PM Kisan Yojana: ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ 23ਵੀਂ ਕਿਸ਼ਤ ਦੇ ₹2000, ਦੇਖੋ ਨਵੀਂ ਸੂਚੀ ਤੇ ਵਜ੍ਹਾ!
PM Kisan Yojana ਦੀ 23ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਲੱਖਾਂ ਕਿਸਾਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਹੁਣ ਤੱਕ ਕੇਂਦਰ ਦੀ ਮੋਦੀ ਸਰਕਾਰ PM ਕਿਸਾਨ ਯੋਜਨਾ ਦੀਆਂ 22 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਆਖਰੀ ਕਿਸ਼ਤ 13 ਮਾਰਚ ਨੂੰ PM ਮੋਦੀ ਨੇ ਅਸਾਮ ਤੋਂ ਜਾਰੀ ਕੀਤੀ ਸੀ। 22ਵੀਂ ਕਿਸ਼ਤ 'ਚ ਸਰਕਾਰ ਨੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ 18640 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ ਸੀ।
Publish Date: Thu, 28 May 2026 10:32 AM (IST)
Updated Date: Thu, 28 May 2026 03:21 PM (IST)

ਨਵੀਂ ਦਿੱਲੀ : PM Kisan Yojana ਦੀ 23ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਲੱਖਾਂ ਕਿਸਾਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਹੁਣ ਤੱਕ ਕੇਂਦਰ ਦੀ ਮੋਦੀ ਸਰਕਾਰ PM ਕਿਸਾਨ ਯੋਜਨਾ ਦੀਆਂ 22 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਆਖਰੀ ਕਿਸ਼ਤ 13 ਮਾਰਚ ਨੂੰ PM ਮੋਦੀ ਨੇ ਅਸਾਮ ਤੋਂ ਜਾਰੀ ਕੀਤੀ ਸੀ। 22ਵੀਂ ਕਿਸ਼ਤ 'ਚ ਸਰਕਾਰ ਨੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ 18640 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ ਸੀ। ਉਸ ਦੌਰਾਨ ਵੀ ਕਈ ਕਿਸਾਨਾਂ ਦੇ ਖਾਤਿਆਂ 'ਚ 22ਵੀਂ ਕਿਸ਼ਤ ਦਾ ਪੈਸਾ ਨਹੀਂ ਆਇਆ ਸੀ। ਇਸੇ ਤਰ੍ਹਾਂ ਕੁਝ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ ਦੇ 2-2 ਹਜ਼ਾਰ ਰੁਪਏ ਕ੍ਰੈਡਿਟ ਨਹੀਂ ਹੋਣਗੇ। ਆਓ ਜਾਣਦੇ ਹਾਂ ਕਿ ਆਖਰ ਕਿਹੜੇ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ ਦਾ ਪੈਸਾ ਕ੍ਰੈਡਿਟ ਨਹੀਂ ਹੋਵੇਗਾ?
ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਉਣਗੇ 2-2 ਹਜ਼ਾਰ?
