50% ਡਿੱਗ ਗਿਆ LIC ਦੇ ਸ਼ੇਅਰਾਂ ਦਾ ਭਾਅ, 820 ਤੋਂ 416 ਰੁਪਏ 'ਤੇ ਕਿਉਂ ਪਹੁੰਚੇ? ਜਾਣੋ ਵਜ੍ਹਾ
ਐਲ.ਆਈ.ਸੀ. ਨੇ ਅਪ੍ਰੈਲ ਵਿੱਚ ਬੋਨਸ ਸ਼ੇਅਰ ਜਾਰੀ ਕਰਨ ਦੀ ਘੋਸ਼ਣਾ ਕੀਤੀ ਸੀ। ਬੀਮਾ ਕੰਪਨੀ ਦੇ ਬੋਰਡ ਨੇ 1:1 ਦੇ ਅਨੁਪਾਤ ਵਿੱਚ ਬੋਨਸ ਸ਼ੇਅਰ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਐਲ.ਆਈ.ਸੀ. ਨੇ ਬੋਨਸ ਇਸ਼ੂ ਦੇ ਲਈ ਯੋਗ ਸ਼ੇਅਰਧਾਰਕਾਂ ਦੇ ਨਿਰਧਾਰਨ ਲਈ 29 ਮਈ ਨੂੰ ਰਿਕਾਰਡ ਡੇਟ ਨਿਰਧਾਰਤ ਕੀਤੀ ਸੀ
Publish Date: Fri, 29 May 2026 12:07 PM (IST)
Updated Date: Fri, 29 May 2026 12:10 PM (IST)
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ, LIC ਦੇ ਸ਼ੇਅਰਾਂ ਵਿੱਚ ਕਰੀਬ 50 ਫੀਸਦੀ ਦੀ ਗਿਰਾਵਟ ਆ ਗਈ ਅਤੇ 823 ਰੁਪਏ ਦੇ ਪੱਧਰ ਤੋਂ ਟੁੱਟ ਕੇ 414 ਰੁਪਏ 'ਤੇ ਟ੍ਰੇਡ ਕਰ ਰਹੇ ਹਨ। ਅਜਿਹਾ ਬੋਨਸ ਇਸ਼ੂ ਦੇ ਚੱਲਦਿਆਂ ਹੋਇਆ ਹੈ। ਐਲ.ਆਈ.ਸੀ., ਪਹਿਲੀ ਵਾਰ 1:1 ਦੇ ਰੇਸ਼ੀਓ ਵਿੱਚ ਆਪਣੇ ਸ਼ੇਅਰਧਾਰਕਾਂ ਨੂੰ ਬੋਨਸ ਸ਼ੇਅਰ ਦੇ ਰਹੀ ਹੈ ਅਤੇ 29 ਮਈ ਨੂੰ ਸ਼ੇਅਰ ਐਕਸ-ਬੋਨਸ ਹੋ ਗਏ, ਇਸ ਲਈ ਸ਼ੇਅਰਾਂ ਵਿੱਚ 50 ਫੀਸਦੀ ਦੀ ਇਹ ਗਿਰਾਵਟ 1:1 ਬੋਨਸ ਸ਼ੇਅਰ ਐਡਜਸਟਮੈਂਟ ਨੂੰ ਦਰਸਾਉਂਦੀ ਹੈ।
ਇੱਥੇ ਸਾਫ਼ ਕਰ ਦੇਈਏ ਕਿ ਸ਼ੇਅਰਾਂ ਵਿੱਚ ਆਈ ਇਹ ਗਿਰਾਵਟ ਸ਼ੇਅਰਾਂ ਦੇ ਮੁੱਲ ਵਿੱਚ ਕਿਸੇ ਤਰ੍ਹਾਂ ਦੀ ਕਮੀ ਨੂੰ ਨਹੀਂ ਦਰਸਾਉਂਦੀ ਹੈ। ਇਸ ਬੋਨਸ ਇਸ਼ੂ ਦੇ ਤਹਿਤ ਸ਼ੇਅਰਧਾਰਕਾਂ ਨੂੰ ਉਨ੍ਹਾਂ ਦੇ ਕੋਲ ਮੌਜੂਦ ਹਰੇਕ ਸ਼ੇਅਰ ਦੇ ਬਦਲੇ ਇੱਕ ਵਾਧੂ ਇਕਵਿਟੀ ਸ਼ੇਅਰ ਮਿਲੇਗਾ।
