Online Fraud : ਬੈਂਕ ਕਰੇਗਾ ਤੁਹਾਡੇ ਨੁਕਸਾਨ ਦੀ ਭਰਪਾਈ, ਬਸ ਜਾਣ ਲਓ RBI ਦਾ ਇਹ 'Secret' ਨਿਯਮ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨੁਕਸਾਨ ਦੀ ਭਰਪਾਈ ਬੈਂਕ ਕਰੇ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ Online Fraud ਦੀ ਰਿਪੋਰਟ ਕਰ ਦੇਣੀ ਚਾਹੀਦੀ ਹੈ। ਤੁਸੀਂ ਇਹ ਰਿਪੋਰਟ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਜਾ ਕੇ ਕਰ ਸਕਦੇ ਹੋ। ਇਸ ਦੇ ਨਾਲ ਹੀ ਬੈਂਕ ਨੂੰ ਵੀ ਕਸਟਮਰ ਕੇਅਰ ਰਾਹੀਂ ਸੂਚਿਤ ਕਰ ਦਿਓ।
Publish Date: Fri, 13 Mar 2026 04:52 PM (IST)
Updated Date: Fri, 13 Mar 2026 04:56 PM (IST)
ਅੱਜ ਅਸੀਂ ਹਰ ਕੰਮ ਆਨਲਾਈਨ ਪਲੇਟਫਾਰਮ 'ਤੇ ਕਰ ਰਹੇ ਹਾਂ। ਫਿਰ ਚਾਹੇ ਸਬਜ਼ੀ ਖਰੀਦਣੀ ਹੋਵੇ ਜਾਂ ਕਿਸੇ ਦੋਸਤ ਨਾਲ ਗੱਲਬਾਤ ਕਰਨੀ ਹੋਵੇ। ਸਮਾਂ ਜਿੰਨਾ ਡਿਜੀਟਲਾਈਜ਼ ਹੋ ਰਿਹਾ ਹੈ, ਓਨਾ ਹੀ ਆਨਲਾਈਨ ਫਰਾਡ ਦੇ ਮਾਮਲੇ ਵੀ ਵਧ ਰਹੇ ਹਨ। ਸਭ ਤੋਂ ਜ਼ਿਆਦਾ ਪੈਸਿਆਂ ਨਾਲ ਜੁੜਿਆ ਫਰਾਡ ਵਧ ਰਿਹਾ ਹੈ। ਇਸੇ ਨੂੰ ਲੈ ਕੇ ਆਰਬੀਆਈ (RBI) ਵੱਲੋਂ ਡਰਾਫਟ ਜਾਰੀ ਕੀਤਾ ਗਿਆ ਸੀ। ਇਸ ਡਰਾਫਟ ਤਹਿਤ ਜੇਕਰ ਤੁਹਾਡੇ ਨਾਲ ਡਿਜੀਟਲ ਫਰਾਡ ਹੋਇਆ ਹੈ ਤਾਂ ਇਸ ਦੀ ਭਰਪਾਈ ਬੈਂਕ ਕਰੇਗਾ। ਹਾਲਾਂਕਿ ਇਹ ਛੋਟੀ ਰਕਮ ਵਾਲੇ ਆਨਲਾਈਨ ਫਰਾਡ 'ਤੇ ਲਾਗੂ ਹੁੰਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨੁਕਸਾਨ ਦੀ ਭਰਪਾਈ ਬੈਂਕ ਕਰੇ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਨਲਾਈਨ ਫਰਾਡ ਦੀ ਰਿਪੋਰਟ ਕਰ ਦੇਣੀ ਚਾਹੀਦੀ ਹੈ। ਤੁਸੀਂ ਇਹ ਰਿਪੋਰਟ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਜਾ ਕੇ ਕਰ ਸਕਦੇ ਹੋ। ਇਸ ਦੇ ਨਾਲ ਹੀ ਬੈਂਕ ਨੂੰ ਵੀ ਕਸਟਮਰ ਕੇਅਰ ਰਾਹੀਂ ਸੂਚਿਤ ਕਰ ਦਿਓ। ਇਸ ਨਿਯਮ ਤਹਿਤ ਭਰਪਾਈ ਪਾਉਣ ਲਈ ਤੁਹਾਨੂੰ ਘਟਨਾ ਦੇ 5 ਦਿਨਾਂ ਦੇ ਅੰਦਰ ਰਿਪੋਰਟ ਦਰਜ ਕਰਨੀ ਹੋਵੇਗੀ।
ਬੈਂਕ ਕਿੰਨੀ ਭਰਪਾਈ ਕਰੇਗਾ?
