Moody's ਨੇ ਆਪਣੀ ਟਿੱਪਣੀ 'ਚ ਕਿਹਾ, 'ਮਹਿੰਗੇ ਊਰਜਾ ਦਰਾਮਦ ਨਾਲ ਰੁਪਏ 'ਤੇ ਦਬਾਅ ਵਧੇਗਾ, ਮਹਿੰਗਾਈ ਤੇਜ਼ (India inflation oil spike) ਹੋ ਸਕਦੀ ਹੈ ਅਤੇ ਚਾਲੂ ਖਾਤਾ ਸੰਤੁਲਨ ਵੀ ਵਿਗੜ ਸਕਦਾ ਹੈ। ਇਸ ਨਾਲ ਮੌਦਰਿਕ ਨੀਤੀ ਅਤੇ ਸਰਕਾਰੀ ਵਿੱਤੀ ਪ੍ਰਬੰਧਨ ਦੋਵੇਂ ਜ਼ਿਆਦਾ ਗੁੰਝਲਦਾਰ ਹੋ ਸਕਦੇ ਹਨ।"

ਨਵੀਂ ਦਿੱਲੀ : ਮਿਡਲ ਈਸਟ 'ਚ ਵਧਦੇ ਸੰਘਰਸ਼ ਦਾ ਅਸਰ ਭਾਰਤ ਦੀ ਆਰਥਿਕਤਾ (Middle East conflict India economy) 'ਤੇ ਪੈ ਸਕਦਾ ਹੈ। ਰੇਟਿੰਗ ਏਜੰਸੀ ਮੂਡੀਜ਼ (Moody’s Ratings) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਖੇਤਰ 'ਚ ਤਣਾਅ ਹੋਰ ਵਧਿਆ ਅਤੇ ਊਰਜਾ ਕੀਮਤਾਂ 'ਚ ਉਛਾਲ ਆਇਆ ਤਾਂ ਭਾਰਤ 'ਚ ਰੁਪਏ 'ਤੇ ਦਬਾਅ, ਮਹਿੰਗਾਈ 'ਚ ਵਾਧਾ ਅਤੇ ਚਾਲੂ ਖਾਤਾ ਘਾਟਾ (rupee inflation CAD Moody's) ਵਧਣ ਦਾ ਖਤਰਾ ਪੈਦਾ ਹੋ ਸਕਦਾ ਹੈ।
ਮੂਡੀਜ਼ ਮੁਤਾਬਕ ਇਹ ਜੋਖ਼ਮ ਇਸ ਲਈ ਜ਼ਿਆਦਾ ਹੈ ਕਿਉਂਕਿ ਭਾਰਤ ਕੱਚੇ ਤੇਲ ਅਤੇ ਐੱਲਐੱਨਜੀ (LNG) ਲਈ ਪੱਛਮੀ ਏਸ਼ੀਆ 'ਤੇ ਕਾਫੀ ਹੱਦ ਤਕ ਨਿਰਭਰ ਹੈ। ਏਜੰਸੀ ਨੇ ਕਿਹਾ ਕਿ ਵੱਡੀਆਂ ਏਸ਼ੀਆਈ ਅਰਥਵਿਵਸਥਾਵਾਂ ਵਿੱਚ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਊਰਜਾ ਦਰਾਮਦ ਲਈ ਇਸ ਖੇਤਰ 'ਤੇ ਸਭ ਤੋਂ ਵੱਧ ਨਿਰਭਰ ਹਨ।
ਪੱਛਮੀ ਏਸ਼ੀਆ 'ਚ ਵਧਦੇ ਸੰਘਰਸ਼ ਕਾਰਨ ਹੋਰਮੁਜ਼ ਜਲਡਮਰੂਮੱਧ (Strait of Hormuz India impact) 'ਚ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਹ ਜਲਡਮਰੂਮੱਧ ਇਸ ਖੇਤਰ ਤੋਂ ਕੱਚੇ ਤੇਲ ਅਤੇ ਐੱਲ.ਐੱਨ.ਜੀ. ਦੇ ਨਿਰਯਾਤ ਦਾ ਸਭ ਤੋਂ ਅਹਿਮ ਸਮੁੰਦਰੀ ਰਸਤਾ ਮੰਨਿਆ ਜਾਂਦਾ ਹੈ।
ਮੂਡੀਜ਼ ਨੇ ਆਪਣੀ ਟਿੱਪਣੀ ਵਿੱਚ ਕਿਹਾ: 'ਮਹਿੰਗੇ ਊਰਜਾ ਦਰਾਮਦ ਨਾਲ ਰੁਪਏ 'ਤੇ ਦਬਾਅ ਵਧੇਗਾ, ਮਹਿੰਗਾਈ ਤੇਜ਼ (India inflation oil spike) ਹੋ ਸਕਦੀ ਹੈ ਅਤੇ ਚਾਲੂ ਖਾਤਾ ਸੰਤੁਲਨ ਵੀ ਵਿਗੜ ਸਕਦਾ ਹੈ। ਇਸ ਨਾਲ ਮੌਦਰਿਕ ਨੀਤੀ ਅਤੇ ਸਰਕਾਰੀ ਵਿੱਤੀ ਪ੍ਰਬੰਧਨ ਦੋਵੇਂ ਜ਼ਿਆਦਾ ਗੁੰਝਲਦਾਰ ਹੋ ਸਕਦੇ ਹਨ।"
ਏਜੰਸੀ ਨੇ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ਦਾ ਮੌਜੂਦਾ ਸੰਘਰਸ਼ ਵਿਸ਼ਵ ਅਰਥਵਿਵਸਥਾ ਲਈ ਵੀ ਵੱਡਾ ਖਤਰਾ ਬਣ ਸਕਦਾ ਹੈ। ਫਿਲਹਾਲ ਊਰਜਾ ਢਾਂਚੇ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ, ਪਰ ਹੋਰਮੁਜ਼ ਜਲਡਮਰੂਮੱਧ ਦੇ ਰਸਤੇ ਸਮੁੰਦਰੀ ਆਵਾਜਾਈ ਕਾਫੀ ਹੱਦ ਤਕ ਰੁਕ ਗਈ ਹੈ ਅਤੇ ਕੁਝ ਖੇਤਰੀ ਬੰਦਰਗਾਹਾਂ ਨੇ ਆਪਣਾ ਕੰਮਕਾਜ ਵੀ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ।
ਮੂਡੀਜ਼ ਅਨੁਸਾਰ ਜੇਕਰ ਇਹ ਰੁਕਾਵਟ ਕੁਝ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਬ੍ਰੈਂਟ ਕਰੂਡ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾ ਸਕਦੀ ਹੈ, ਜਿਸ ਨਾਲ ਭਾਰਤ ਵਰਗੇ ਊਰਜਾ ਦਰਾਮਦਕਾਰ ਦੇਸ਼ਾਂ 'ਤੇ ਆਰਥਿਕ ਦਬਾਅ ਹੋਰ ਵਧ ਸਕਦਾ ਹੈ।