ਨਵੀਂ ਦਿੱਲੀ, ਜੇਐੱਨਐੱਨ। ਕੇਂਦਰ ਸਰਕਾਰ ਕੋਰੋਨਾ ਵਾਇਰਸ ਨਾਲ ਮੁਕਾਬਲੇ ਦੌਰਾਨ 1.5 ਲੱਖ ਕਰੋੜ ਰੁਪਏ ਦੇ ਆਰਥਿਕ ਉਤਸ਼ਾਹ ਪੈਕਜ ਦਾ ਐਲਾਨ ਕਰ ਸਕਦੀ ਹੈ। ਇਸ ਮਾਮਲੇ ਨਾਲ ਸਬੰਧਤ ਦੋ ਸੂਤਰਾਂ ਨੇ ਸਮਾਚਾਰ ਏਜੰਸੀ ਰਾਇਟਰ ਨੂੰ ਇਹ ਜਾਣਕਾਰੀ ਦਿੱਤੀ। ਇਹ ਗੱਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਤਿੰਨ ਹਫ਼ਤੇ ਦੇ ਲਾਕਡਾਊਨ ਦਾ ਐਲਾਨ ਹੋ ਚੁੱਕਾ ਹੈ। ਹਾਲਾਂਕਿ ਸੂਤਰਾਂ ਅਨੁਸਾਰ ਭਾਰਤ ਸਰਕਾਰ ਨੇ ਹੁਣ ਤਕ ਪੈਕੇਜ ਨੂੰ ਅੰਮਿਤ ਰੂਪ ਨਹੀਂ ਦਿੱਤਾ ਹੈ। ਉਨ੍ਹਾਂ ਮੁਤਾਬਿਕ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਤੇ ਰਿਜ਼ਰਵ ਬੈਂਕ ਵਿਚਾਲੇ ਵਾਰਤਾ ਚੱਲ ਰਹੀ ਹੈ। ਇਕ ਸੂਤਰ ਮੁਤਾਬਿਕ ਉਤਸ਼ਾਹ ਪੈਕੇਜ ਦਾ ਆਕਾਰ 2.3 ਲੱਖ ਕਰੋੜ ਤਕ ਦਾ ਹੋ ਸਕਦਾ ਹੈ, ਇਸ ਸਬੰਧੀ ਹਾਲੇ ਚਰਚਾ ਚੱਲ ਰਹੀ ਹੈ।

ਸੂਤਰਾਂ ਅਨੁਸਾਰ ਇਸ ਪੈਕੇਜ ਦਾ ਐਲਾਨ ਇਸ ਹਫ਼ਤੇ ਦੇ ਆਖ਼ਰ 'ਚ ਹੋ ਸਕਦਾ ਹੈ। ਇਸ ਪੈਕੇਜ ਤਹਿਤ ਦੇਸ਼ ਦੇ 10 ਕਰੋੜ ਗ਼ਰੀਬ ਲੋਕਾਂ ਦੇ ਖ਼ਾਤੇ 'ਚ ਸਿੱਧੇ ਟ੍ਰਾਸਫਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਲਾਕਡਾਊਨ ਨਾਲ ਪ੍ਰਭਾਵਿਤ ਬਿਜ਼ਨੈੱਸ ਦੀ ਸਹਾਇਤਾ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।

Posted By: Akash Deep