ਬੋਨਸ ਇਸ਼ੂ ਦੀ ਰਿਕਾਰਡ ਡੇਟ ਅੱਜ
ਦਰਅਸਲ, ਐਲ.ਆਈ.ਸੀ. ਨੇ ਅਪ੍ਰੈਲ ਵਿੱਚ ਬੋਨਸ ਸ਼ੇਅਰ ਜਾਰੀ ਕਰਨ ਦੀ ਘੋਸ਼ਣਾ ਕੀਤੀ ਸੀ। ਬੀਮਾ ਕੰਪਨੀ ਦੇ ਬੋਰਡ ਨੇ 1:1 ਦੇ ਅਨੁਪਾਤ ਵਿੱਚ ਬੋਨਸ ਸ਼ੇਅਰ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਐਲ.ਆਈ.ਸੀ. ਨੇ ਬੋਨਸ ਇਸ਼ੂ ਦੇ ਲਈ ਯੋਗ ਸ਼ੇਅਰਧਾਰਕਾਂ ਦੇ ਨਿਰਧਾਰਨ ਲਈ 29 ਮਈ ਨੂੰ ਰਿਕਾਰਡ ਡੇਟ ਨਿਰਧਾਰਤ ਕੀਤੀ ਸੀ। ਅਜਿਹੇ ਵਿੱਚ ਅੱਜ ਦੀ ਤਾਰੀਖ਼ ਵਿੱਚ ਜਿਨ੍ਹਾਂ ਸ਼ੇਅਰਧਾਰਕਾਂ ਦੇ ਕੋਲ ਐਲ.ਆਈ.ਸੀ. ਦੇ ਸ਼ੇਅਰ ਹਨ, ਉਨ੍ਹਾਂ ਨੂੰ ਸ਼ੇਅਰ ਦੇ ਬਦਲੇ ਇੱਕ ਬੋਨਸ ਸ਼ੇਅਰ ਮਿਲੇਗਾ।
ਇਸ ਤੋਂ ਪਹਿਲਾਂ ਐਲ.ਆਈ.ਸੀ. ਦੇ ਸ਼ੇਅਰਾਂ ਵਿੱਚ 27 ਮਈ ਨੂੰ ਜ਼ੋਰਦਾਰ ਗਿਰਾਵਟ ਆਈ ਸੀ, ਕਿਉਂਕਿ ਸਰਕਾਰ ਐਲ.ਆਈ.ਸੀ. ਵਿੱਚ ਆਪਣੀ 2% ਹਿੱਸੇਦਾਰੀ ਵੇਚਣ 'ਤੇ ਵਿਚਾਰ ਕਰ ਰਹੀ ਹੈ। ਇਸ ਖ਼ਬਰ ਦੇ ਚੱਲਦਿਆਂ LIC ਦੇ ਸ਼ੇਅਰਾਂ ਵਿੱਚ ਪ੍ਰੌਫਿਟ ਬੁਕਿੰਗ ਹਾਵੀ ਹੋ ਗਈ। ਕੰਪਨੀ ਦੇ ਸ਼ੇਅਰ ਕਰੀਬ 3 ਫੀਸਦੀ ਦੀ ਗਿਰਾਵਟ ਦੇ ਨਾਲ 830 ਰੁਪਏ 'ਤੇ ਬੰਦ ਹੋਏ ਸਨ।
ਹਾਲਾਂਕਿ, ਮਾਰਕੀਟ ਐਕਸਪਰਟ ਅਤੇ ਐਕਸਿਸ ਸਕਿਓਰਿਟੀਜ਼ ਦੇ ਹੈੱਡ ਆਫ਼ ਰਿਸਰਚ ਰਾਜੇਸ਼ ਪਾਲਵੀਆ ਨੇ ਕਿਹਾ ਕਿ ਐਲ.ਆਈ.ਸੀ. ਦੇ ਫੰਡਾਮੈਂਟਲਜ਼ ਮਜ਼ਬੂਤ ਹਨ, ਅਤੇ ਚੌਥੀ ਤਿਮਾਹੀ ਦੇ ਨਤੀਜੇ ਵੀ ਕਾਫ਼ੀ ਚੰਗੇ ਰਹੇ। ਹਾਲਾਂਕਿ, ਵਿਨਿਵੇਸ਼ ਨਾਲ ਜੁੜੀ ਖ਼ਬਰ ਨੇ ਨੇੜਲੇ ਭਵਿੱਖ ਵਿੱਚ ਸਟਾਕ 'ਤੇ ਦਬਾਅ ਬਣਾ ਦਿੱਤਾ ਹੈ।