- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PM Modi ਨੇ ਇਸ ਪਹਿਲ ਨੂੰ ਕੇਰਲ ਤੋਂ ਸ਼ੁਰੂ ਹੋਈ ਇੱਕ ਅਜਿਹੀ ਮੁਹਿੰਮ ਦੱਸਿਆ ਜੋ ਦੇਸ਼ ਭਰ ਦੇ ਗਰੀਬਾਂ ਦੇ ਕਲਿਆਣ ਵਿੱਚ ਮਦਦ ਕਰੇਗੀ ਅਤੇ ਸਰਕਾਰ ਦੇ ਵਿੱਤੀ ਸਸ਼ਕਤੀਕਰਨ ਦੇ ਸੰਕਲਪ ਨੂੰ ਮਜ਼ਬੂਤ ਕਰੇਗੀ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ੁੱਕਰਵਾਰ ਨੂੰ ਗਰੀਬਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ। ਉਨ੍ਹਾਂ ਨੇ ਕੇਰਲ ਤੋਂ ਪੀਐਮ ਸਵਨਿਧੀ ਕ੍ਰੈਡਿਟ ਕਾਰਡ (PM SVANidhi Credit Card) ਲਾਂਚ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕੇਰਲ 'ਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਤੇ ਨਵੀਆਂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ।
ਤਿਰੂਵਨੰਤਪੁਰਮ 'ਚ ਇਕ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਅਤੇ ਇਕ ਤ੍ਰਿਸ਼ੂਰ-ਗੁਰੂਵਾਯੂਰ ਪੈਸੰਜਰ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਦਾ ਮਕਸਦ ਕੇਰਲ ਅਤੇ ਗੁਆਂਢੀ ਸੂਬਿਆਂ ਜਿਵੇਂ ਤਾਮਿਲਨਾਡੂ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਬਿਹਤਰ ਬਣਾਉਣਾ ਹੈ।
ਪ੍ਰਧਾਨ ਮੰਤਰੀ ਵੱਲੋਂ ਲਾਂਚ ਕੀਤੇ ਗਏ ਇਸ ਕ੍ਰੈਡਿਟ ਕਾਰਡ ਨੂੰ UPI ਨਾਲ ਵੀ ਜੋੜਿਆ ਜਾ ਸਕਦਾ ਹੈ। ਇਹ ਕਾਰਡ ਇੱਕ 'ਬਿਆਜ-ਮੁਕਤ ਰਿਵਾਲਵਿੰਗ ਕ੍ਰੈਡਿਟ' ਸੁਵਿਧਾ ਹੈ, ਜਿਸ ਨੂੰ ਦੇਸ਼ ਭਰ ਦੇ ਸਟ੍ਰੀਟ ਵੈਂਡਰਾਂ (ਰੇਹੜੀ-ਫੜੀ ਵਾਲਿਆਂ) ਅਤੇ ਫੁੱਟਪਾਥ 'ਤੇ ਸਾਮਾਨ ਵੇਚਣ ਵਾਲਿਆਂ ਦੀ ਮਦਦ ਲਈ ਤਿਆਰ ਕੀਤਾ ਗਿਆ ਹੈ।
ਪੀਐਮ ਮੋਦੀ ਨੇ ਇਸ ਪਹਿਲ ਨੂੰ ਕੇਰਲ ਤੋਂ ਸ਼ੁਰੂ ਹੋਈ ਇੱਕ ਅਜਿਹੀ ਮੁਹਿੰਮ ਦੱਸਿਆ ਜੋ ਦੇਸ਼ ਭਰ ਦੇ ਗਰੀਬਾਂ ਦੇ ਕਲਿਆਣ ਵਿੱਚ ਮਦਦ ਕਰੇਗੀ ਅਤੇ ਸਰਕਾਰ ਦੇ ਵਿੱਤੀ ਸਸ਼ਕਤੀਕਰਨ ਦੇ ਸੰਕਲਪ ਨੂੰ ਮਜ਼ਬੂਤ ਕਰੇਗੀ।
ਪੀਐਮ ਸਵਨਿਧੀ ਕ੍ਰੈਡਿਟ ਕਾਰਡ ਉਨ੍ਹਾਂ ਯੋਗ ਸਟ੍ਰੀਟ ਵੈਂਡਰਾਂ ਲਈ ਹੈ ਜਿਨ੍ਹਾਂ ਨੇ ਆਪਣੇ ਪਹਿਲੇ ਦੋ 'ਪੀਐਮ ਸਵਨਿਧੀ ਲੋਨ' ਸਫਲਤਾਪੂਰਵਕ ਚੁਕਾ ਦਿੱਤੇ ਹਨ। ਇਸ ਦੀ ਸ਼ੁਰੂਆਤੀ ਲਿਮਿਟ ₹10,000 ਤਕ ਹੈ ਜਿਸ ਨੂੰ ਬਾਅਦ 'ਚ ਵਧਾ ਕੇ ₹30,000 ਤਕ ਕੀਤਾ ਜਾ ਸਕਦਾ ਹੈ। ਇਸ ਕਾਰਡ ਦੀ ਵੈਲਿਡਿਟੀ 5 ਸਾਲ ਹੈ। ਇਹ ਰੋਜ਼ਾਨਾ ਦੇ ਖਰਚਿਆਂ ਲਈ ਲਚਕਦਾਰ ਕ੍ਰੈਡਿਟ ਪ੍ਰਦਾਨ ਕਰਦਾ ਹੈ। ਇਹ ਕਾਰਡ ਬੈਂਕਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ।
ਪੀਐਮ ਸਵਨਿਧੀ (Pradhan Mantri Street Vendor's AtmaNirbhar Nidhi) ਇਕ ਕੇਂਦਰੀ ਮਾਈਕ੍ਰੋ-ਕ੍ਰੈਡਿਟ ਯੋਜਨਾ ਹੈ ਜਿਸ ਦੀ ਸ਼ੁਰੂਆਤ 1 ਜੂਨ 2020 ਨੂੰ ਕੀਤੀ ਗਈ ਸੀ। ਇਹ ਯੋਜਨਾ ₹10,000 ਦਾ ਬਿਨਾਂ ਗਾਰੰਟੀ ਵਾਲਾ ਲੋਨ ਦਿੰਦੀ ਹੈ। ਇਸ ਤੋਂ ਬਾਅਦ ₹20,000 ਅਤੇ ₹50,000 ਦੇ ਲੋਨ 'ਤੇ 7% ਬਿਆਜ ਸਬਸਿਡੀ ਮਿਲਦੀ ਹੈ। ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ, ਸਟ੍ਰੀਟ ਵੈਂਡਰਾਂ ਨੂੰ ਹਰ ਮਹੀਨੇ ₹100 ਤੱਕ ਦਾ ਕੈਸ਼ਬੈਕ ਵੀ ਦਿੱਤਾ ਜਾਂਦਾ ਹੈ।