ਅਮਰੀਕਾ 'ਚ ਗੈਸੋਲੀਨ ਦੀ ਔਸਤ ਕੀਮਤ ਵਧ ਕੇ 4.018 ਡਾਲਰ ਪ੍ਰਤੀ ਗੈਲਨ ਹੋ ਗਈ ਹੈ। ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ 'ਤੇ ਹਮਲਾ ਕਰਨ ਤੋਂ ਬਾਅਦ ਗੈਸੋਲੀਨ ਦੀਆਂ ਕੀਮਤਾਂ 'ਚ 30 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਡੀਜ਼ਲ ਦੀਆਂ ਕੀਮਤਾਂ ਵੀ 5 ਡਾਲਰ ਪ੍ਰਤੀ ਗੈਲਨ (ਕਰੀਬ 475 ਰੁਪਏ ਪ੍ਰਤੀ ਗੈਲਨ) ਤੋਂ ਪਾਰ ਨਿਕਲ ਗਈਆਂ ਹਨ।

ਆਈਏਐਨਐਸ, ਨਵੀਂ ਦਿੱਲੀ: ਮੱਧ ਪੂਰਬ 'ਚ ਵਧ ਰਹੇ ਤਣਾਅ ਦਾ ਅਸਰ ਪੂਰੀ ਦੁਨੀਆ 'ਚ ਦੇਖਿਆ ਜਾ ਰਿਹਾ ਹੈ। ਇਸ ਕਾਰਨ ਅਮਰੀਕਾ ਤੋਂ ਲੈ ਕੇ ਖਾੜੀ ਦੇਸ਼ ਯੂਏਈ (UAE) ਤਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 72 ਪ੍ਰਤੀਸ਼ਤ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ। ਅਮਰੀਕਾ 'ਚ ਗੈਸੋਲੀਨ (ਪੈਟਰੋਲ) ਦੀਆਂ ਕੀਮਤਾਂ ਵਧ ਕੇ 4 ਡਾਲਰ (ਭਾਰਤੀ ਰੁਪਏ 'ਚ ਕਰੀਬ 380 ਰੁਪਏ) ਪ੍ਰਤੀ ਗੈਲਨ (1 ਗੈਲਨ = 3.8 ਲੀਟਰ) ਤੋਂ ਪਾਰ ਹੋ ਗਈਆਂ ਹਨ। ਯਾਨੀ ਇਕ ਲੀਟਰ ਦੀ ਕੀਮਤ 100 ਰੁਪਏ ਹੋ ਗਈ ਹੈ। ਪਿਛਲੇ ਤਿੰਨ ਸਾਲਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਗੈਸੋਲੀਨ ਦੇ ਭਾਅ ਇਸ ਪੱਧਰ ਨੂੰ ਪਾਰ ਕਰ ਗਏ ਹਨ।
ਅਮਰੀਕਾ 'ਚ ਗੈਸੋਲੀਨ ਦੀ ਔਸਤ ਕੀਮਤ ਵਧ ਕੇ 4.018 ਡਾਲਰ ਪ੍ਰਤੀ ਗੈਲਨ ਹੋ ਗਈ ਹੈ। ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ 'ਤੇ ਹਮਲਾ ਕਰਨ ਤੋਂ ਬਾਅਦ ਗੈਸੋਲੀਨ ਦੀਆਂ ਕੀਮਤਾਂ 'ਚ 30 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਡੀਜ਼ਲ ਦੀਆਂ ਕੀਮਤਾਂ ਵੀ 5 ਡਾਲਰ ਪ੍ਰਤੀ ਗੈਲਨ (ਕਰੀਬ 475 ਰੁਪਏ ਪ੍ਰਤੀ ਗੈਲਨ) ਤੋਂ ਪਾਰ ਨਿਕਲ ਗਈਆਂ ਹਨ। ਮੱਧ ਪੂਰਬ 'ਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਕੀਮਤਾਂ ਵਿੱਚ 40 ਪ੍ਰਤੀਸ਼ਤ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ ਹੈ।
ਯੂਨਾਈਟਿਡ ਅਰਬ ਅਮੀਰਾਤ (UAE) ਦੀ ਫਿਊਲ ਪ੍ਰਾਈਸ ਕਮੇਟੀ ਨੇ ਵੀ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਨਵੀਆਂ ਕੀਮਤਾਂ ਮੁਤਾਬਕ:
ਸੁਪਰ 98 ਪੈਟਰੋਲ: ਕਰੀਬ 30 ਪ੍ਰਤੀਸ਼ਤ ਵਧ ਕੇ 3.39 ਦਰਾਮ ਪ੍ਰਤੀ ਲੀਟਰ (ਕਰੀਬ 87 ਰੁਪਏ) ਹੋ ਗਿਆ ਹੈ ਜੋ ਪਹਿਲਾਂ 2.59 ਦਰਾਮ ਪ੍ਰਤੀ ਲੀਟਰ ਸੀ।
ਸਪੈਸ਼ਲ 95 ਪੈਟਰੋਲ: ਕਰੀਬ 32 ਪ੍ਰਤੀਸ਼ਤ ਵਧ ਕੇ 3.28 ਦਰਾਮ ਪ੍ਰਤੀ ਲੀਟਰ ਹੋ ਗਿਆ ਹੈ ਜੋ ਪਹਿਲਾਂ 2.48 ਦਰਾਮ ਪ੍ਰਤੀ ਲੀਟਰ ਸੀ।
ਯੂਏਈ 'ਚ ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਇਆ ਹੈ। ਇਹ 72 ਪ੍ਰਤੀਸ਼ਤ ਵਧ ਕੇ 4.69 ਦਰਾਮ ਪ੍ਰਤੀ ਲੀਟਰ (ਕਰੀਬ 120 ਰੁਪਏ ਲੀਟਰ) 'ਤੇ ਪਹੁੰਚ ਗਈਆਂ ਹਨ, ਜੋ ਪਹਿਲਾਂ 2.72 ਦਰਾਮ ਸੀ। ਕੱਚੇ ਤੇਲ (ਬ੍ਰੈਂਟ ਕਰੂਡ) ਦਾ ਭਾਅ ਇਕ ਮਹੀਨੇ 'ਚ 48 ਪ੍ਰਤੀਸ਼ਤ ਵਧ ਕੇ 107.28 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ।
ਮੱਧ-ਪੂਰਬ ਦੇ ਤਣਾਅ ਕਾਰਨ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਨਹੀਂ ਵਧੇ ਹਨ। ਫਿਲਹਾਲ ਅਜਿਹੀ ਕੋਈ ਸੰਭਾਵਨਾ ਨਹੀਂ ਦਿਖ ਰਹੀ ਕਿ ਤੇਲ ਕੰਪਨੀਆਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਗੀਆਂ।