ਜੇਕਰ ਤੁਸੀਂ ਫ਼ੋਨ ਕਾਲ ਰਾਹੀਂ ਬੁਕਿੰਗ ਨਹੀਂ ਕਰ ਪਾ ਰਹੇ ਹੋ, ਤਾਂ ਤੁਸੀਂ UMANG ਐਪ ਸਮੇਤ Paytm, PhonePe, Amazon Pay ਵਰਗੀਆਂ ਪੇਮੈਂਟ ਕਰਨ ਵਾਲੀਆਂ ਐਪਸ ਤੋਂ ਵੀ ਬੁਕਿੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਨ੍ਹਾਂ ਐਪਸ ਦੇ ਮਾਧਿਅਮ ਨਾਲ ਬੁਕਿੰਗ ਮਿੰਟਾਂ ਵਿੱਚ ਕੀਤੀ ਜਾ ਸਕਦੀ ਹੈ।

LPG Cylinder Booking Process: ਜਦੋਂ ਵੀ ਦੁਨੀਆ 'ਚ ਕੋਈ ਜੰਗ ਹੁੰਦੀ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਆਮ ਆਦਮੀ ਦੀ ਜੇਬ 'ਤੇ ਹੀ ਪੈਂਦਾ ਹੈ। ਮਿਸਾਲ ਵਜੋਂ ਈਰਾਨ-ਇਜ਼ਰਾਈਲ ਯੁੱਧ ਕਾਰਨ ਦੇਸ਼ ਭਰ ਵਿਚ ਐਲਪੀਜੀ ਸਿਲੰਡਰ ਦੀ ਕਿੱਲਤ ਚੱਲ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਸਿਲੰਡਰ ਬੁੱਕ ਕਰਨ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਤੁਸੀਂ ਵੀ ਵਾਰ-ਵਾਰ ਕਾਲ ਕਰ ਕੇ ਥੱਕ ਚੁੱਕੇ ਹੋ ਤਾਂ ਅਸੀਂ ਤੁਹਾਡੇ ਲਈ ਅਜਿਹੇ ਤਰੀਕੇ ਲਿਆਏ ਹਾਂ ਜਿਨ੍ਹਾਂ ਰਾਹੀਂ ਤੁਸੀਂ ਆਸਾਨੀ ਨਾਲ ਸਿਲੰਡਰ ਬੁੱਕ ਕਰ ਸਕਦੇ ਹੋ। ਹਾਲਾਂਕਿ ਇਹ ਧਿਆਨ ਰੱਖੋ ਕਿ ਸ਼ਹਿਰੀ ਇਲਾਕਿਆਂ 'ਚ ਇਕ ਸਿਲੰਡਰ ਬੁੱਕ ਕਰਨ ਤੋਂ ਬਾਅਦ ਦੂਜਾ ਸਿਲੰਡਰ 25 ਦਿਨਾਂ ਤੋਂ ਪਹਿਲਾਂ ਨਹੀਂ ਮਿਲੇਗਾ।
ਉੱਥੇ ਹੀ ਪੇਂਡੂ ਇਲਾਕਿਆਂ 'ਚ 45 ਦਿਨਾਂ ਤੋਂ ਪਹਿਲਾਂ ਸਿਲੰਡਰ ਨਹੀਂ ਮਿਲੇਗਾ। ਹੁਣ ਉਨ੍ਹਾਂ ਤਰੀਕਿਆਂ ਬਾਰੇ ਜਾਣ ਲੈਂਦੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਸਾਨੀ ਨਾਲ ਸਿਲੰਡਰ ਬੁੱਕ ਕਰ ਸਕਦੇ ਹੋ।
ਤੁਸੀਂ ਵ੍ਹਟਸਐਪ ਰਾਹੀਂ ਵੀ ਸਿਲੰਡਰ ਬੁੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਗੈਸ ਏਜੰਸੀ ਕੋਲ ਰਜਿਸਟਰਡ ਨੰਬਰ ਤੋਂ ਹੇਠਾਂ ਦਿੱਤੇ ਮੋਬਾਈਲ ਨੰਬਰ 'ਤੇ ਮੈਸੇਜ ਕਰਨਾ ਹੋਵੇਗਾ।
ਇੰਡੇਨ (Indane): 7588888824 'ਤੇ REFILL ਲਿਖ ਕੇ ਮੈਸੇਜ ਭੇਜਣਾ ਹੋਵੇਗਾ।
ਐਚਪੀ ਗੈਸ (HP Gas): ਇਸ ਲਈ ਤੁਹਾਨੂੰ 9222201122 'ਤੇ Hi ਜਾਂ Book ਲਿਖ ਕੇ ਮੈਸੇਜ ਕਰੋ।
ਭਾਰਤ ਗੈਸ (Bharat Gas): ਇਸ ਲਈ ਤੁਹਾਨੂੰ 1800224344 'ਤੇ 'Hi' ਜਾਂ 'Book' ਲਿਖ ਕੇ ਮੈਸੇਜ ਭੇਜਣਾ ਹੋਵੇਗਾ।
ਜੇਕਰ ਤੁਸੀਂ ਐਸਐਮਐਸ (SMS) ਰਾਹੀਂ ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ ਤਾਂ:
ਇੰਡੇਨ ਲਈ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਤੋਂ 7718955555 'ਤੇ REFILL ਲਿਖ ਕੇ ਮੈਸੇਜ ਕਰੋ।
ਉੱਥੇ ਹੀ ਭਾਰਤ ਗੈਸ ਲਈ ਤੁਸੀਂ 777715012345 ਜਾਂ 7718012345 ਨੰਬਰ 'ਤੇ 'LPG' ਲਿਖ ਕੇ ਮੈਸੇਜ ਭੇਜੋ।
ਐਸਐਮਐਸ ਅਤੇ ਫ਼ੋਨ ਕਾਲ ਤੋਂ ਇਲਾਵਾ ਤੁਸੀਂ ਐਪ ਰਾਹੀਂ ਵੀ ਆਸਾਨੀ ਨਾਲ ਸਿਲੰਡਰ ਬੁੱਕ ਕਰ ਸਕਦੇ ਹੋ। ਇਸ ਦੇ ਲਈ ਤੁਸੀਂ UMANG, Paytm, PhonePe ਅਤੇ Amazon Pay ਵਰਗੀਆਂ ਐਪਸ ਦੀ ਵਰਤੋਂ ਕਰ ਸਕਦੇ ਹੋ।
ਜੇਕਰ ਤੁਸੀਂ ਫ਼ੋਨ ਕਾਲ ਰਾਹੀਂ ਬੁਕਿੰਗ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ UMANG ਐਪ ਸਮੇਤ Paytm, PhonePe, Amazon Pay ਵਰਗੀਆਂ ਪੇਮੈਂਟ ਕਰਨ ਵਾਲੀਆਂ ਐਪਸ ਤੋਂ ਵੀ ਬੁਕਿੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਨ੍ਹਾਂ ਐਪਸ ਦੇ ਮਾਧਿਅਮ ਨਾਲ ਬੁਕਿੰਗ ਮਿੰਟਾਂ ਵਿੱਚ ਕੀਤੀ ਜਾ ਸਕਦੀ ਹੈ।