ਇਹ ਕੰਪਨੀ ਜੋ ਐਫਡੀ 'ਤੇ ਰਿਟਰਨ ਦੇ ਰਹੀ ਹੈ, ਉਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਫਾਈਨਾਂਸ਼ੀਅਲ ਕੰਪਨੀ ਕਾਰਪੋਰੇਟ ਐਫਡੀ 'ਚ 8.95 ਫੀਸਦੀ ਦਾ ਰਿਟਰਨ ਦੇ ਰਹੀ ਹੈ। ਉੱਥੇ ਹੀ ਸੀਨੀਅਰ ਸਿਟੀਜ਼ਨਜ਼ ਨੂੰ ਇਹ ਕੰਪਨੀ 9.2 ਫੀਸਦੀ ਦਾ ਰਿਟਰਨ ਦੇ ਰਹੀ ਹੈ। ਆਓ ਇਸ ਕੰਪਨੀ ਦਾ ਨਾਮ ਵੀ ਜਾਣ ਲੈਂਦੇ ਹਾਂ।

Highest FD Rates: ਸ਼ੇਅਰ ਬਾਜ਼ਾਰ 'ਚ ਚੱਲ ਰਹੀ ਬਿਕਵਾਲੀ ਨੂੰ ਦੇਖਦੇ ਹੋਏ ਨਿਵੇਸ਼ਕਾਂ ਦਾ ਐਫਡੀ (FD) ਵਰਗੀਆਂ ਸੁਰੱਖਿਅਤ ਸਕੀਮਾਂ 'ਚ ਵਿਸ਼ਵਾਸ ਹੋਰ ਵਧ ਗਿਆ ਹੈ। ਇੱਕ ਬਿਹਤਰ ਪੋਰਟਫੋਲੀਓ ਉਹੀ ਹੁੰਦਾ ਹੈ ਜਿਸ ਵਿਚ ਸੁਰੱਖਿਅਤ ਤੇ ਅਸੁਰੱਖਿਅਤ ਦੋਵੇਂ ਸਕੀਮਾਂ ਸ਼ਾਮਲ ਹੋਣ। ਅਸੁਰੱਖਿਅਤ ਸਕੀਮਾਂ ਵੱਲ ਨਿਵੇਸ਼ਕ ਇਸ ਲਈ ਰੁਝਾਨ ਰੱਖਦੇ ਹਨ ਕਿਉਂਕਿ ਸੁਰੱਖਿਅਤ ਸਕੀਮਾਂ 'ਚ ਓਨਾ ਬਿਹਤਰ ਰਿਟਰਨ ਨਹੀਂ ਮਿਲ ਪਾਉਂਦਾ।
ਪਰ ਇਹ ਕੰਪਨੀ ਜੋ ਐਫਡੀ 'ਤੇ ਰਿਟਰਨ ਦੇ ਰਹੀ ਹੈ, ਉਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਫਾਈਨਾਂਸ਼ੀਅਲ ਕੰਪਨੀ ਕਾਰਪੋਰੇਟ ਐਫਡੀ 'ਚ 8.95 ਫੀਸਦੀ ਦਾ ਰਿਟਰਨ ਦੇ ਰਹੀ ਹੈ। ਉੱਥੇ ਹੀ ਸੀਨੀਅਰ ਸਿਟੀਜ਼ਨਜ਼ ਨੂੰ ਇਹ ਕੰਪਨੀ 9.2 ਫੀਸਦੀ ਦਾ ਰਿਟਰਨ ਦੇ ਰਹੀ ਹੈ। ਆਓ ਇਸ ਕੰਪਨੀ ਦਾ ਨਾਮ ਵੀ ਜਾਣ ਲੈਂਦੇ ਹਾਂ।
ਪੈਸਾ ਬਾਜ਼ਾਰ ਤੋਂ ਮਿਲੇ ਅੰਕੜਿਆਂ ਅਨੁਸਾਰ ਮੁਥੂਟ ਕੈਪੀਟਲ ਸਰਵਿਸ (Muthoot Capital Services) ਕਾਰਪੋਰੇਟ ਐਫਡੀ 'ਚ ਸੀਨੀਅਰ ਸਿਟੀਜ਼ਨਜ਼ ਨੂੰ 9.2 ਫੀਸਦੀ ਰਿਟਰਨ ਦੇ ਰਹੀ ਹੈ। ਇਹ ਰਿਟਰਨ 3 ਸਾਲ ਦੀ ਐਫਡੀ 'ਤੇ ਦਿੱਤਾ ਜਾ ਰਿਹਾ ਹੈ। ਉੱਥੇ ਹੀ ਸੀਨੀਅਰ ਸਿਟੀਜ਼ਨਜ਼ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ 8.95 ਫੀਸਦੀ ਦਾ ਰਿਟਰਨ ਮਿਲ ਰਿਹਾ ਹੈ। ਪਰ ਇਹ ਧਿਆਨ ਰੱਖੋ ਕਿ ਇਹ ਬੈਂਕ ਐਫਡੀ ਨਹੀਂ ਬਲਕਿ ਕਾਰਪੋਰੇਟ ਐਫਡੀ ਹੈ। ਆਓ ਜਾਣਦੇ ਹਾਂ ਕਿ ਸਧਾਰਨ ਐਫਡੀ ਅਤੇ ਕਾਰਪੋਰੇਟ ਐਫਡੀ ਵਿੱਚ ਕੀ ਅੰਤਰ ਹੈ?
