ਜੇਕਰ ਤੁਸੀਂ ਆਨਲਾਈਨ ਆਰਡਰ ਲਈ ਪੇਟੀਐੱਮ ਵਾਲੇਟ ਵਰਤਦੇ ਹੋ ਤਾਂ ਤੁਹਾਡੇ ਲਈ ਇਹ ਬੁਰੀ ਖ਼ਬਰ ਹੈ। ਪੇਟੀਐੱਮ ਦੀ ਵਰਤੋਂ 15 ਅਕਤੂਬਰ ਤੋਂ ਮਹਿੰਗੀ ਹੋ ਗਈ ਹੈ।

ਕ੍ਰੈਡਿਟ ਕਾਰਡ ਤੋਂ ਮਨੀ ਲੋਡ ਕਰਨ 'ਤੇ ਹੁਣ ਲੱਗੇਗੇ 2 ਫ਼ੀਸਦੀ ਚਾਰਜ

ਦਰਅਸਲ, ਹੁਣ ਤਕ ਕ੍ਰਡਿਟ ਕਾਰਡ ਤੋਂ ਪੇਟੀਐੱਮ ਵਾਲੇਟ 'ਚ ਮਨੀ ਲੋਡ ਕਰਨ 'ਤੇ ਕੋਈ ਵਾਧੂ ਪੈਸੇ ਨਹੀਂ ਦੇਣੇ ਪੈਂਦੇ ਸਨ। ਪਰ ਹੁਣ ਕੰਪਨੀ ਨੇ ਨਿਯਮਾਂ 'ਚ ਬਦਲਾਅ ਕੀਤਾ ਹੈ। paytmbank.com/ratescharges 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ 15 ਅਕਤੂਬਰ ਤੋਂ ਕੋਈ ਵਿਅਕਤੀ ਪੇਟੀਐੱਮ ਵਾਲੇਟ 'ਚ ਕ੍ਰੈਡਿਟ ਕਾਰਡ ਤੋਂ ਮਨੀ ਐਡ ਕਰਦਾ ਹੈ ਤਾ ਉਸ ਨੂੰ 2 ਫ਼ੀਸਦੀ ਦਾ ਵਾਧੂ ਚਾਰਜ ਦੇਣਾ ਪਵੇਗਾ। ਇਸ 2 ਫ਼ੀਸਦੀ ਚਾਰਜ 'ਚ ਜੀਐੱਸਟੀ ਸ਼ਾਮਲ ਹੋਵੇਗਾ। ਉਦਾਹਰਨ ਲਈ ਜੇਕਰ ਤੁਸੀਂ ਕ੍ਰੈਡਿਟ ਕਾਰਡ ਤੋਂ ਪੇਟੀਐੱਮ ਵਾਲੇਟ 'ਚ 100 ਰੁਪਏ ਐਡ ਕਰਦੇ ਹੋਤ ਾਂ ਤੁਹਾਡੇ ਕ੍ਰੈਡਿਟ ਕਾਰਪ 'ਚੋਂ 102 ਰੁਪਏ ਦੀ ਦੀ ਪੇਮੈਂਟ ਕਰਨੀ ਪਵੇਗੀ। ਇਹ ਨਿਯਮ 9 ਅਕਤੂਬਰ ਤੋਂ ਹੀ ਲਾਗੂ ਹੋਣਾ ਸੀ। ਹਾਲਾਂਕਿ, ਕ੍ਰੈਡਿਟ ਕਾਰਡ ਤੋਂ ਪੇਟੀਐੱਮ 'ਚ ਮਨੀ ਲੋਡ ਕਰਨ 'ਤੇ ਕੰਪਨੀ ਫਿਲਹਾਲ ਇਕ ਫ਼ੀਸਦੀ ਦਾ ਕੈਸ਼ਬੈਕ ਵੀ ਦੇ ਰਹੀ ਹੈ।

ਮਰਚੈਂਟ ਸਾਈਟ 'ਤੇ ਪੇਮੈਂਟ ਕਰਨ 'ਤੇ ਨਹੀਂ ਦੇਣਾ ਪਵੇਗਾ ਵਾਧੂ ਚਾਰਜ

ਹਾਲਾਂਕਿ, ਕਿਸੇ ਵੀ ਮਰਚੈਂਟ ਸਾਈਟ 'ਤੇ ਪੇਟੀਐੱਮ ਤੋਂ ਪੇਮੈਂਟ ਕਰਨ 'ਤੇ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਪੇਟੀਐੱਮ ਤੋਂ ਪੇਟੀਐੱਮ ਵਾਲੇਟ 'ਚ ਟਰਾਂਸਫਰ ਕਰਨ 'ਤੇ ਵੀ ਕੋਈ ਚਾਰਜ ਨਹੀਂ ਦੇਣਾ ਪਵੇਗਾ। ਉੱਥੇ, ਡੈਬਿਟ ਕਾਰਡ ਜਾਂ ਨੈੱਟਬੈਂਕਿੰਗ ਤੋਂ ਪੀਟੀਐੱਮ ਵਾਲੇਟ 'ਚ ਮਨੀ ਐਡ ਕਰਨ 'ਤੇ ਵੀ ਕੋਈ ਚਾਰਜ ਨਹੀਂ ਲੱਗੇਗਾ।

ਇਕ ਜਨਵਰੀ ਨੂੰ ਵੀ ਕੰਪਨੀ ਨੇ ਕੀਤਾ ਸੀ ਨਿਯਮਾਂ 'ਚ ਬਦਲਾਅ

ਇਸ ਤੋਂ ਪਹਿਲਾਂ ਇਕ ਜਨਵਰੀ 2020 ਨੂੰ ਵੀ ਨਿਯਮਾਂ 'ਚ ਬਦਲਾਅ ਕੀਤਾ ਗਿਆ ਸੀ। ਹੁਣ ਤਕ ਜੇਕਰ ਕੋਈ ਯੂਜ਼ਰ ਕਿਸੇ ਮਹੀਨੇ 'ਚ 10 ਹਜ਼ਾਰ ਰੁਪਏ ਤਕ ਕ੍ਰੈਡਿਟ ਕਾਰਡ ਤੋਂ ਐਡ ਕਰਦਾ ਸੀ ਤਾਂ ਉਸ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪੈਂਦਾ ਸੀ। ਹਾਲਾਂਕਿ, ਜੇਕਰ ਉਸ ਨੂੰ 10 ਹਜ਼ਾਰ ਰੁਪਏ ਤੋਂ ਜ਼ਿਆਦਾ ਮਨੀ ਅਐਡ ਕਰਨ 'ਤੇ 2 ਫ਼ੀਸਦੀ ਦਾ ਚਾਰਜ ਦੇਣਾ ਹੁੰਦਾ ਸੀ। ਹੁਣ 15 ਅਕਤੂਬਰ ਤੋਂ ਕ੍ਰੈਡਿਟ ਕਾਰਡ ਤੋਂ ਕੋਈ ਵੀ ਰਾਸ਼ੀ ਪੇਟੀਐੱਮ ਵਾਲੇਟ 'ਚ ਲੋਡ ਕਰਦੇ ਹੋ ਤਾਂ 2 ਫ਼ੀਸਦੀ ਦਾ ਚਾਰਜ ਦੇਣਾ ਹੋਵੇਗਾ।

Posted By: Jagjit Singh