ਨਵੀਂ ਨੰਬਰਿੰਗ ਨਾਲ ਰਿਪੋਰਟਿੰਗ ਨੂੰ ਰੀਅਲ-ਟਾਈਮ ਡੇਟਾ ਮੈਚਿੰਗ ਅਤੇ ਐਨਾਲਿਟਿਕਸ ਨਾਲ ਬਿਹਤਰ ਤਰੀਕੇ ਨਾਲ ਜੋੜਿਆ ਜਾ ਸਕੇਗਾ। ਹਾਲਾਂਕਿ, ਕੰਪਨੀਆਂ, ਰੁਜ਼ਗਾਰਦਾਤਾਵਾਂ, ਟੈਕਸ ਪੇਸ਼ੇਵਰਾਂ ਅਤੇ ਆਈਟੀ ਸਿਸਟਮਾਂ ਨੂੰ ਆਪਣੇ ਸੌਫਟਵੇਅਰ ਜਲਦੀ ਅਪਡੇਟ ਕਰਨੇ ਹੋਣਗੇ।

New Income Tax Rules 2026: ਆਮਦਨ ਕਰ ਵਿਭਾਗ ਨੇ ਟੈਕਸਦਾਤਿਆਂ ਲਈ ਵੱਡੀ ਰਾਹਤ ਦੀ ਤਿਆਰੀ ਕੀਤੀ ਹੈ। 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਇਨਕਮ ਟੈਕਸ ਐਕਟ 2025 (Income Tax Act, 2025) ਤੋਂ ਪਹਿਲਾਂ ਵਿਭਾਗ ਨੇ ਡਰਾਫਟ ਨਿਯਮ ਜਾਰੀ ਕਰ ਕੇ ਟੈਕਸ ਫਾਰਮਾਂ ਦੀ ਨੰਬਰਿੰਗ ਪੂਰੀ ਤਰ੍ਹਾਂ ਬਦਲਣ ਦਾ ਪ੍ਰਸਤਾਵ ਰੱਖਿਆ ਹੈ। ਇਸ ਦਾ ਮਕਸਦ ਆਈਟੀਆਰ (ITR) ਫਾਈਲਿੰਗ ਨੂੰ ਆਸਾਨ ਬਣਾਉਣਾ, ਭੰਬਲਭੂਸਾ ਘਟਾਉਣਾ ਤੇ ਪਾਲਣਾ (Compliance) ਨੂੰ ਜ਼ਿਆਦਾ ਵਿਵਸਥਿਤ ਕਰਨਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਸਾਲਾਂ ਦੌਰਾਨ ਵੱਖ-ਵੱਖ ਸਮੇਂ 'ਤੇ ਜੁੜੇ ਫਾਰਮ ਨੰਬਰਾਂ ਕਾਰਨ ਦੁਹਰਾਅ ਅਤੇ ਉਲਝਣ ਪੈਦਾ ਹੋ ਗਈ ਸੀ। ਨਵੀਂ ਨੰਬਰਿੰਗ ਨਾਲ ਰਿਪੋਰਟਿੰਗ ਨੂੰ ਰੀਅਲ-ਟਾਈਮ ਡੇਟਾ ਮੈਚਿੰਗ ਅਤੇ ਐਨਾਲਿਟਿਕਸ ਨਾਲ ਬਿਹਤਰ ਤਰੀਕੇ ਨਾਲ ਜੋੜਿਆ ਜਾ ਸਕੇਗਾ। ਹਾਲਾਂਕਿ, ਕੰਪਨੀਆਂ, ਰੁਜ਼ਗਾਰਦਾਤਾਵਾਂ, ਟੈਕਸ ਪੇਸ਼ੇਵਰਾਂ ਅਤੇ ਆਈਟੀ ਸਿਸਟਮਾਂ ਨੂੰ ਆਪਣੇ ਸੌਫਟਵੇਅਰ ਜਲਦੀ ਅਪਡੇਟ ਕਰਨੇ ਹੋਣਗੇ।
ਘੱਟ ਜਾਂ ਜ਼ੀਰੋ TDS ਅਰਜ਼ੀ: Form 128
ਸੈਲਰੀ TDS ਸਰਟੀਫਿਕੇਟ: Form 130
24Q → Form 138 (ਸੈਲਰੀ)
26Q → Form 140 (ਰੈਜ਼ੀਡੈਂਟਸ)
27Q → Form 144 (ਨਾਨ-ਰੈਜ਼ੀਡੈਂਟਸ)
TCS ਰਿਟਰਨ: 27EQ → Form 143
ਮਾਹਿਰ ਮੰਨਦੇ ਹਨ ਕਿ ਇਨ੍ਹਾਂ ਬਦਲਾਵਾਂ ਨਾਲ ਰਿਟਰਨ ਫਾਈਲਿੰਗ ਸਰਲ ਹੋਵੇਗੀ ਤੇ ਕੰਪਲਾਇੰਸ ਢਾਂਚਾ ਜ਼ਿਆਦਾ ਮਿਆਰੀ ਬਣੇਗਾ। ਸ਼ੁਰੂਆਤੀ ਦੌਰ 'ਚ ਸਿਸਟਮ ਅਪਡੇਟ ਕਰਨ ਦੀ ਚੁਣੌਤੀ ਰਹੇਗੀ, ਪਰ ਲੰਬੇ ਸਮੇਂ ਵਿੱਚ ਟੈਕਸਦਾਤਾਵਾਂ ਅਤੇ ਪੇਸ਼ੇਵਰਾਂ ਲਈ ਪ੍ਰਕਿਰਿਆ ਜ਼ਿਆਦਾ ਸਾਫ਼ ਅਤੇ ਤੇਜ਼ ਹੋ ਜਾਵੇਗੀ।