ਕਾਰਪੋਰੇਟ ਐਫਡੀ 'ਚ ਤੁਹਾਨੂੰ ਸਧਾਰਨ ਐਫਡੀ ਨਾਲੋਂ ਜ਼ਿਆਦਾ ਰਿਟਰਨ ਮਿਲ ਜਾਂਦਾ ਹੈ। ਇਹ ਐਫਡੀ ਫਾਈਨਾਂਸ਼ੀਅਲ ਕੰਪਨੀ ਜਾਂ ਕਿਸੇ ਕੰਪਨੀ ਵੱਲੋਂ ਆਫਰ ਕੀਤੀ ਜਾਂਦੀ ਹੈ। ਇਸ ਵਿੱਚ ਰਿਟਰਨ ਤੁਹਾਨੂੰ ਐਫਡੀ ਵਾਂਗ ਪ੍ਰਿੰਸੀਪਲ ਅਮਾਊਂਟ (ਮੂਲ ਰਕਮ) ਦੇ ਨਾਲ ਮੈਚਿਓਰਿਟੀ 'ਤੇ ਮਿਲਦਾ ਹੈ।
ਬੈਂਕ ਵਾਂਗ ਕੰਪਨੀ ਵੀ ਵੱਖ-ਵੱਖ ਸਮੇਂ ਲਈ ਐਫਡੀ ਆਫਰ ਕਰਦੀ ਹੈ। ਬੱਸ ਇਸ ਵਿਚ ਇੱਕ ਸਮੱਸਿਆ ਇਹ ਹੈ ਕਿ ਕੰਪਨੀ ਤੁਹਾਡੀ ਕਾਰਪੋਰੇਟ ਫਿਕਸਡ ਡਿਪਾਜ਼ਿਟ ਨੂੰ ਲੋਨ ਲੈਣ ਲਈ ਗਿਰਵੀ ਰੱਖ ਸਕਦੀ ਹੈ। ਇਸ ਲਈ ਜੇਕਰ ਤੁਸੀਂ ਕਾਰਪੋਰੇਟ ਐਫਡੀ 'ਚ ਨਿਵੇਸ਼ ਕਰ ਰਹੇ ਹੋ ਤਾਂ ਕ੍ਰੈਡਿਟ ਰੇਟਿੰਗ ਜ਼ਰੂਰ ਦੇਖੋ। ਜਿਵੇਂ ਕਿ ਪੈਸਾ ਬਾਜ਼ਾਰ ਮੁਤਾਬਕ ਮੁਥੂਟ ਕੈਪੀਟਲ ਸਰਵਿਸਿਜ਼ ਕਾਰਪੋਰੇਟ ਐਫਡੀ ਨੂੰ ਕ੍ਰਿਸਿਲ (CRISIL) ਦੁਆਰਾ A+ ਰੇਟਿੰਗ ਦਿੱਤੀ ਗਈ ਹੈ।
ਸੋਰਸ- ਪੈਸਾ ਬਾਜ਼ਾਰ