ਇਹ ਬੈਂਕ ਦੀ ਜ਼ਿੰਮੇਵਾਰੀ ਹੈ ਕਿ ਉਹ 5 ਦਿਨਾਂ ਦੇ ਅੰਦਰ ਤੁਹਾਡੇ ਨੁਕਸਾਨ ਦੀ ਭਰਪਾਈ ਕਰੇਗਾ। ਬੈਂਕ ਤੁਹਾਡੇ ਨੁਕਸਾਨ ਦੀ 85 ਫੀਸਦੀ ਰਾਸ਼ੀ ਦੇਵੇਗਾ। ਇਸ ਦੇ ਨਾਲ ਹੀ ਤੁਸੀਂ ਬਾਕੀ ਦੀ ਰਾਸ਼ੀ ਆਰਬੀਆਈ ਤੋਂ ਰਿਮਬਰਸਮੈਂਟ (reimbursement) ਰਾਹੀਂ ਲੈ ਸਕਦੇ ਹੋ।
ਕਿੰਨਾ ਮਿਲਦਾ ਹੈ ਮੁਆਵਜ਼ਾ?
ਇਸ ਨਿਯਮ ਤਹਿਤ ਬੈਂਕ ਮੁਆਵਜ਼ੇ ਦੇ ਰੂਪ 'ਚ ਤੁਹਾਨੂੰ ਵੱਧ ਤੋਂ ਵੱਧ 25 ਹਜ਼ਾਰ ਰੁਪਏ ਦਿੰਦਾ ਹੈ। ਫਿਰ ਚਾਹੇ ਤੁਹਾਡਾ ਨੁਕਸਾਨ ਇਸ ਤੋਂ ਜ਼ਿਆਦਾ ਹੋਵੇ ਜਾਂ ਘੱਟ।
ਕਿੰਨੀ ਵਾਰ ਕਰ ਸਕਦੇ ਹੋ ਵਰਤੋਂ?
ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਤੁਸੀਂ ਇਸ ਨਿਯਮ ਦੇ ਤਹਿਤ ਮੁਆਵਜ਼ੇ ਦੀ ਰਾਸ਼ੀ ਕੇਵਲ ਇੱਕ ਵਾਰ ਹੀ ਲੈ ਸਕਦੇ ਹੋ। ਜੇਕਰ ਤੁਸੀਂ ਇੱਕ ਵਾਰ ਮੁਆਵਜ਼ਾ ਲੈ ਲਿਆ ਹੋਵੇ ਅਤੇ ਬਾਅਦ ਵਿੱਚ ਵੀ ਤੁਹਾਡੇ ਨਾਲ ਅਜਿਹਾ ਕੋਈ ਮਾਮਲਾ ਹੋ ਜਾਵੇ, ਤਾਂ ਤੁਸੀਂ ਇਸ ਦੇ ਤਹਿਤ ਪੈਸਾ ਨਹੀਂ ਲੈ ਸਕਦੇ।
ਕਦੋਂ ਤੋਂ ਹੋਵੇਗਾ ਲਾਗੂ?
ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਆਰਬੀਆਈ ਨੇ 6 ਮਾਰਚ 2026 ਨੂੰ ਡਿਜੀਟਲ ਫਰਾਡ ਮੁਆਵਜ਼ੇ ਤਹਿਤ ਡਰਾਫਟ ਜਾਰੀ ਕੀਤਾ ਸੀ। ਇਹ ਨਵਾਂ ਫਰੇਮਵਰਕ 1 ਜੁਲਾਈ 2026 ਤੱਕ ਲਾਗੂ ਹੋ ਸਕਦਾ ਹੈ।