ਸੁਤੰਤਰ ਮਾਰਕੀਟ ਐਕਸਪਰਟ ਅਭਿਸ਼ੇਕ ਭੱਟ ਦੇ ਅਨੁਸਾਰ, NSE ਵਿੱਚ ਡਿੱਗਣ ਵਾਲੇ ਸ਼ੇਅਰਾਂ ਦੀ ਗਿਣਤੀ ਵਧਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਰਹੀ, ਜੋ ਦੱਸਦਾ ਹੈ ਕਿ ਦਬਾਅ ਸਿਰਫ ਕੁਝ ਚੋਣਵੇਂ ਸ਼ੇਅਰਾਂ ਤੱਕ ਸੀਮਤ ਨਹੀਂ ਸੀ ਬਲਕਿ ਵਿਆਪਕ ਸੀ।

ਨਵੀਂ ਦਿੱਲੀ : ਫਰਵਰੀ ਦੀ ਮੰਥਲੀ ਐਕਸਪਾਇਰੀ ਦੇ ਦਿਨ ਸੈਂਸੇਕਸ 82,225 'ਤੇ 1,068 ਅੰਕਾਂ (-1.28%) ਦੀ ਗਿਰਾਵਟ ਨਾਲ ਬੰਦ ਹੋਇਆ ਜਦਕਿ ਨਿਫਟੀ 50, 25,424 'ਤੇ 288 ਅੰਕਾਂ (-1.12%) ਦੀ ਕਮਜ਼ੋਰੀ ਦਰਜ ਕੀਤੀ ਗਈ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਦੇ 3 ਲੱਖ ਕਰੋੜ ਰੁਪਏ ਡੁੱਬ ਗਏ। ਕੱਲ੍ਹ ਤੋਂ ਮਾਰਚ ਐਕਸਪਾਇਰੀ ਦੀ ਸ਼ੁਰੂਆਤ ਹੋਣ ਵਾਲੀ ਹੈ। ਅਜਿਹੇ 'ਚ ਹੁਣ ਸ਼ੇਅਰ ਬਾਜ਼ਾਰ ਦੀ ਕੀ ਦਿਸ਼ਾ ਹੋਵੇਗੀ, ਮਾਹਰਾਂ ਤੋਂ ਸਮਝਦੇ ਹਾਂ। ਸੁਤੰਤਰ ਮਾਰਕੀਟ ਐਕਸਪਰਟ ਅਭਿਸ਼ੇਕ ਭੱਟ ਦੇ ਅਨੁਸਾਰ, NSE 'ਚ ਡਿੱਗਣ ਵਾਲੇ ਸ਼ੇਅਰਾਂ ਦੀ ਗਿਣਤੀ ਵਧਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਰਹੀ, ਜੋ ਦੱਸਦਾ ਹੈ ਕਿ ਦਬਾਅ ਸਿਰਫ ਕੁਝ ਚੋਣਵੇਂ ਸ਼ੇਅਰਾਂ ਤਕ ਸੀਮਤ ਨਹੀਂ ਸੀ ਬਲਕਿ ਵਿਆਪਕ ਸੀ।
ਅੱਜ ਦੀ ਗਿਰਾਵਟ 'ਚ ਆਈਟੀ (IT) ਸ਼ੇਅਰ ਸਭ ਤੋਂ ਅੱਗੇ ਰਹੇ। ਟੈੱਕ ਮਹਿੰਦਰਾ, ਐਚਸੀਐਲ ਟੈੱਕ, ਇੰਫੋਸਿਸ ਤੇ ਟੀਸੀਐਸ 'ਚ 3-6% ਤਕ ਦੀ ਕਮਜ਼ੋਰੀ ਰਹੀ। ਕਈ ਕਾਊਂਟਰ ਤਕਨੀਕੀ ਤੌਰ 'ਤੇ ਬਹੁਤ ਜ਼ਿਆਦਾ ਬੁਲਿਸ਼ ਜ਼ੋਨ (Bullish Zone) 