New Rules 1 April 2026: ਪੇਮੈਂਟ ਲਈ ਹੁਣ OTP ਕਾਫੀ ਨਹੀਂ, ਜਾਣੋ 1 ਅਪ੍ਰੈਲ ਤੋਂ UPI 'ਚ ਕੀ-ਕੀ ਹੋਣਗੇ ਬਦਲਾਅ?
RBI ਨੇ ਯੂਪੀਆਈ ਪੇਮੈਂਟ ਨਾਲ ਜੁੜੇ ਕੁਝ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨਵੇਂ ਨਿਯਮਾਂ ਤਹਿਤ ਹੁਣ ਯੂਪੀਆਈ ਪੇਮੈਂਟ ਲਈ ਤੁਹਾਨੂੰ ਵਧੇਰੇ ਸੁਰੱਖਿਆ ਦੀ ਲੋੜ ਹੋਵੇਗੀ। ਹੁਣ ਭੁਗਤਾਨ ਲਈ ਸਿਰਫ਼ ਓਟੀਪੀ (OTP) ਕਾਫ਼ੀ ਨਹੀਂ ਹੋਵੇਗਾ।
Publish Date: Sun, 29 Mar 2026 02:40 PM (IST)
Updated Date: Sun, 29 Mar 2026 03:11 PM (IST)
UPI New Rules : 1 ਅਪ੍ਰੈਲ ਯਾਨੀ ਅਗਲੇ ਮਹੀਨੇ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਸਭ ਤੋਂ ਵੱਧ ਅਸਰ ਆਮ ਆਦਮੀ 'ਤੇ ਪਵੇਗਾ। ਅਗਲੇ ਮਹੀਨੇ ਤੋਂ ਯੂਪੀਆਈ (UPI) ਨਾਲ ਜੁੜੇ ਕਈ ਨਿਯਮ ਬਦਲਣ ਵਾਲੇ ਹਨ, ਜਿਨ੍ਹਾਂ ਬਾਰੇ ਤੁਹਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ-ਕੱਲ੍ਹ ਹਰ ਛੋਟੇ-ਵੱਡੇ ਭੁਗਤਾਨ ਲਈ ਯੂਪੀਆਈ ਦੀ ਵਰਤੋਂ ਕੀਤੀ ਜਾਂਦੀ ਹੈ।
ਦੇਸ਼ ਦੇ ਕੇਂਦਰੀ ਬੈਂਕ ਆਰਬੀਆਈ (RBI) ਨੇ ਯੂਪੀਆਈ ਪੇਮੈਂਟ ਨਾਲ ਜੁੜੇ ਕੁਝ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨਵੇਂ ਨਿਯਮਾਂ ਤਹਿਤ ਹੁਣ ਯੂਪੀਆਈ ਪੇਮੈਂਟ ਲਈ ਤੁਹਾਨੂੰ ਵਧੇਰੇ ਸੁਰੱਖਿਆ ਦੀ ਲੋੜ ਹੋਵੇਗੀ। ਹੁਣ ਭੁਗਤਾਨ ਲਈ ਸਿਰਫ਼ ਓਟੀਪੀ (OTP) ਕਾਫ਼ੀ ਨਹੀਂ ਹੋਵੇਗਾ।
- 1 ਅਪ੍ਰੈਲ ਤੋਂ ਪੇਮੈਂਟ ਲਈ ਦੋ ਵੈਰੀਫਿਕੇਸ਼ਨ (Two-factor authentication) ਦੀ ਲੋੜ ਹੋਵੇਗੀ।
