ਭਾਰਤ ਦਾ 'ਸੋਨੇ ਦਾ ਖ਼ਜ਼ਾਨਾ'! ਹਰ ਸਾਲ 800 ਟਨ ਗੋਲਡ ਆਯਾਤ ਕਰਨ ਵਾਲਾ ਭਾਰਤ ਬਣੇਗਾ ਆਤਮ-ਨਿਰਭਰ, ਕੀ ਇਹ ਖਾਣ ਬਦਲੇਗੀ ਕਿਸਮਤ?
ਭਾਰਤ ਇਸ ਸਮੇਂ ਹਰ ਸਾਲ 800 ਟਨ ਤੋਂ ਵੱਧ ਸੋਨੇ ਦੀ ਦਰਾਮਦ ਕਰਦਾ ਹੈ, ਜਿਸ ਕਾਰਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਭਾਰੀ ਬੋਝ ਪੈਂਦਾ ਹੈ। ਹੁਣ ਤੱਕ ਦੇਸ਼ ਵਿੱਚ ਸੋਨੇ ਦੀ ਪੈਦਾਵਾਰ ਬਹੁਤ ਸੀਮਤ ਰਹੀ ਹੈ। ਕੋਲਾਰ ਗੋਲਡ ਫੀਲਡਜ਼ (KGF) ਦੇ ਬੰਦ ਹੋਣ ਤੋਂ ਬਾਅਦ, ਹੁੱਟੀ ਗੋਲਡ ਮਾਈਨਜ਼ ਤੋਂ ਸਾਲਾਨਾ ਸਿਰਫ 1.5 ਟਨ ਸੋਨਾ ਹੀ ਨਿਕਲਦਾ ਸੀ। ਅਜਿਹੇ ਵਿੱਚ ਜੋਨਾਗਿਰੀ ਪ੍ਰੋਜੈਕਟ ਇੱਕ ਉਮੀਦ ਦੀ ਕਿਰਨ ਬਣ ਕੇ ਉਭਰਿਆ ਹੈ।
Publish Date: Sun, 19 Apr 2026 03:30 PM (IST)
Updated Date: Sun, 19 Apr 2026 03:34 PM (IST)
ਨਵੀਂ ਦਿੱਲੀ/ਕੁਰਨੂਲ: ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ ਵਿੱਚ ਵੱਡੇ ਪੱਧਰ 'ਤੇ ਸੋਨੇ ਦੀ ਮਾਈਨਿੰਗ (ਖੁਦਾਈ) ਸ਼ੁਰੂ ਹੋਣ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਸਥਿਤ ਜੋਨਾਗਿਰੀ ਪ੍ਰੋਜੈਕਟ ਮਈ ਦੀ ਸ਼ੁਰੂਆਤ ਵਿੱਚ ਕੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 'ਜੀਓਮੈਸੂਰ ਸਰਵਿਸਿਜ਼ ਇੰਡੀਆ' ਵੱਲੋਂ ਵਿਕਸਿਤ ਇਹ ਪ੍ਰੋਜੈਕਟ ਭਾਰਤ ਦੇ ਸੋਨੇ ਦੀ ਦਰਾਮਦ (Import) 'ਤੇ ਨਿਰਭਰਤਾ ਨੂੰ ਘਟਾਉਣ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋ ਸਕਦਾ ਹੈ।
ਵਿਦੇਸ਼ੀ ਮੁਦਰਾ ਦੇ ਭੰਡਾਰ 'ਤੇ ਘਟੇਗਾ ਬੋਝ
ਭਾਰਤ ਇਸ ਸਮੇਂ ਹਰ ਸਾਲ 800 ਟਨ ਤੋਂ ਵੱਧ ਸੋਨੇ ਦੀ ਦਰਾਮਦ ਕਰਦਾ ਹੈ, ਜਿਸ ਕਾਰਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਭਾਰੀ ਬੋਝ ਪੈਂਦਾ ਹੈ। ਹੁਣ ਤੱਕ ਦੇਸ਼ ਵਿੱਚ ਸੋਨੇ ਦੀ ਪੈਦਾਵਾਰ ਬਹੁਤ ਸੀਮਤ ਰਹੀ ਹੈ। ਕੋਲਾਰ ਗੋਲਡ ਫੀਲਡਜ਼ (KGF) ਦੇ ