ਖ਼ਾਸ ਗੱਲ ਇਹ ਹੈ ਕਿ ਹੁਣ ਸੋਲਰ ਪੈਨਲ ਲਗਵਾਉਣਾ ਇੰਨਾ ਆਸਾਨ ਹੋ ਗਿਆ ਹੈ ਕਿ ਤੁਹਾਨੂੰ ਆਪਣੀ ਜੇਬ 'ਚੋਂ ਮੋਟੀ ਰਕਮ ਖ਼ਰਚ ਕਰਨ ਦੀ ਲੋੜ ਨਹੀਂ। ਬੈਂਕ ਆਫ਼ ਬੜੌਦਾ ਵਰਗੇ ਵੱਡੇ ਬੈਂਕ ਇਸ ਦੇ ਲਈ ਬੇਹੱਦ ਸਸਤੇ ਅਤੇ ਆਸਾਨ ਲੋਨ ਦੇ ਰਹੇ ਹਨ।

ਨਵੀਂ ਦਿੱਲੀ: ਜੇਕਰ ਤੁਸੀਂ ਵੀ ਹਰ ਮਹੀਨੇ ਬਿਜਲੀ ਦੇ ਮਹਿੰਗੇ ਬਿੱਲਾਂ ਤੋਂ ਪਰੇਸ਼ਾਨ ਹੋ ਤਾਂ ਕੇਂਦਰ ਸਰਕਾਰ ਦੀ 'ਪੀਐਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ' ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਯੋਜਨਾ ਦਾ ਉਦੇਸ਼ ਨਾ ਸਿਰਫ਼ ਤੁਹਾਨੂੰ ਮੁਫ਼ਤ ਬਿਜਲੀ ਦੇਣਾ ਹੈ, ਸਗੋਂ ਤੁਹਾਨੂੰ ਊਰਜਾ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣਾ ਵੀ ਹੈ।
ਖ਼ਾਸ ਗੱਲ ਇਹ ਹੈ ਕਿ ਹੁਣ ਸੋਲਰ ਪੈਨਲ ਲਗਵਾਉਣਾ ਇੰਨਾ ਆਸਾਨ ਹੋ ਗਿਆ ਹੈ ਕਿ ਤੁਹਾਨੂੰ ਆਪਣੀ ਜੇਬ 'ਚੋਂ ਮੋਟੀ ਰਕਮ ਖ਼ਰਚ ਕਰਨ ਦੀ ਲੋੜ ਨਹੀਂ। ਬੈਂਕ ਆਫ਼ ਬੜੌਦਾ ਵਰਗੇ ਵੱਡੇ ਬੈਂਕ ਇਸ ਦੇ ਲਈ ਬੇਹੱਦ ਸਸਤੇ ਤੇ ਆਸਾਨ ਲੋਨ ਦੇ ਰਹੇ ਹਨ।
ਮੋਟੀ ਸਬਸਿਡੀ: 3 ਕਿਲੋਵਾਟ ਤਕ ਦੇ ਸਿਸਟਮ 'ਤੇ ਸਰਕਾਰ ₹78,000 ਤਕ ਦੀ ਸਿੱਧੀ ਸਬਸਿਡੀ ਦੇ ਰਹੀ ਹੈ।
ਸਸਤਾ ਕਰਜ਼: ਬੈਂਕ ਆਫ਼ ਬੜੌਦਾ ₹2 ਲੱਖ ਰੁਪਏ ਤਕ ਦਾ ਕਰਜ਼ ਸਿਰਫ਼ 5.75% ਸਾਲਾਨਾ ਵਿਆਜ ਦਰ 'ਤੇ ਦੇ ਰਿਹਾ ਹੈ।
ਕੋਈ ਗਾਰੰਟੀ ਨਹੀਂ: ₹2 ਲੱਖ ਤਕ ਦੇ ਕਰਜ਼ ਲਈ ਨਾ ਤਾਂ ਕਿਸੇ ਗਾਰੰਟੀ (Collateral) ਦੀ ਲੋੜ ਹੈ ਅਤੇ ਨਾ ਹੀ ਇਨਕਮ ਪਰੂਫ਼ ਦੀ।
ਲੰਬੀ ਮਿਆਦ: ਕਰਜ਼ ਚੁਕਾਉਣ ਲਈ 10 ਸਾਲ (120 ਮਹੀਨੇ) ਦਾ ਲੰਬਾ ਸਮਾਂ ਮਿਲਦਾ ਹੈ।
ਜ਼ੀਰੋ ਬਿੱਲ: ਸੋਲਰ ਪੈਨਲ ਲੱਗਣ ਤੋਂ ਬਾਅਦ ਤੁਹਾਡਾ ਬਿਜਲੀ ਬਿੱਲ ਲਗਪਗ ਜ਼ੀਰੋ ਹੋ ਸਕਦਾ ਹੈ।
ਸਵਾਲ-1: ਪੀਐਮ ਸੂਰਿਆ ਘਰ ਯੋਜਨਾ ਤਹਿਤ ਕਿੰਨੀ ਸਬਸਿਡੀ ਮਿਲਦੀ ਹੈ?
ਜਵਾਬ: ਸਰਕਾਰ ਸਿਸਟਮ ਦੀ ਸਮਰੱਥਾ ਦੇ ਆਧਾਰ 'ਤੇ ਸਬਸਿਡੀ ਦਿੰਦੀ ਹੈ। 1 ਕਿਲੋਵਾਟ ਲਈ ₹30,000, 2 ਕਿਲੋਵਾਟ ਲਈ ₹60,000 ਅਤੇ 3 ਕਿਲੋਵਾਟ ਜਾਂ ਇਸ ਤੋਂ ਵੱਧ ਲਈ ਵੱਧ ਤੋਂ ਵੱਧ ₹78,000 ਦੀ ਸਬਸਿਡੀ ਮਿਲਦੀ ਹੈ। ਇਹ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਆਉਂਦਾ ਹੈ।
ਸਵਾਲ-2: ਇਸ ਦੇ ਲਈ ਕੌਣ ਅਪਲਾਈ ਕਰ ਸਕਦਾ ਹੈ?
ਜਵਾਬ: ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 21 ਸਾਲ ਤੋਂ ਵੱਧ ਹੈ ਅਤੇ ਜਿਸ ਕੋਲ ਆਪਣੀ ਛੱਤ ਹੈ, ਉਹ ਅਪਲਾਈ ਕਰ ਸਕਦਾ ਹੈ। ਬਿਜਲੀ ਦਾ ਕੁਨੈਕਸ਼ਨ ਬਿਨੈਕਾਰ ਦੇ ਨਾਂ 'ਤੇ ਹੋਣਾ ਲਾਜ਼ਮੀ ਹੈ। ਕਰਜ਼ ਲਈ ਤੁਹਾਡਾ ਸਿਬਿਲ (CIBIL) ਸਕੋਰ 680 ਜਾਂ ਇਸ ਤੋਂ ਵੱਧ ਹੋਣਾ ਚਾਹੀਦਾ ਹੈ।
ਸਵਾਲ-3: ਸੋਲਰ ਪੈਨਲ ਲਗਵਾਉਣ ਲਈ ਕਿੰਨਾ ਕਰਜ਼ ਮਿਲ ਸਕਦਾ ਹੈ?
ਜਵਾਬ: ਤੁਸੀਂ ₹6 ਲੱਖ ਤਕ ਦਾ ਕਰਜ਼ ਲੈ ਸਕਦੇ ਹੋ। ਬੈਂਕ ਕੁੱਲ ਪ੍ਰੋਜੈਕਟ ਲਾਗਤ ਦਾ 90% ਤਕ ਫਾਈਨਾਂਸ ਕਰ ਦਿੰਦੇ ਹਨ।
ਸਵਾਲ-4: ਬੈਂਕ ਆਫ਼ ਬੜੌਦਾ ਦੇ ਕਰਜ਼ ਦੀਆਂ ਵਿਆਜ ਦਰਾਂ ਕੀ ਹਨ?
ਜਵਾਬ: ₹2 ਲੱਖ ਤਕ ਦੇ ਲੋਨ ਲਈ ਵਿਆਜ ਦਰ ਫਿਲਹਾਲ 5.75% ਹੈ। ਜੇਕਰ ਤੁਸੀਂ ₹2 ਲੱਖ ਤੋਂ ਉੱਪਰ ਦਾ ਲੋਨ ਲੈਂਦੇ ਹੋ, ਤਾਂ ਦਰਾਂ 7.90% ਤੋਂ ਸ਼ੁਰੂ ਹੁੰਦੀਆਂ ਹਨ।
ਸਵਾਲ-5: ਕੀ ਕਰਜ਼ ਲੈਣ ਲਈ ਬੈਂਕ ਦੇ ਗੇੜੇ ਕੱਟਣੇ ਪੈਣਗੇ?