'ਚ ਦਿਖਾਈ ਦਿੱਤੇ। ਚਾਰਟ 'ਤੇ ਦੇਖੀਏ ਤਾਂ ਪ੍ਰਮੁੱਖ ਆਈਟੀ ਸ਼ੇਅਰ ਆਪਣੇ ਸ਼ਾਰਟ ਟਰਮ ਸਪੋਰਟ ਤੋਂ ਹੇਠਾਂ ਫਿਸਲ ਚੁੱਕੇ ਹਨ। ਮੂਵਿੰਗ ਐਵਰੇਜ ਤੋਂ ਹੇਠਾਂ ਕਲੋਜ਼ਿੰਗ ਅਤੇ ਵਾਲੀਅਮ ਦੇ ਨਾਲ ਗਿਰਾਵਟ ਇਹ ਸੰਕੇਤ ਦਿੰਦੀ ਹੈ ਕਿ ਫਿਲਹਾਲ ਟ੍ਰੈਂਡ ਕਮਜ਼ੋਰ ਹੈ। ਜਦੋਂ ਤਕ ਇਨ੍ਹਾਂ ਵਿਚ ਮਜ਼ਬੂਤ ਪੁਲਬੈਕ (Pullback) ਨਹੀਂ ਆਉਂਦਾ, ਦਬਾਅ ਬਣਿਆ ਰਹਿ ਸਕਦਾ ਹੈ।
ਕਮਜ਼ੋਰ ਬਾਜ਼ਾਰ 'ਚ ਵੀ ਪਾਵਰ ਅਤੇ ਮੈਟਲ ਸੈਕਟਰ ਨੇ ਥੋੜ੍ਹੀ ਰਾਹਤ ਦਿੱਤੀ। ਐਨਟੀਪੀਸੀ (NTPC), ਕੋਲ ਇੰਡੀਆ ਅਤੇ ਜੇਐਸਡਬਲਿਊ ਸਟੀਲ (JSW Steel) ਵਰਗੇ ਸ਼ੇਅਰ ਹਰੇ ਨਿਸ਼ਾਨ 'ਚ ਬੰਦ ਹੋਏ। ਕੋਲ ਇੰਡੀਆ 'ਚ ਟ੍ਰੈਂਡ “Bearish” ਤੋਂ “Turning Bullish” ਵੱਲ ਸ਼ਿਫਟ ਹੁੰਦਾ ਦਿਖਿਆ। ਐਨਟੀਪੀਸੀ ਨੇ ਵੀ ਮਜ਼ਬੂਤੀ ਨਾਲ ਕਲੋਜ਼ਿੰਗ ਦਿੱਤੀ ਜੋ ਸੰਕੇਤ ਦਿੰਦਾ ਹੈ ਕਿ ਡਿਫੈਂਸਿਵ ਸੈਕਟਰ 'ਚ ਫਿਲਹਾਲ ਪੈਸਾ ਸ਼ਿਫਟ ਹੋ ਰਿਹਾ ਹੈ।
ਨਿਫਟੀ ਨੇ 25,500 ਦੇ ਆਲੇ-ਦੁਆਲੇ ਟਿਕਣ ਦੀ ਕੋਸ਼ਿਸ਼ ਕੀਤੀ ਪਰ ਕਲੋਜ਼ਿੰਗ ਇਸ ਤੋਂ ਹੇਠਾਂ ਰਹੀ। ਸਭ ਤੋਂ ਨਜ਼ਦੀਕੀ ਸਪੋਰਟ 25,300–25,250 ਦੇ ਦਾਇਰੇ 'ਚ ਦਿਖ ਰਿਹਾ ਹੈ। ਇਸ ਤੋਂ ਹੇਠਾਂ ਤਿਲਕਣ 'ਤੇ 25,000 ਵੱਲ ਤੇਜ਼ ਮੂਵ (Move) ਸੰਭਵ ਹੈ।
ਉੱਪਰ ਵੱਲ 25,650-25,700 ਦਾ ਜ਼ੋਨ ਹੁਣ ਮਜ਼ਬੂਤ ਰੇਜ਼ਿਸਟੈਂਸ (Resistance) ਵਾਂਗ ਕੰਮ ਕਰੇਗਾ। ਜਦੋਂ ਤਕ ਇਸ ਪੱਧਰ ਦੇ ਉੱਪਰ ਸਥਿਰ ਕਲੋਜ਼ਿੰਗ ਨਹੀਂ ਮਿਲਦੀ, ਰੈਲੀ ਨੂੰ ਸਿਰਫ ਇਕ ਪੁਲਬੈਕ ਮੰਨਿਆ ਜਾਵੇਗਾ।