PM ਕਿਸਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਹਰ ਚਾਰ ਮਹੀਨਿਆਂ 'ਚ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਮਿਲਦੀਆਂ ਹਨ। ਪਰ ਕੁਝ ਕਿਸਾਨਾਂ ਦਾ ਪੈਸਾ ਅਟਕ ਜਾਂਦਾ ਹੈ। 23ਵੀਂ ਕਿਸ਼ਤ 'ਚ ਵੀ ਉਨ੍ਹਾਂ ਕਿਸਾਨਾਂ ਦਾ ਪੈਸਾ ਅਟਕ ਸਕਦਾ ਹੈ, ਜਿਨ੍ਹਾਂ ਦੀ KYC ਨਹੀਂ ਹੋਈ ਹੈ ਜਾਂ ਫਿਰ ਬੈਂਕ ਖਾਤੇ ਨਾਲ ਆਧਾਰ ਕਾਰਡ ਲਿੰਕ ਨਹੀਂ ਹੈ।
ਯੋਗ ਕਿਸਾਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ PM ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਪਾਉਣ ਲਈ eKYC ਪੂਰਾ ਕਰਨਾ ਲਾਜ਼ਮੀ ਹੈ। eKYC ਪੂਰਾ ਕੀਤੇ ਬਿਨਾਂ, ਉਨ੍ਹਾਂ ਨੂੰ 2000 ਰੁਪਏ ਦੀ ਅਗਲੀ ਕਿਸ਼ਤ ਨਹੀਂ ਮਿਲੇਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦਾ ਆਧਾਰ ਕਾਰਡ ਉਨ੍ਹਾਂ ਦੇ ਬੈਂਕ ਖਾਤੇ ਨਾਲ ਜੁੜਿਆ ਹੋਵੇ, ਤਾਂ ਜੋ ਉਨ੍ਹਾਂ ਨੂੰ ਕਿਸ਼ਤ ਦੀ ਰਕਮ ਮਿਲ ਸਕੇ।
ਕਿਸਾਨ
pmkisan.gov.in ਵੈੱਬਸਾਈਟ 'ਤੇ ਜਾ ਕੇ ਅਤੇ e-KYC ਵਿਕਲਪ ਚੁਣ ਕੇ ਆਪਣੀ eKYC ਆਨਲਾਈਨ ਪੂਰੀ ਕਰ ਸਕਦੇ ਹਨ। ਉਨ੍ਹਾਂ ਨੂੰ ਆਪਣਾ ਆਧਾਰ ਨੰਬਰ ਪਾਉਣਾ ਹੋਵੇਗਾ, OTP ਰਾਹੀਂ ਉਸ ਨੂੰ ਵੈਲੀਡੇਟ (validate) ਕਰਨਾ ਹੋਵੇਗਾ ਅਤੇ ਵੈਰੀਫਿਕੇਸ਼ਨ ਲਈ ਸਬਮਿਟ ਕਰਨਾ ਹੋਵੇਗਾ।
ਕਦੋਂ ਆਵੇਗੀ PM ਕਿਸਾਨ ਯੋਜਨਾ ਦੀ 23ਵੀਂ ਕਿਸ਼ਤ?
PM ਕਿਸਾਨ ਯੋਜਨਾ ਦੀ 23ਵੀਂ ਕਿਸ਼ਤ (PM Kisan Yojana 23rd Installment) ਕਦੋਂ ਆਵੇਗੀ, ਇਸ ਬਾਰੇ ਅਧਿਕਾਰਤ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ। 2024 'ਚ ਵਿੱਤੀ ਵਰ੍ਹੇ ਦੀ ਪਹਿਲੀ ਕਿਸ਼ਤ 18 ਜੂਨ ਨੂੰ ਆਈ ਸੀ। 2025 'ਚ ਵਿੱਤੀ ਵਰ੍ਹੇ ਦੀ ਪਹਿਲੀ ਕਿਸ਼ਤ 2 ਅਗਸਤ ਨੂੰ ਆਈ ਸੀ। ਯਾਨੀ ਪਿਛਲੇ ਰਿਕਾਰਡ ਨੂੰ ਦੇਖੀਏ ਤਾਂ ਵਿੱਤੀ ਵਰ੍ਹੇ ਦੀ ਪਹਿਲੀ ਕਿਸ਼ਤ ਜੂਨ ਤੋਂ ਜੁਲਾਈ ਜਾਂ ਫਿਰ ਅਗਸਤ ਦੇ ਪਹਿਲੇ ਹਫ਼ਤੇ 'ਚ ਆਉਂਦੀ ਹੈ। 23ਵੀਂ ਕਿਸ਼ਤ ਵੀ ਜੂਨ, ਜੁਲਾਈ ਜਾਂ ਫਿਰ ਅਗਸਤ ਦੇ ਪਹਿਲੇ ਹਫ਼ਤੇ 'ਚ ਆ ਸਕਦੀ ਹੈ।
PM Kisan Yojana ਦਾ ਸਟੇਟਸ ਕਿਵੇਂ ਚੈੱਕ ਕਰੀਏ?
ਸਟੈਪ 1: PM ਕਿਸਾਨ (PM Kisan) ਦੀ ਅਧਿਕਾਰਤ ਵੈੱਬਸਾਈਟ (
https://pmkisan.gov.in/) 'ਤੇ ਜਾਓ।
ਸਟੈਪ 2: ਲਾਭਪਾਤਰੀ ਸਟੇਟਸ (Beneficiary Status) ਪੇਜ 'ਤੇ ਜਾਓ।
ਸਟੈਪ 3: "Beneficiary Status" 'ਤੇ ਕਲਿੱਕ ਕਰੋ।
ਸਟੈਪ 4: ਆਪਣਾ ਆਧਾਰ ਨੰਬਰ ਜਾਂ ਖਾਤਾ (Account) ਨੰਬਰ ਦਰਜ ਕਰੋ।
ਸਟੈਪ 5: "Get Data" 'ਤੇ ਕਲਿੱਕ ਕਰੋ।
ਸਟੈਪ 6: ਲਾਭਪਾਤਰੀ ਸਟੇਟਸ ਦੇਖੋ।
ਸਟੈਪ 7: ਪੇਮੈਂਟ ਸਟੇਟਸ ਚੈੱਕ ਕਰੋ।