Pan Card New Rules: 1 ਅਪ੍ਰੈਲ ਤੋਂ ਤੁਹਾਡੇ ਪੈਨ ਕਾਰਡ 'ਚ ਹੋਣਗੇ ਕਈ ਬਦਲਾਅ, ਇਨ੍ਹਾਂ ਲੋਕਾਂ ਦੇ ਕਾਰਡ ਹੋ ਜਾਣਗੇ ਬੰਦ; ਜਾਣੋ ਹਰ ਡਿਟੇਲ
PAN Card Rules : ਜੇਕਰ ਤੁਹਾਡੇ ਆਧਾਰ ਅਤੇ ਪੈਨ ਕਾਰਡ 'ਚ ਨਾਮ ਵੱਖਰਾ ਹੈ ਤਾਂ ਇਸ ਨੂੰ ਤੁਰੰਤ ਠੀਕ ਕਰ ਲਓ। ਆਓ ਜਾਣਦੇ ਹਾਂ ਕਿ ਤੁਸੀਂ ਪੈਨ ਕਾਰਡ 'ਚ ਆਪਣਾ ਨਾਂ ਕਿਵੇਂ ਦਰੁਸਤ ਕਰ ਸਕਦੇ ਹੋ।
Publish Date: Mon, 30 Mar 2026 02:06 PM (IST)
Updated Date: Mon, 30 Mar 2026 02:09 PM (IST)
ਆਧਾਰ ਕਾਰਡ ਦੀ ਤਰ੍ਹਾਂ ਪੈਨ ਕਾਰਡ ਵੀ ਇਕ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਇਸ ਤੋਂ ਬਿਨਾਂ ਤੁਸੀਂ ਪੈਸਿਆਂ ਨਾਲ ਜੁੜਿਆ ਕੋਈ ਵੀ ਕੰਮ ਪੂਰਾ ਨਹੀਂ ਕਰ ਸਕਦੇ। ਅਗਲੇ ਮਹੀਨੇ ਤੋਂ ਪੈਨ ਕਾਰਡ 'ਚ ਕਈ ਜ਼ਰੂਰੀ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਬਾਰੇ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ।
ਪੈਨ ਕਾਰਡ (Pan Card) ਵਿੱਚ ਕੀ-ਕੀ ਹੋਣਗੇ ਬਦਲਾਅ?
ਇਨ੍ਹਾਂ ਦਾ ਪੈਨ ਕਾਰਡ ਹੋਵੇਗਾ ਬੰਦ
1 ਅਪ੍ਰੈਲ ਤੋਂ ਉਨ੍ਹਾਂ ਲੋਕਾਂ ਦਾ ਪੈਨ ਕਾਰਡ ਬੰਦ ਹੋ ਜਾਵੇਗਾ, ਜਿਨ੍ਹਾਂ ਦਾ ਪੈਨ ਤੇ ਆਧਾਰ 'ਚ ਨਾਮ ਇੱਕੋ ਜਿਹਾ ਨਹੀਂ ਹੈ। ਇਸ ਲਈ ਜੇਕਰ ਤੁਹਾਡੇ ਪੈਨ ਤੇ ਆਧਾਰ 'ਚ ਨਾਮ ਵੱਖੋ-ਵੱਖਰਾ ਹੈ ਤਾਂ ਇਸ ਨੂੰ ਸਮਾਂ ਰਹਿੰਦੇ ਠੀਕ ਕਰ ਲਓ। ਪੈਨ ਕਾਰਡ ਇਨਐਕਟਿਵ (Inactive) ਹੋਣ ਨਾਲ ਤੁਹਾਨੂੰ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜਿਵੇਂ ਕਿ ਟੀਡੀਐਸ (TDS) ਵੱਧ ਕੱਟਿਆ ਜਾਵੇਗਾ ਤੇ ਰਿਫੰਡ ਮਿਲਣ 'ਚ ਦਿੱਕਤ ਆ ਸਕਦੀ ਹੈ।
ਪੈਨ ਕਾਰਡ ਬਣਾਉਣਾ ਹੋਵੇਗਾ ਮੁਸ਼ਕਲ
1 ਅਪ੍ਰੈਲ ਤੋਂ ਪੈਨ ਕਾਰਡ ਬਣਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਤੁਹਾਨੂੰ ਪੈਨ ਕਾਰਡ ਬਣਾਉਣ ਲਈ ਵੱਧ ਤੋਂ ਵੱਧ ਦਸਤਾਵੇਜ਼ ਦੇਣੇ ਪੈਣਗੇ। ਜਨਮ ਮਿਤੀ ਲਈ ਵੀ ਤੁਹਾਨੂੰ ਵੱਖਰਾ ਸਬੂਤ (Proof) ਦੇਣਾ ਹੋਵੇਗਾ।
ਹੋਰ ਕੀ-ਕੀ ਬਦਲੇਗਾ?
