ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਅਚਾਨਕ ਕਿਤੇ ਜਾਣ ਦਾ ਪਲਾਨ ਬਣਾ ਲੈਂਦੇ ਹੋ ਤੇ ਰੇਲ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਡੇ ਕੋਲ ਤੱਤਕਾਲ ਟਿਕਟ ਕਰਨ ਦਾ ਬਦਲ ਬੱਚਦਾ ਹੈ। ਰੇਲਵੇ ਯਾਤਰਾ ਤੋਂ ਪਹਿਲਾਂ ਤੱਤਕਾਲ ਟਿਕਟ ਬੁੱਕ ਕਰਨ ਦੀ ਸਹੂਲਤ ਦਿੰਦਾ ਹੈ। ਤੱਤਕਾਲ ਟਿਕਟ ਤੁਸੀਂ ਰੇਲਵੇ ਦੇ ਐਪ ਜਾਂ IRCTC ਦੀ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰੇਲਵੇ ਦੇ ਕਾਊਂਟਰ 'ਤੇ ਜਾ ਕੇ ਵੀ ਟਿਕਟ ਲੈ ਸਕਦੇ ਹੋ। ਤੱਤਕਾਲ ਟਿਕਟ ਦਾ ਚਾਰਜ ਨਾਰਮਲ ਟਿਕਟ ਨਾਲੋਂ ਜ਼ਿਆਦਾ ਹੁੰਦਾ ਹੈ। ਤੱਤਕਾਲ ਟਿਕਟ ਸੈਕੰਡ ਕਲਾਸ ਲਈ ਮੂਲ ਕਿਰਾਏ ਦੇ 10 ਫ਼ੀਸਦੀ ਦੀ ਦਰ ਨਾਲ ਕਿਰਾਏ ਦੇ ਰੂਪ 'ਚ ਤੈਅ ਕੀਤਾ ਗਿਆ ਹੈ ਜਦਕਿ ਹੋਰ ਵਰਗਾਂ ਲਈ ਮੂਲ ਕਿਰਾਏ ਦਾ 30 ਫ਼ੀਸਦੀ ਹੈ। ਅਸੀਂ ਇਸ ਖ਼ਬਰ 'ਚ ਤੱਤਕਾਲ ਟਿਕਟ ਨਾਲ ਜੁੜੇ ਕੁਝ ਨਿਯਮ ਦੱਸ ਰਹੇ ਹਾਂ...

ਤੱਤਕਾਲ ਟਿਕਟ ਯਾਤਰਾ ਤੋਂ ਇਕ ਦਿਨ ਪਹਿਲਾਂ ਬੁੱਕ ਕੀਤੀ ਜਾਂਦੀ ਹੈ, ਇਸ ਵਿਚ AC ਕਲਾਸ ਲਈ ਸਵੇਰੇ 10 ਵਜੇ ਦਾ ਸਮਾਂ ਹੈ, ਜਦਕਿ ਹੋਰ ਕਲਾਸ ਲਈ ਤੁਰੰਤ ਟਿਕਟ ਸਵੇਰੇ 11 ਵਜੇ ਤੋਂ ਕਰਵਾ ਸਕਦੇ ਹੋ।

ਤੱਤਕਾਲ ਟਿਕਟ ਬੁਕਿੰਗ ਨਿਯਮ ਤਹਿਤ ਇਕ PNR 'ਤੇ 4 ਯਾਤਰੀਆਂ ਲਈ ਹੀ ਟਿਕਟ ਬੁੱਕ ਕਰ ਸਕਦੇ ਹਾਂ। ਉੱਥੇ ਹੀ ਜੇਕਰ ਤੁਸੀਂ ਨਾਰਮਲ ਟਿਕਟ ਬੁੱਕ ਕਰ ਰਹੇ ਹੋ ਤਾਂ ਤੁਸੀਂ ਇਕੱਠੇ 6 ਲੋਕਾਂ ਲਈ ਟਿਕਟ ਬੁੱਕ ਕਰ ਸਕਦੇ ਹੋ।

ਪਹਿਲਾਂ ਹੀ ਕਰ ਲਓ ਇਹ ਕੰਮ

IRCTC ਦੀ ਵੈੱਬਸਾਈਟ ਜਾਂ ਐਪ ਜ਼ਰੀਏ ਤੁਰੰਤ ਟਿਕਟ ਬੁੱਕ ਕਰਵਾਉਂਦੇ ਸਮੇਂ ਤੁਸੀਂ ਯਾਤਰੀਆਂ ਦਾ ਨਾਂ, ਉਮਰ, ਲਿੰਗ ਆਦਿ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੇਵ ਕਰ ਕੇ ਰੱਖੋ ਤਾਂ ਜੋ ਤੱਤਕਾਲ ਵਿੰਡੋ ਖੁੱਲ੍ਹਦੇ ਹੀ ਤੁਸੀਂ ਫਟਾਫਟ ਆਪਣੇ ਅਕਾਊਂਟ ਨਾਲ ਮਾਸਟਰ ਲਿਸਟ ਤਿਆਰ ਕਰ ਲਓ।

ਪੇਮੈਂਟ ਆਪਸ਼ਨ ਤਿਆਰ ਰੱਖੋ- ਆਨਲਾਈਨ ਟਿਕਟ ਬੁੱਕ ਕਰਵਾਉਂਦੇ ਹੋ ਤਾਂ ਤੁਸੀਂ ਇਸ ਵਿਚ ਮੋਬਾਈਲ ਵਾਲੇਟ ਦੇ ਇਲਾਵਾ ਇੰਟਰਨੈੱਟ ਬੈਂਕਿੰਗ, ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਨਾਲ-ਨਾਲ UPI ਜ਼ਰੀਏ ਵੀ ਭੁਗਤਾਨ ਕਰ ਸਕਦੇ ਹੋ।

ਤੱਤਕਾਲ ਟਿਕਟ ਕੈਂਸਲ ਕਰਨ ਦੇ ਨਿਯਮ

ਕਨਫਰਮ ਤੱਤਕਾਲ ਟਿਕਟ ਉਦੋਂ ਹੀ ਕੈਂਸਲ ਹੋ ਸਕਦੀ ਹੈ ਜਦੋਂ ਟ੍ਰੇਨ ਤਿੰਨ ਘੰਟੇ ਲੇਟ ਹੋਵੇ ਜਾਂ ਫਿਰ ਉਸਦਾ ਰੂਟ ਡਾਇਵਰਟ ਹੋ ਗਿਆ ਹੋਵੇ। ਅਜਿਹੇ ਕੇਸ 'ਚ ਯਾਤਰੀ ਨੂੰ ਰਿਫੰਡ ਮਿਲਦਾ ਹੈ। ਇਸ ਤੋਂ ਇਲਾਵਾ ਤੱਤਕਾਲ ਟਿਕਟ 'ਤੇ ਕੋਈ ਰਿਫੰਡ ਨਹੀਂ ਮਿਲਦਾ।

Posted By: Seema Anand