ਅਨਿਲ ਅੰਬਾਨੀ ਖ਼ਿਲਾਫ਼ ਨਵੀਂ FIR, CBI ਨੇ ਇਸ ਮਾਮਲੇ 'ਚ ਬਣਾਇਆ ਮੁਲਜ਼ਮ
ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਨੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਅਤੇ Anil Ambani ਦੇ ਖ਼ਿਲਾਫ਼ ਨਵੀਂ ਐਫਆਈਆਰ ਦਰਜ ਕੀਤੀ ਹੈ।
Publish Date: Wed, 01 Apr 2026 03:28 PM (IST)
Updated Date: Wed, 01 Apr 2026 03:52 PM (IST)
ਨਵੀਂ ਦਿੱਲੀ: ਮਸ਼ਹੂਰ ਕਾਰੋਬਾਰੀ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਹਨ ਕਿਉਂਕਿ CBI ਨੇ ਉਨ੍ਹਾਂ ਖ਼ਿਲਾਫ਼ ਇਕ ਨਵੀਂ FIR ਦਰਜ ਕੀਤੀ ਹੈ। ਦਰਅਸਲ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਅਤੇ ਅਨਿਲ ਅੰਬਾਨੀ ਦੇ ਖ਼ਿਲਾਫ਼ ਨਵੀਂ ਐਫਆਈਆਰ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਸੀਬੀਆਈ (CBI) ਨੇ ਉਦਯੋਗਪਤੀ ਅਨਿਲ ਅੰਬਾਨੀ, ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCom) ਅਤੇ ਕੰਪਨੀ ਦੀ ਇੱਕ ਸਾਬਕਾ ਡਾਇਰੈਕਟਰ ਖ਼ਿਲਾਫ਼ ₹1,085 ਕਰੋੜ ਤੋਂ ਵੱਧ ਦੀ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਇੱਕ ਨਵਾਂ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਇਹ ਕਾਰਵਾਈ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਸੀ।
ਬੈਂਕਾਂ ਨੂੰ 1,085 ਕਰੋੜ ਦਾ ਨੁਕਸਾਨ
ਇਸ ਤੋਂ ਪਹਿਲਾਂ CBI ਨੇ ਇਹ ਮਾਮਲਾ 5 ਮਾਰਚ ਨੂੰ ਦਰਜ ਕੀਤਾ ਸੀ, ਜਦੋਂ ਪੰਜਾਬ ਨੈਸ਼ਨਲ ਬੈਂਕ ਨੇ ਦੋਸ਼ ਲਗਾਇਆ ਸੀ ਕਿ ਕਰਜ਼ਾ ਲੈਣ ਵਾਲਿਆਂ ਨੇ ਸਾਲ 2013 ਤੋਂ 2017 ਦੇ ਵਿਚਕਾਰ ਦੋ ਸਰਕਾਰੀ ਬੈਂਕਾਂ ਨਾਲ ਧੋਖਾਧੜੀ ਕੀਤੀ। ਇਸ ਕਥਿਤ ਘੁਟਾਲੇ ਕਾਰਨ PNB ਅਤੇ ਯੂਨਾਈਟਿਡ ਬੈਂਕ ਆਫ ਇੰਡੀਆ (ਜਿਸਦਾ ਹੁਣ PNB 'ਚ ਰਲੇਵਾਂ ਹੋ ਚੁੱਕਾ ਹੈ) ਨੂੰ ਕੁੱਲ ₹1,085.19 ਕਰੋੜ ਦਾ ਨੁਕਸਾਨ ਹੋਇਆ ਹੈ।
ਪਹਿਲਾਂ ਦਰਜ ਕੀਤੀ ਗਈ ਐਫਆਈਆਰ (FIR) 'ਚ ਅਨਿਲ ਅੰਬਾਨੀ, ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਅਤੇ ਕੰਪਨੀ ਦੀ ਸਾਬਕਾ ਡਾਇਰੈਕਟਰ ਮੰਜਰੀ ਅਸ਼ੋਕ ਕਾਕਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਲੋਕਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਲੋਨ ਸਹੂਲਤਾਂ ਹਾਸਲ ਕਰਨ ਲਈ ਸਾਜ਼ਿਸ਼ ਰਚੀ ਅਤੇ ਬਾਅਦ ਵਿੱਚ ਕਰਜ਼ੇ ਦੀ ਰਕਮ ਦੀ ਦੁਰਵਰਤੋਂ ਕੀਤੀ ਜਾਂ ਫੰਡਾਂ ਨੂੰ ਹੋਰ ਪਾਸੇ ਮੋੜ ਦਿੱਤਾ (Fund Diversion)।