- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Lok Sabha 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਲੈ ਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ ਤਕ ਸਾਰੇ ਆਗੂਆਂ ਨੇ ਬਜਟ 2026 ਦੀ ਆਲੋਚਨਾ ਕੀਤੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਐਤਵਾਰ (01 ਫਰਵਰੀ, 2026) ਨੂੰ ਲੋਕ ਸਭਾ 'ਚ ਆਮ ਬਜਟ (Union Budget 2026) ਪੇਸ਼ ਕੀਤਾ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਬਜਟ 'ਚ ਨਾ ਤਾਂ ਵਿਜ਼ਨ ਹੈ, ਨਾ ਬੇਸ (ਅਧਾਰ) ਹੈ ਅਤੇ ਨਾ ਹੀ ਕੋਈ ਫੇਸ (ਚਿਹਰਾ) ਹੈ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਲੈ ਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ ਤਕ ਸਾਰੇ ਆਗੂਆਂ ਨੇ ਬਜਟ 2026 ਦੀ ਆਲੋਚਨਾ ਕੀਤੀ ਹੈ।
ਰਾਹੁਲ ਗਾਂਧੀ (ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ) ਨੇ ਕਿਹਾ, "ਮੈਂ ਕੱਲ੍ਹ ਸੰਸਦ ਵੱਲੋਂ ਦਿੱਤੇ ਗਏ ਮੰਚ ਦੀ ਵਰਤੋਂ ਕਰ ਕੇ ਬੋਲਾਂਗਾ।"
ਸ਼ਸ਼ੀ ਥਰੂਰ (ਕਾਂਗਰਸ ਸਾਂਸਦ): "ਸਾਨੂੰ ਬਹੁਤ ਘੱਟ ਵੇਰਵੇ ਮਿਲੇ ਹਨ। 3-4 ਹੈੱਡਲਾਈਨਾਂ ਸਨ, ਪਰ ਅਸੀਂ 'ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ' ਦੀ ਉਡੀਕ ਕਰ ਰਹੇ ਸੀ। ਉਹ ਕਿੱਥੇ ਹੈ? ਅਸੀਂ ਇਸਨੂੰ ਕੇਰਲ 'ਚ ਚਾਹੁੰਦੇ ਸੀ ਕਿਉਂਕਿ ਸਾਡੇ ਕੋਲ ਆਯੁਰਵੇਦ ਦੀ ਬਹੁਤ ਪੁਰਾਣੀ ਪਰੰਪਰਾ ਹੈ, ਪਰ ਅਸੀਂ ਕੇਰਲ ਦਾ ਨਾਂ ਨਹੀਂ ਸੁਣਿਆ। ਜਹਾਜ਼ਾਂ ਦੀ ਮੁਰੰਮਤ ਲਈ ਵਾਰਾਣਸੀ ਅਤੇ ਪਟਨਾ ਦਾ ਨਾਮ ਲਿਆ ਗਿਆ ਪਰ ਕੇਰਲ ਨੂੰ ਨਜ਼ਰਅੰਦਾਜ਼ ਕੀਤਾ ਗਿਆ।"
