PM Kisan: ਹਰ ਕਿਸ਼ਤ ਦਾ ਵੇਰਵਾ ਇੰਝ ਕਰ ਸਕਦੇ ਹੋ ਚੈੱਕ, ਜਾਣੋ 'FTO is Generated..' ਦਾ ਅਰਥ
FTO ਦਾ ਅਰਥ ਫੰਡ ਟਰਾਂਸਫਰ ਆਰਡਰ ਹੈ। ਹਾਲਾਂਕਿ ਇਸ ਨਾਲ ਪੈਮੇਂਟ ਹੋ ਚੁੱਕੀ ਹੈ, ਇਸ ਬਾਰੇ ਪਤਾ ਨਹੀਂ ਲੱਗਦਾ। ਪਰ ਜੇ ਇਹ ਅੱਠ ਸ਼ਬਦ ਤੁਹਾਡੇ ਵੇਰਵੇ ਵਿਚ ਲਿਖੇ ਹੋਏ ਆ ਰਹੇ ਹਨ ਤਾਂ ਇਸਦਾ ਅਰਥ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਪੈਮੇਂਟ ਹੋ ਜਾਵੇਗੀ ਤੇ ਰਕਮ ਖਾਤੇ ਵਿਚ ਆ ਜਾਵੇਗੀ।
Publish Date: Fri, 30 Apr 2021 02:48 PM (IST)
Updated Date: Sun, 02 May 2021 07:14 AM (IST)
ਨਵੀਂ ਦਿੱਲੀ, ਬਿਜਨਸ ਡੈਸਕ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਕੀਮ ਦੇ ਲਾਭਪਾਤਰੀ ਅੱਠਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਕੇਂਦਰ ਸਰਕਾਰ ਕਿਸੇ ਵੀ ਸਮੇਂ ਇਸ ਸਕੀਮ ਦੀ ਅੱਠਵੀਂ ਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਕਿਸ਼ਤ ਜਾਰੀ ਕਰ ਸਕਦੀ ਹੈ। ਇਸ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਕੋਵਿਡ-19 ਦੀ ਦੂਜੀ ਲਹਿਰ ਵਿਚ ਆਰਥਿਕ ਮਦਦ ਮਿਲੇਗੀ।
ਕੇਂਦਰ ਸਰਕਾਰ ਹਰ ਸਾਲ ਵਿੱਤੀ ਸਾਲ ਵਿਚ ਅਪ੍ਰੈਲ ਤੋਂ ਜੁਲਾਈ ਵਿਚ ਪਹਿਲੀ, ਅਗਸਤ ਤੋਂ ਨਵੰਬਰ ਵਿਚ ਦੂਜੀ ਤੇ ਦਸੰਬਰ ਤੋਂ ਮਾਰਚ ਵਿਚ ਤੀਜੀ ਕਿਸ਼ਤ ਜਾਰੀ ਕਰਦੀ ਹੈ। ਇਸ ਤਰ੍ਹਾਂ ਸਰਕਾਰ ਹਰ ਸਾਲ ਤਿੰਨ ਵਾਰ ਬਰਾਬਰ ਕਿਸ਼ਤਾਂ ਵਿਚ ਕਿਸਾਨਾਂ ਨੂੰ ਕੁੱਲ ਛੇ ਹਜ਼ਾਰ ਰੁਪਏ ਭੇਜਦੀ ਹੈ।
ਹੁਣ ਲਾਭਪਾਤਰੀ ਪੀਐਮ ਕਿਸਾਨ ਦੇ ਪੋਰਟਲ ਜਾਂ ਐਪ ਜ਼ਰੀਏ ਬਹੁਤ ਆਸਾਨੀ ਨਾਲ ਇਸਦੀ ਕਿਸ਼ਤ ਅਤੇ ਵੇਰਵਾ ਚੈੱਕ ਕਰ ਸਕਦੇ ਹਨ।
ਇਹ ਹੈ ਪ੍ਰਕਿਰਿਆ
* PM Kisan Scheme ਦੀ ਅਧਿਕਾਰਕ ਵੈਬਸਾਈਟ https://pmkisan.gov.in/ ’ਤੇ ਲਾਗਇਨ ਕਰੋ।
* ਇਥੇ ਤੁਹਾਨੂੰ 'Farmers Corner' ਵਿਚ 'Benefeciary Status' ’ਤੇ ਕਲਿੱਕ ਕਰਨਾ ਪਵੇਗਾ।
* ਇਸਤੋਂ ਬਾਅਦ Aadhaar Number, ਅਕਾਊਂਟ ਨੰਬਰ ਤੇ ਮੋਬਾਇਲ ਨੰਬਰ ਵਿਚ ਕਿਸੇ ਵੀ ਇਕ ਆਪਸ਼ਨ ਨੂੰ ਚੁਣੋ।
* ਹੁਣ ਤੁਸੀਂ ਜਿਸ ਆਪਸ਼ਨ ਨੂੰ ਚੁਣਿਆ ਹੈ, ਉਹ ਨੰਬਰ ਭਰੋ।
* ਇਸਤੋਂ ਬਾਅਦ 'Get Data' ’ਤੇ ਕਲਿੱਕ ਕਰੋ। ਜੇ ਤੁਹਾਡੀ ਦਿੱਤੀ ਜਾਣਕਾਰੀ ਸਹੀ ਹੋਈ ਤਾਂ ਤੁਹਾਡੇ ਸਾਹਮਣੇ ਇਕ ਪੇਜ ਖੁੱਲ੍ਹ ਜਾਵੇਗਾ।
ਕੀ ਹੈ FTO ?
FTO ਦਾ ਅਰਥ ਫੰਡ ਟਰਾਂਸਫਰ ਆਰਡਰ ਹੈ। ਹਾਲਾਂਕਿ ਇਸ ਨਾਲ ਪੈਮੇਂਟ ਹੋ ਚੁੱਕੀ ਹੈ, ਇਸ ਬਾਰੇ ਪਤਾ ਨਹੀਂ ਲੱਗਦਾ। ਪਰ ਜੇ ਇਹ ਅੱਠ ਸ਼ਬਦ ਤੁਹਾਡੇ ਵੇਰਵੇ ਵਿਚ ਲਿਖੇ ਹੋਏ ਆ ਰਹੇ ਹਨ ਤਾਂ ਇਸਦਾ ਅਰਥ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਪੈਮੇਂਟ ਹੋ ਜਾਵੇਗੀ ਤੇ ਰਕਮ ਖਾਤੇ ਵਿਚ ਆ ਜਾਵੇਗੀ।