇ ਹੱਲ ਦੇ ਰਸਤੇ ’ਤੇ ਵੱਧ ਗਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਰਿਫਾਰਮ ਐਕਸਪ੍ਰੈੱਸ ’ਤੇ ਸਵਾਰ ਦੇਸ਼ ਹੁਣ ਅਗਲੀ ਪੀੜ੍ਹੀ ਦੇ ਸੁਧਾਰਾਂ ਵੱਲ ਵਧਣ ਵਾਲਾ ਹੈ।
ਪੀਐੱਮ ਨੇ ਯੂਰਪੀ ਸੰਘ ਦੇ ਨਾਲ ਵਪਾਰ ਸਮਝੌਤੇ ਨੂੰ ਭਾਰਤ ਦੇ ਨੌਜਵਾਨਾਂ ਦੇ ਉੱਜਲ ਭਵਿੱਖ ਦੀ ਝਲਕ ਦੱਸਿਆ। ਉਨ੍ਹਾਂ ਨੇ ਇਸਨੂੰ ਖਾਹਸ਼ੀ ਨੌਜਵਾਨਾਂ ਲਈ ਮੁਕਤ ਵਪਾਰ ਕਿਹਾ। ਇਸ ਨਾਲ ਭਾਰਤ ਦੇ ਨਾਲ ਨਾਲ ਯੂਰਪੀ ਦੇਸ਼ਾਂ ’ਚ ਨੌਜਵਾਨਾਂ ਲੀ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਨੇ ਇਸ ਵਪਾਰ ਸਮਝੌਤੇ ਨਾਲ ਮਿਲਣ ਵਾਲੇ ਮੌਕਿਆਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮਦਰ ਆਫ ਆਲ ਡੀਲਸ ਨਾਲ ਭਾਰਤੀ ਉਦਯੋਗਾਂ ਤੇ ਨਿਰਮਾਤਾਵਾਂ ਲਈ ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਹੈ। ਉਨ੍ਹਾਂ ਨੇ ਉੱਤਮ ਗੁਣਵੱਤਾ ਦਾ ਸਾਮਾਨ ਲੈ ਕੇ ਜਾਣ ਦਾ ਸੱਦਾ ਦਿੱਤਾ, ਤਾਂ ਜੋ ਯੂਰਪ ਦੇ 27 ਦੇਸ਼ਾਂ ’ਚ ਕੰਪਨੀਆਂ ਦੇ ਬਰਾਂਡ ਦੇ ਨਾਲ ਨਵੇਂ ਭਾਰਤ ਦਾ ਬਰਾਂਡ ਵੀ ਸਥਾਪਤ ਹੋ ਸਕੇ। ਮੰਨਿਆ ਜਾ ਰਿਹਾ ਹੈ ਕਿ ਯੂਰਪੀ ਦੇਸ਼ਾਂ ਦੀ ਜ਼ਰੂਰਤ ਦੇ ਮੁਤਾਬਕ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਹੁਨਰ ਵਿਕਾਸ ਲਈ ਬਜਟ ’ਚ ਖਾਸ ਵਿਵਸਥਾ ਹੋ ਸਕਦੀ ਹੈ। ਇਸਦੇ ਨਾਲ ਹੀ ਭਾਰਤ ਨੂੰ ਦੁਨੀਆ ਦਾ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਵੀ ਨਿਵੇਸ਼ ਵਧਾਉਣਾ, ਨਵੀਂ ਯੂਨਿਟ ਲਗਾਉਣ ਤੇ ਮੌਜੂਦਾ ਯੂਨਿਟ ਦੇ ਵਿਸਥਾਰ ਲਈ ਨਿਯਮਾਂ ਤੇ ਪ੍ਰਕਿਰਿਆਵਾਂ ’ਚ ਢਿੱਲ ਦੇਣ ਦਾ ਐਲਾਨ ਹੋ ਸਕਦਾ ਹੈ।
ਵਿਰੋਧੀ ਧਿਰ ਦੇ ਹੰਗਾਮੇ ਦੇ ਕਾਰਨ ਸੰਸਦ ਦੇ ਪਿਛਲੇ ਕਈ ਸੈਸ਼ਨਾਂ ’ਚ ਕੰਮਕਾਜ ’ਚ ਰੁਕਾਵਟ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਹਿੰਮਤ ਦੇ ਨਾਲ ਹੱਲ ਵਾਲੇ ਫ਼ੈਸਲਿਆਂ ਦਾ ਕਾਲਖੰਡ ਹੈ। ਇਹ ਰੁਕਾਵਟ ਨਾਲ ਰੋਂਦੇ ਬੈਠਣ ਦਾ ਸਮਾਂ ਨਹੀਂ ਹੈ। ਉਨ੍ਹਾਂ ਵਿਰੋਧੀ ਧਿਰ ਸਮੇਤ ਸਾਰੇ ਸੰਸਦ ਮੈਂਬਰਾਂ ਨੂੰ ਸਰਕਾਰ ਦੇਫ਼ੈਸਲਿਆਂ ਨੂੰ ਸ਼ਕਤੀ ਦੇਣ ਦੀ ਅਪੀਲ ਕੀਤੀ।
ਸਰਕਾਰ ਸਿਰਫ਼ ਫਾਈਲਾਂ ਤੱਕ ਸੀਮਤ ਨਹੀਂ
ਪੀਟੀਆਈ ਦੇ ਮੁਤਾਬਕ, ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਸਿਰਫ਼ ਫਾਈਲਾਂ ਤੱਕ ਸੀਮਤ ਨਹੀਂ ਹੈ। ਇਹ ਭਲਾਈ ਯੋਜਨਾਵਾਂ ਨੂੰ ਜਨਤਾ ਤੱਕ ਪਹੁੰਚਾਉਣਾ ਵੀ ਯਕੀਨੀ ਬਣਾ ਰਹੀ ਹੈ। ਦੇਸ਼ ਦੇ ਸਮੁੱਚੇ ਵਿਕਾਸ ਲਈ ਕਦਮ ਚੁੱਕਦੇ ਸਮੇਂ ਸਾਡੀ ਤਰਜੀਹ ਹਮੇਸ਼ਾ ਮਨੁੱਖ ਕੇਂਦਰਿਤ ਰਹੀ ਹੈ। ਆਤਮਵਿਸ਼ਵਾਸ ਨਾਲ ਭਰਿਆ ਭਾਰਤ ਦੁਨੀਆ ਲਈ ਉਮੀਦ ਦੀ ਕਿਰਨ ਬਣ ਕੇ ਉਭਰਿਆ ਹੈ। ਯੂਰਪੀ ਸੰਘ ਦੇ ਨਾਲ ਮੁਕਤ ਵਪਾਰ ਸਮਝੌਤਾ ਖਾਹਸ਼ੀ ਭਾਰਤ ਲਈ ਹੈ।