ਮਮਤਾ ਬੈਨਰਜੀ (ਪੱਛਮੀ ਬੰਗਾਲ ਦੀ ਮੁੱਖ ਮੰਤਰੀ): "ਉਨ੍ਹਾਂ ਬੰਗਾਲ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ। ਉਹ GST ਰਾਹੀਂ ਸਾਡਾ ਪੈਸਾ ਲੈ ਰਹੇ ਹਨ ਪਰ ਸਾਨੂੰ ਪੂਰਾ ਫੰਡ ਨਹੀਂ ਦੇ ਰਹੇ। ਉਨ੍ਹਾਂ ਕੋਲ ਦੇਸ਼ ਚਲਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਹ ਦੇਸ਼ ਦੇ ਸੰਵਿਧਾਨਕ ਅਤੇ ਆਰਥਿਕ ਢਾਂਚੇ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਹ ਸਿਰਫ਼ ਸ਼ਬਦਾਂ ਦੀ ਜਾਦੂਗਰੀ ਹੈ, ਕੰਮ ਘੱਟ ਤੇ ਗੱਲਾਂ ਜ਼ਿਆਦਾ ਹਨ।"
ਅਖਿਲੇਸ਼ ਯਾਦਵ (ਸਪਾ ਪ੍ਰਧਾਨ): "ਇਹ ਬਜਟ ਗਰੀਬਾਂ ਤੇ ਪਿੰਡਾਂ 'ਚ ਰਹਿਣ ਵਾਲਿਆਂ ਦੀ ਸਮਝ ਤੋਂ ਬਾਹਰ ਹੈ। ਇਸ ਵਿਚ ਕੋਈ ਨੌਕਰੀ ਜਾਂ ਰੁਜ਼ਗਾਰ ਨਹੀਂ ਦਿੱਤਾ ਗਿਆ। ਭਾਜਪਾ ਦਾ ਬਜਟ ਦੇਸ਼ ਦੇ ਸਿਰਫ਼ 5% ਲੋਕਾਂ ਲਈ ਹੈ।"
ਅਭਿਸ਼ੇਕ ਬੈਨਰਜੀ (TMC ਸਾਂਸਦ): "ਵਿੱਤ ਮੰਤਰੀ 1 ਘੰਟਾ 25 ਮਿੰਟ ਬੋਲੇ, ਪਰ ਪੱਛਮੀ ਬੰਗਾਲ ਦਾ ਜ਼ਿਕਰ ਇਕ ਵਾਰ ਵੀ ਨਹੀਂ ਹੋਇਆ। ਨੌਜਵਾਨਾਂ, ਕਿਸਾਨਾਂ ਜਾਂ ਰੁਜ਼ਗਾਰ ਬਾਰੇ ਕੁਝ ਨਹੀਂ ਕਿਹਾ ਗਿਆ। ਇਹ ਬਜਟ ਬਿਨਾਂ ਚਿਹਰੇ, ਬਿਨਾਂ ਅਧਾਰ ਅਤੇ ਬਿਨਾਂ ਵਿਜ਼ਨ ਵਾਲਾ ਹੈ।"
ਪ੍ਰਮੋਦ ਤਿਵਾਰੀ: "ਸੱਤਾਧਾਰੀ ਪਾਰਟੀ ਦੇ ਮੈਂਬਰਾਂ ਦੇ ਚਿਹਰੇ ਦੇਖੋ, ਉਹ ਖੁਦ ਇਸ ਨੂੰ ਨਿਰਾਸ਼ਾਜਨਕ ਦੱਸ ਰਹੇ ਹਨ। ਕਿਸਾਨਾਂ ਅਤੇ ਨੌਜਵਾਨਾਂ ਲਈ ਇਸ ਵਿਚ ਕੁਝ ਨਹੀਂ ਹੈ। ਇਹ ਇੱਕ ਖੋਖਲੇ ਖਿਡੌਣੇ ਵਰਗਾ ਬਜਟ ਹੈ।"
ਕੇ.ਸੀ. ਵੇਣੂਗੋਪਾਲ: "ਕੇਰਲ ਲਈ ਇਹ ਬਜਟ ਪੂਰੀ ਤਰ੍ਹਾਂ ਨਿਰਾਸ਼ਾਜਨਕ ਹੈ। ਪਿਛਲੇ 10 ਸਾਲਾਂ ਤੋਂ AIIMS ਦਾ ਵਾਅਦਾ ਕੀਤਾ ਜਾ ਰਿਹਾ ਹੈ, ਪਰ ਬਜਟ ਵਿਚ ਕੋਈ ਜ਼ਿਕਰ ਨਹੀਂ। ਇਹ ਬਜਟ ਆਮ ਲੋਕਾਂ ਲਈ ਨਹੀਂ, ਸਿਰਫ਼ ਵੱਡੇ ਕਾਰਪੋਰੇਟਾਂ ਲਈ ਹੈ।"
ਜੈਰਾਮ ਰਮੇਸ਼: "ਬਜਟ 2026/27 ਨੂੰ ਲੈ ਕੇ ਜੋ ਮਾਹੌਲ ਬਣਾਇਆ ਗਿਆ ਸੀ, ਉਸ ਦੇ ਮੁਕਾਬਲੇ ਇਹ ਬਹੁਤ ਫਿੱਕਾ ਸਾਬਿਤ ਹੋਇਆ। ਭਾਸ਼ਣ ਵਿੱਚ ਮੁੱਖ ਯੋਜਨਾਵਾਂ ਲਈ ਬਜਟ ਅਲਾਟਮੈਂਟ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।"