- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਜਨਵਰੀ ਦੇ ਕਾਰੋਬਾਰੀ ਸੈਸ਼ਨ ਵਿੱਚ ਮੈਟਲ, ਆਈਟੀ, ਆਟੋ, ਐਨਰਜੀ, ਰਿਐਲਟੀ, ਬੈਂਕ ਅਤੇ ਫਾਈਨੈਂਸ਼ੀਅਲ ਸੈਕਟਰ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਦੇਖਣ ਨੂੰ ਮਿਲੀ। ਦੂਜੇ ਪਾਸੇ, FMCG ਇੰਡੈਕਸ 3 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਫਾਰਮਾ ਅਤੇ ਸਮਾਲਕੈਪ ਇੰਡੈਕਸ ਵੀ ਮਾਮੂਲੀ ਕਮਜ਼ੋਰੀ ਨਾਲ ਬੰਦ ਹੋਏ।

ਨਵੀਂ ਦਿੱਲੀ : ਨਵੇਂ ਸਾਲ ਦੇ ਮੌਕੇ 'ਤੇ 1 ਜਨਵਰੀ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਰੁਖ ਨਾਲ ਹੋਈ ਅਤੇ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਪਰ, ਇੱਕ ਸ਼ੇਅਰ ਨੇ ਬਾਜ਼ਾਰ ਦੀ ਤੇਜ਼ੀ 'ਤੇ ਮਾਨੋ ਬਰੇਕ ਲਗਾ ਦਿੱਤੀ। ਦਰਅਸਲ, ਤੰਬਾਕੂ ਉਤਪਾਦਾਂ 'ਤੇ ਵਾਧੂ ਐਕਸਾਈਜ਼ ਡਿਊਟੀ ਅਤੇ ਨਵੇਂ ਸੈੱਸ ਦੇ ਐਲਾਨ ਕਾਰਨ ITC ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਹ ਸ਼ੇਅਰ ਇੰਟਰਾ-ਡੇਅ ਵਿੱਚ 10 ਫੀਸਦੀ ਤੱਕ ਡਿੱਗ ਗਏ ਅਤੇ ਨਿਫਟੀ-50 ਦੇ ਸਭ ਤੋਂ ਵੱਧ ਨੁਕਸਾਨ ਝੱਲਣ ਵਾਲੇ (Top Looser) ਸ਼ੇਅਰ ਰਹੇ।
1 ਜਨਵਰੀ ਨੂੰ ਬੈਂਚਮਾਰਕ ਇੰਡੈਕਸ Nifty50 16 ਅੰਕਾਂ ਦੀ ਤੇਜ਼ੀ ਨਾਲ 26146 'ਤੇ ਬੰਦ ਹੋਇਆ, ਜਦਕਿ Sensex 32 ਅੰਕਾਂ ਦੀ ਗਿਰਾਵਟ ਨਾਲ 85188 ਦੇ ਪੱਧਰ 'ਤੇ ਬੰਦ ਹੋਇਆ।
ਟਾਪ ਗੇਨਰ (ਵਾਧਾ): ਬਜਾਜ ਆਟੋ, ਸ਼੍ਰੀਰਾਮ ਫਾਈਨਾਂਸ, ਐਨਟੀਪੀਸੀ (NTPC), ਇਟਰਨਲ ਅਤੇ ਵਿਪਰੋ।
ਟਾਪ ਲੂਜ਼ਰ (ਗਿਰਾਵਟ): ਆਈਟੀਸੀ (ITC), ਟਾਟਾ ਕੰਜ਼ਿਊਮਰ, ਡਾ. ਰੈੱਡੀ, ਬਜਾਜ ਫਾਈਨਾਂਸ ਅਤੇ ਓਐਨਜੀਸੀ (ONGC)।
ਆਈਟੀਸੀ ਤੋਂ ਇਲਾਵਾ ਸਿਗਰਟ ਬਣਾਉਣ ਵਾਲੀ ਇਕ ਹੋਰ ਕੰਪਨੀ ਗੌਡਫਰੇ ਫਿਲਿਪਸ ਇੰਡੀਆ ਦੇ ਸ਼ੇਅਰ ਵੀ 17 ਫੀਸਦੀ ਦੀ ਭਾਰੀ ਗਿਰਾਵਟ ਨਾਲ ਬੰਦ ਹੋਏ।
ਭਾਰਤ ਦੀ ਸਭ ਤੋਂ ਵੱਡੀ ਸਿਗਰਟ ਬਣਾਉਣ ਵਾਲੀ ਕੰਪਨੀ ITC ਦੇ ਸ਼ੇਅਰਾਂ 'ਚ 6 ਸਾਲਾਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਡੀ ਗਿਰਾਵਟ ਆਈ ਹੈ। ਇਸ ਦੌਰਾਨ ਕੰਪਨੀ ਦੇ ਮਾਰਕੀਟ ਕੈਪੀਟਲਾਈਜ਼ੇਸ਼ਨ (Market Cap) 'ਚ 50,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਦਰਅਸਲ, ਬੁੱਧਵਾਰ ਦੇਰ ਰਾਤ ਵਿੱਤ ਮੰਤਰਾਲੇ ਨੇ ਸਿਗਰਟ 'ਤੇ ਇੱਕ ਨਵਾਂ ਭਾਰੀ ਟੈਕਸ ਲਗਾ ਦਿੱਤਾ ਸੀ।
1 ਜਨਵਰੀ ਦੇ ਕਾਰੋਬਾਰੀ ਸੈਸ਼ਨ ਵਿੱਚ ਮੈਟਲ, ਆਈਟੀ, ਆਟੋ, ਐਨਰਜੀ, ਰਿਐਲਟੀ, ਬੈਂਕ ਅਤੇ ਫਾਈਨੈਂਸ਼ੀਅਲ ਸੈਕਟਰ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਦੇਖਣ ਨੂੰ ਮਿਲੀ। ਦੂਜੇ ਪਾਸੇ, FMCG ਇੰਡੈਕਸ 3 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਫਾਰਮਾ ਅਤੇ ਸਮਾਲਕੈਪ ਇੰਡੈਕਸ ਵੀ ਮਾਮੂਲੀ ਕਮਜ਼ੋਰੀ ਨਾਲ ਬੰਦ ਹੋਏ।
ਡਿਸਕਲੇਮਰ: ਇੱਥੇ ਸ਼ੇਅਰਾਂ ਬਾਰੇ ਦਿੱਤੀ ਗਈ ਜਾਣਕਾਰੀ ਨਿਵੇਸ਼ ਦੀ ਸਲਾਹ ਨਹੀਂ ਹੈ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਜੋਖਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।