PNB Bank: ਕੱਲ੍ਹ ਤੋਂ ਇਨ੍ਹਾਂ ਲੋਕਾਂ ਦੇ ਖਾਤੇ ਹੋ ਜਾਣਗੇ ਬੰਦ, ਕੀ ਹੈ ਵਜ੍ਹਾ; ਕਿਤੇ ਤੁਹਾਡਾ ਨਾਮ ਤਾਂ ਨਹੀਂ ਹੈ ਸ਼ਾਮਲ?
SBI ਵਾਂਗ ਇਹ ਵੀ ਇਕ ਮਸ਼ਹੂਰ ਸਰਕਾਰੀ ਬੈਂਕ ਹੈ। ਇਸ ਨਾਲ ਜੁੜੀ ਖ਼ਬਰ ਕਈ ਲੋਕਾਂ 'ਤੇ ਅਸਰ ਪਾ ਸਕਦੀ ਹੈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਖਾਤਿਆਂ ਨਾਲ ਜੁੜਿਆ ਇਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ।
Publish Date: Wed, 15 Apr 2026 12:51 PM (IST)
Updated Date: Wed, 15 Apr 2026 12:56 PM (IST)
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (Punjab National Bank) ਕੱਲ੍ਹ ਕਈ ਲੋਕਾਂ ਦੇ ਖਾਤੇ ਬੰਦ ਕਰਨ ਜਾ ਰਿਹਾ ਹੈ। SBI ਵਾਂਗ ਇਹ ਵੀ ਇਕ ਮਸ਼ਹੂਰ ਸਰਕਾਰੀ ਬੈਂਕ ਹੈ। ਇਸ ਨਾਲ ਜੁੜੀ ਖ਼ਬਰ ਕਈ ਲੋਕਾਂ 'ਤੇ ਅਸਰ ਪਾ ਸਕਦੀ ਹੈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਖਾਤਿਆਂ ਨਾਲ ਜੁੜਿਆ ਇਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ।
ਕਿਨ੍ਹਾਂ ਦੇ ਖਾਤੇ ਹੋ ਜਾਣਗੇ ਬੰਦ?
ਮੀਡੀਆ ਰਿਪੋਰਟਾਂ ਅਨੁਸਾਰ ਬੈਂਕ ਅਜਿਹੇ ਲੋਕਾਂ ਦੇ ਖਾਤੇ ਬੰਦ ਕਰਨ ਵਾਲਾ ਹੈ :-
- ਜਿਨ੍ਹਾਂ ਦਾ ਪਿਛਲੇ 3 ਸਾਲਾਂ ਤੋਂ ਬੈਲੇਂਸ ਜ਼ੀਰੋ (ਸਿਫ਼ਰ) ਹੈ ਅਤੇ ਉਨ੍ਹਾਂ ਨੇ ਖਾਤੇ ਦੀ ਕਿਸੇ ਵੀ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਹੈ।
- ਅਜਿਹੇ ਖਾਤੇ ਜਿਨ੍ਹਾਂ ਨੂੰ ਇਨ-ਐਕਟਿਵ (Inactive) ਮੋਡ ਵਿੱਚ ਪਾ ਦਿੱਤਾ ਗਿਆ ਹੈ।
- ਬੈਂਕ ਖਾਤੇ ਦੀ ਈ-ਕੇਵਾਈਸੀ (e-KYC) ਕਰਵਾਉਣੀ ਵੀ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਅੱਜ ਸ਼ਾਮ 5 ਵਜੇ ਤੱਕ ਈ-ਕੇਵਾਈਸੀ ਪੂਰੀ ਨਹੀਂ ਕਰਦਾ, ਤਾਂ ਉਨ੍ਹਾਂ ਦਾ ਬੈਂਕ ਖਾਤਾ ਬੰਦ ਹੋ ਸਕਦਾ ਹੈ।
ਜੇਕਰ ਉੱਪਰ ਦੱਸੇ ਗਏ ਮਾਪਦੰਡ ਪੂਰੇ ਨਹੀਂ ਕੀਤੇ ਜਾਂਦੇ, ਤਾਂ ਉਨ੍ਹਾਂ ਖਾਤਾ ਧਾਰਕਾਂ ਦੇ ਖਾਤੇ ਬੰਦ ਕੀਤੇ ਜਾ ਸਕਦੇ ਹਨ।
ਕਿਉਂ ਚੁੱਕਿਆ ਹੈ ਇਹ ਕਦਮ?
ਬੈਂਕ 'ਚ ਅਜਿਹੇ ਕਈ ਖਾਤੇ ਮੌਜੂਦ ਹਨ, ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਬੈਂਕ ਬੈਲੇਂਸ ਵੀ ਜ਼ੀਰੋ ਹੈ। ਅਜਿਹੇ ਖਾਤਿਆਂ ਰਾਹੀਂ ਫਰਾਡ (ਧੋਖਾਧੜੀ) ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਬੈਂਕ ਸਮੇਂ-ਸਮੇਂ 'ਤੇ ਅਜਿਹੇ ਖਾਤਿਆਂ ਦੀ ਸਫਾਈ ਕਰਦਾ ਹੈ।
ਇਸ ਤੋਂ ਬਚਣ ਲਈ ਕੀ ਕਰੀਏ?
- ਸਭ ਤੋਂ ਪਹਿਲਾਂ ਬੈਂਕ ਖਾਤੇ ਦੀ ਈ-ਕੇਵਾਈਸੀ ਕਰਵਾ ਲਓ। ਇਹ ਕੰਮ ਤੁਸੀਂ ਘਰ ਦੇ ਨੇੜੇ ਮੌਜੂਦ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਜਾ ਕੇ ਕਰਵਾ ਸਕਦੇ ਹੋ।
- ਇਸ ਤੋਂ ਇਲਾਵਾ ਬੈਂਕ ਖਾਤੇ ਵਿੱਚ ਕੁਝ ਰਕਮ ਜਮ੍ਹਾ ਕਰਵਾ ਦਿਓ।
- ਅਤੇ ਨਾਲ ਹੀ ਇੱਕ ਛੋਟਾ ਜਿਹਾ ਲੈਣ-ਦੇਣ (Transaction) ਜ਼ਰੂਰ ਕਰੋ।
ਇਹ ਕੰਮ ਤੁਸੀਂ ਬੈਂਕ ਜਾ ਕੇ ਹੀ ਪੂਰਾ ਕਰ ਸਕਦੇ ਹੋ। ਬੈਂਕ ਜਾਣ ਤੋਂ ਪਹਿਲਾਂ ਜ਼ਰੂਰੀ ਦਸਤਾਵੇਜ਼ ਲੈ ਕੇ ਜਾਣਾ ਨਾ ਭੁੱਲਣਾ। ਇਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਬਿਜਲੀ ਜਾਂ ਪਾਣੀ ਦਾ ਬਿੱਲ ਅਤੇ ਬੈਂਕ ਪਾਸਬੁੱਕ ਆਦਿ ਸ਼ਾਮਲ ਹਨ। ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਇੱਕ-ਇੱਕ ਫੋਟੋਕਾਪੀ ਵੀ ਜ਼ਰੂਰ ਕਰਵਾ ਲਓ।