ਜਵਾਬ: ਬਿਲਕੁਲ ਨਹੀਂ। ਬੈਂਕ ਆਫ਼ ਬੜੌਦਾ ਨੇ ₹2 ਲੱਖ ਤਕ ਦੇ ਕਰਜ਼ ਲਈ ਪੂਰੀ ਤਰ੍ਹਾਂ ਡਿਜੀਟਲ ਪ੍ਰਕਿਰਿਆ ਸ਼ੁਰੂ ਕੀਤੀ ਹੈ। ਤੁਸੀਂ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦੇ ਹੋ।
ਸਵਾਲ-6: ਅਪਲਾਈ ਕਰਨ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ?
ਜਵਾਬ: ਆਧਾਰ ਕਾਰਡ, ਮੋਬਾਈਲ ਨੰਬਰ, ਬਿਜਲੀ ਦਾ ਬਿੱਲ (ਕੰਜ਼ਿਊਮਰ ਨੰਬਰ) ਅਤੇ ਸੋਲਰ ਵੈਂਡਰ ਤੋਂ ਮਿਲਿਆ ਕੋਟੇਸ਼ਨ।
ਸਵਾਲ-7: ਕਰਜ਼ ਚੁਕਾਉਣ ਲਈ ਕਿੰਨਾ ਸਮਾਂ ਮਿਲੇਗਾ?
ਜਵਾਬ: ਕਰਜ਼ ਦੀ ਮਿਆਦ 10 ਸਾਲ ਤਕ ਹੈ। ਇਸ ਵਿਚ 6 ਮਹੀਨੇ ਦਾ 'ਮੋਰੇਟੋਰੀਅਮ ਪੀਰੀਅਡ' ਵੀ ਸ਼ਾਮਲ ਹੈ।
ਸਵਾਲ-8: ਸਬਸਿਡੀ ਦਾ ਪੈਸਾ ਕਰਜ਼ ਵਿਚ ਕਿਵੇਂ ਐਡਜਸਟ ਹੁੰਦਾ ਹੈ?
ਜਵਾਬ: ਸਬਸਿਡੀ ਦਾ ਪੈਸਾ ਸਿੱਧਾ ਤੁਹਾਡੇ ਕਰਜ਼ ਖਾਤੇ 'ਚ ਜਾ ਸਕਦਾ ਹੈ, ਜਿਸ ਨਾਲ ਤੁਹਾਡਾ ਬਕਾਇਆ ਕਰਜ਼ ਤੇ ਮਹੀਨਾਵਾਰ ਕਿਸ਼ਤ (EMI) ਘੱਟ ਜਾਵੇਗੀ।
ਸਵਾਲ-9: ਨੈੱਟ-ਮੀਟਰਿੰਗ ਕੀ ਹੈ ਤੇ ਇਸ ਦਾ ਕੀ ਫਾਇਦਾ ਹੈ?
ਜਵਾਬ: ਜੇਕਰ ਤੁਹਾਡਾ ਸੋਲਰ ਪੈਨਲ ਤੁਹਾਡੀ ਲੋੜ ਤੋਂ ਵੱਧ ਬਿਜਲੀ ਬਣਾਉਂਦਾ ਹੈ ਤਾਂ ਤੁਸੀਂ ਉਸ ਨੂੰ ਗਰਿੱਡ (ਬਿਜਲੀ ਵਿਭਾਗ) ਨੂੰ ਵਾਪਸ ਭੇਜ ਸਕਦੇ ਹੋ। ਇਸ ਦੇ ਬਦਲੇ ਤੁਹਾਨੂੰ ਕ੍ਰੈਡਿਟ ਮਿਲੇਗਾ।
ਸਵਾਲ-10: ਕਰਜ਼ ਮਿਲਣ 'ਚ ਕਿੰਨਾ ਸਮਾਂ ਲੱਗਦਾ ਹੈ?
ਜਵਾਬ: ਡਿਜੀਟਲ ਮੋਡ 'ਚ ਅਪਲਾਈ ਕਰਨ 'ਤੇ ਮਾਤਰ 15-20 ਮਿੰਟ ਲੱਗਦੇ ਹਨ। 1 ਤੋਂ 2 ਦਿਨਾਂ 'ਚ ਕਰਜ਼ ਮਨਜ਼ੂਰ ਹੋ ਜਾਂਦਾ ਹੈ।