- ਅਗਲੇ ਮਹੀਨੇ ਤੋਂ ਜੇਕਰ ਕੋਈ ਵਿਅਕਤੀ ਬੈਂਕ ਜਾਂ ਡਾਕਖਾਨੇ 'ਚ ਸਾਲਾਨਾ 10 ਲੱਖ ਰੁਪਏ ਤੋਂ ਵੱਧ ਨਕਦੀ ਜਮ੍ਹਾ ਕਰਵਾਉਂਦਾ ਹੈ ਜਾਂ ਕਢਵਾਉਂਦਾ ਹੈ ਤਾਂ ਉਸ ਨੂੰ ਪੈਨ ਵੇਰਵੇ ਦੇਣੇ ਹੋਣਗੇ।
- ਜੇਕਰ ਹੋਟਲ, ਰੈਸਟੋਰੈਂਟ ਜਾਂ ਕਿਸੇ ਸਮਾਗਮ 'ਚ 1 ਲੱਖ ਰੁਪਏ ਤੋਂ ਵੱਧ ਖਰਚ ਹੁੰਦਾ ਹੈ ਤਾਂ ਵੀ ਪੈਨ ਕਾਰਡ ਦੇਣਾ ਪਵੇਗਾ।
- ਅਗਲੇ ਮਹੀਨੇ ਤੋਂ 5 ਲੱਖ ਰੁਪਏ ਤੋਂ ਵੱਧ ਕੀਮਤ ਵਾਲੀ ਬਾਈਕ ਜਾਂ ਕਾਰ ਖਰੀਦਣ 'ਤੇ ਤੁਹਾਨੂੰ ਪੈਨ ਨੰਬਰ ਦੇਣਾ ਪਵੇਗਾ।
- 20 ਲੱਖ ਤੋਂ ਵੱਧ ਦੀ ਪ੍ਰਾਪਰਟੀ ਡੀਲ 'ਤੇ ਪੈਨ ਕਾਰਡ ਲਾਜ਼ਮੀ ਹੋਵੇਗਾ।
ਜੇਕਰ ਤੁਹਾਡੇ ਆਧਾਰ ਅਤੇ ਪੈਨ ਕਾਰਡ 'ਚ ਨਾਮ ਵੱਖਰਾ ਹੈ ਤਾਂ ਇਸ ਨੂੰ ਤੁਰੰਤ ਠੀਕ ਕਰ ਲਓ। ਆਓ ਜਾਣਦੇ ਹਾਂ ਕਿ ਤੁਸੀਂ ਪੈਨ ਕਾਰਡ ਵਿੱਚ ਨਾਮ ਕਿਵੇਂ ਬਦਲ ਸਕਦੇ ਹੋ।
ਪੈਨ ਕਾਰਡ 'ਚ ਕਿਵੇਂ ਬਦਲੀਏ ਨਾਂ ?
- ਸਭ ਤੋਂ ਪਹਿਲਾਂ NSDL ਜਾਂ UTIITSL ਦੀ ਵੈੱਬਸਾਈਟ 'ਤੇ ਜਾਓ।
- ਜੇਕਰ ਤੁਸੀਂ ਪਹਿਲੀ ਵਾਰ ਵੈੱਬਸਾਈਟ ਦੀ ਵਰਤੋਂ ਕਰ ਰਹੇ ਹੋ ਤਾਂ ਰਜਿਸਟਰ ਕਰ ਕੇ ਲੌਗਇਨ ਕਰੋ।
- ਲੌਗਇਨ ਕਰਨ ਤੋਂ ਬਾਅਦ 'Changes/Correction in PAN' ਵਾਲੇ ਵਿਕਲਪ 'ਤੇ ਕਲਿੱਕ ਕਰੋ।
- ਹੁਣ ਮੰਗੀ ਗਈ ਮੁਢਲੀ ਜਾਣਕਾਰੀ ਜਿਵੇਂ ਪੈਨ ਨੰਬਰ, ਨਾਂ, ਜਨਮ ਤਰੀਕ ਤੇ ਈਮੇਲ ਆਦਿ ਦਰਜ ਕਰੋ। ਸਾਰੇ ਵੇਰਵੇ ਧਿਆਨ ਨਾਲ ਭਰੋ।
- ਵੇਰਵੇ ਦਰਜ ਕਰਨ ਤੋਂ ਬਾਅਦ ਤੁਹਾਨੂੰ 15 ਅੰਕਾਂ ਦਾ ਟੋਕਨ ਨੰਬਰ ਮਿਲੇਗਾ।
- ਹੁਣ ਜਿਨ੍ਹਾਂ ਵੇਰਵਿਆਂ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ, ਉਨ੍ਹਾਂ ਨੂੰ ਸਿਲੈਕਟ ਕਰੋ।
- ਜੇਕਰ ਦਸਤਾਵੇਜ਼ ਮੰਗੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਪਲੋਡ ਕਰੋ।
- ਅਖੀਰ 'ਚ ਸਾਰੇ ਦਰਜ ਕੀਤੇ ਵੇਰਵਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਫੀਸ ਜਮ੍ਹਾ ਕਰਵਾ ਦਿਓ।