- ਸਿਰਫ਼ ਓਟੀਪੀ ਪ੍ਰਾਪਤ ਕਰਨਾ ਹੁਣ ਕਾਫ਼ੀ ਨਹੀਂ ਰਹੇਗਾ।
- ਦੋ ਵੇਰੀਫਿਕੇਸ਼ਨਾਂ 'ਚ ਪਿੰਨ (PIN), ਪਾਸਵਰਡ ਜਾਂ ਫਿੰਗਰਪ੍ਰਿੰਟ (Fingerprint) ਦੀ ਵਰਤੋਂ ਕਰਨੀ ਪਵੇਗੀ।
ਆਸਾਨ ਭਾਸ਼ਾ 'ਚ ਕਹੀਏ ਤਾਂ ਪੇਮੈਂਟ ਪੂਰੀ ਕਰਨ ਲਈ ਹੁਣ ਓਟੀਪੀ ਦੇ ਨਾਲ-ਨਾਲ ਪਾਸਵਰਡ ਜਾਂ ਫਿੰਗਰਪ੍ਰਿੰਟ ਦੀ ਵੀ ਲੋੜ ਪਵੇਗੀ।
ਦੋ ਵੇਰੀਫਿਕੇਸ਼ਨ ਕਿਉਂ ਆਏ
ਜਾਣਕਾਰੀ ਅਨੁਸਾਰ, ਦੋ ਵੇਰੀਫਿਕੇਸ਼ਨ ਪ੍ਰਣਾਲੀ ਇਸ ਲਈ ਲਾਗੂ ਕੀਤੀ ਗਈ ਹੈ ਤਾਂ ਜੋ ਪੇਮੈਂਟ ਨਾਲ ਜੁੜੀਆਂ ਧੋਖਾਧੜੀਆਂ ਨੂੰ ਘਟਾਇਆ ਜਾ ਸਕੇ ਅਤੇ ਕੋਈ ਵੀ ਵਿਅਕਤੀ ਆਸਾਨੀ ਨਾਲ ਸਕੈਮ (Scam) ਨਾ ਕਰ ਸਕੇ।
ਪੇਮੈਂਟ 'ਚ ਲੱਗੇਗਾ ਵੱਧ ਸਮਾਂ:
ਦੋ ਵੇਰੀਫਿਕੇਸ਼ਨ ਹੋਣ ਕਾਰਨ ਹੁਣ ਪੇਮੈਂਟ ਕਰਨ 'ਚ ਪਹਿਲਾਂ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ, ਵੱਡੀ ਰਕਮ ਦੇ ਭੁਗਤਾਨ ਵਿੱਚ ਵੀ ਹੁਣ ਵਧੇਰੇ ਸਮਾਂ ਲੱਗ ਸਕਦਾ ਹੈ।
ਧੋਖਾਧੜੀ ਲਈ ਬੈਂਕ ਹੋਣਗੇ ਜ਼ਿੰਮੇਵਾਰ:
ਆਰਬੀਆਈ ਦੇ ਨਵੇਂ ਨਿਯਮ ਅਨੁਸਾਰ, ਹੁਣ ਧੋਖਾਧੜੀ ਲਈ ਬੈਂਕਾਂ ਨੂੰ ਜ਼ਿਆਦਾ ਜ਼ਿੰਮੇਵਾਰ ਮੰਨਿਆ ਜਾਵੇਗਾ। ਬੈਂਕਾਂ ਅਤੇ ਹੋਰ ਪੇਮੈਂਟ ਪਲੇਟਫਾਰਮਾਂ ਜਿਵੇਂ ਕਿ ਫ਼ੋਨ-ਪੇ (PhonePe) ਅਤੇ ਪੇਟੀਐਮ (Paytm) ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਜੇਕਰ ਕਿਸੇ ਤਕਨੀਕੀ ਕਾਰਨ ਕਰਕੇ ਫਰਾਡ ਹੁੰਦਾ ਹੈ ਤਾਂ ਬੈਂਕ ਇਸ ਦੇ ਜ਼ਿੰਮੇਵਾਰ ਹੋਣਗੇ ਅਤੇ ਅਜਿਹੀ ਸਥਿਤੀ 'ਚ ਯੂਜ਼ਰਜ਼ ਨੂੰ ਜਲਦੀ ਹੱਲ ਮਿਲੇਗਾ।