PM Kisan Yojana : ਕੀ ਫਰਵਰੀ 'ਚ ਵੀ ਨਹੀਂ ਆਵੇਗੀ ਕਿਸ਼ਤ, ਆਖ਼ਰ ਕਿਸਾਨਾਂ ਨੂੰ ਹੋਰ ਕਿੰਨੀ ਉਡੀਕ ਕਰਨੀ ਪਵੇਗੀ; ਪੜ੍ਹੋ ਤਾਜ਼ਾ ਅਪਡੇਟ
PM Kisan Yojana : ਪਿਛਲੇ ਸਾਲ ਵੀ 24 ਫਰਵਰੀ ਨੂੰ ਕਿਸ਼ਤ ਜਾਰੀ ਕੀਤੀ ਗਈ ਸੀ, ਜਿਸ ਕਾਰਨ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ 22ਵੀਂ ਕਿਸ਼ਤ 24 ਫਰਵਰੀ ਦੇ ਆਸ-ਪਾਸ ਜਾਰੀ ਹੋ ਸਕਦੀ ਹੈ, ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Publish Date: Mon, 16 Feb 2026 01:40 PM (IST)
Updated Date: Mon, 16 Feb 2026 01:44 PM (IST)
ਨਵੀਂ ਦਿੱਲੀ : ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ (PM Kisan 22th Installment Date) ਨੂੰ ਲੈ ਕੇ ਕਿਸਾਨ ਭੈਣ-ਭਰਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਆਏ ਦਿਨ ਮੀਡੀਆ ਰਿਪੋਰਟਾਂ 'ਚ 22ਵੀਂ ਕਿਸ਼ਤ ਜਾਰੀ ਹੋਣ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਲੰਬੀ ਉਡੀਕ ਫਰਵਰੀ 'ਚ ਖ਼ਤਮ ਹੋ ਸਕਦੀ ਹੈ, ਪਰ ਸਵਾਲ ਇਹ ਹੈ ਕਿ ਆਖ਼ਰ ਕਿਸਾਨਾਂ ਨੂੰ ਹੋਰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਹੁਣ ਤਕ ਪੀਐਮ ਕਿਸਾਨ ਦੀਆਂ 21 ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ ਅਤੇ 21ਵੀਂ ਕਿਸ਼ਤ 19 ਨਵੰਬਰ ਨੂੰ ਜਾਰੀ ਕੀਤੀ ਗਈ ਸੀ। ਉਸ ਹਿਸਾਬ ਨਾਲ 22ਵੀਂ ਕਿਸ਼ਤ ਫਰਵਰੀ 'ਚ ਆਉਣੀ ਚਾਹੀਦੀ ਹੈ। ਪਿਛਲੇ ਸਾਲ ਵੀ 24 ਫਰਵਰੀ ਨੂੰ ਕਿਸ਼ਤ ਜਾਰੀ ਕੀਤੀ ਗਈ ਸੀ, ਜਿਸ ਕਾਰਨ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ 22ਵੀਂ ਕਿਸ਼ਤ 24 ਫਰਵਰੀ ਦੇ ਆਸ-ਪਾਸ ਜਾਰੀ ਹੋ ਸਕਦੀ ਹੈ, ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਿੱਥੋਂ ਤਕ ਸਵਾਲ ਹੈ ਕਿ ਕਿਨ੍ਹਾਂ ਕਿਸਾਨਾਂ ਨੂੰ ਇਹ ਪੈਸਾ ਨਹੀਂ ਮਿਲੇਗਾ ਤਾਂ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਵਾਸਤੇ ਈ-ਕੇਵਾਈਸੀ (e-KYC) ਕਰਵਾਉਣਾ ਲਾਜ਼ਮੀ ਹੈ। ਜੇਕਰ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਤਾਂ ਕਿਸਾਨਾਂ ਦੇ ਖਾਤੇ 'ਚ ਕਿਸ਼ਤ ਦੇ ਪੈਸੇ ਨਹੀਂ ਆਉਣਗੇ। ਕਿਸਾਨ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਤੋਂ ਇਸ ਨੂੰ ਪੂਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਬੈਂਕ ਖਾਤੇ ਦਾ ਆਧਾਰ ਕਾਰਡ ਨਾਲ ਲਿੰਕ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿਸ ਤੋਂ ਬਿਨਾਂ ਤੁਹਾਡੇ ਪੈਸੇ ਰੁਕ ਸਕਦੇ ਹਨ। ਤੁਸੀਂ ਆਪਣੇ ਬੈਂਕ ਜਾ ਕੇ ਆਧਾਰ ਕਾਰਡ ਦੀ ਫੋਟੋਕਾਪੀ, ਪਤੇ ਦੇ ਸਬੂਤ ਵਜੋਂ ਬਿਜਲੀ ਜਾਂ ਪਾਣੀ ਦਾ ਬਿੱਲ ਅਤੇ ਬੈਂਕ ਪਾਸਬੁੱਕ ਰਾਹੀਂ ਇਹ ਕੰਮ ਕਰਵਾ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਅਪਲਾਈ ਕਰਦੇ ਸਮੇਂ ਜਾਂ ਕੇਵਾਈਸੀ ਦੌਰਾਨ ਗਲਤ ਦਸਤਾਵੇਜ਼ ਜਮ੍ਹਾਂ ਕਰਵਾਏ ਹਨ, ਤਾਂ ਵੀ ਤੁਹਾਡੀ ਕਿਸ਼ਤ ਅਟਕ ਸਕਦੀ ਹੈ।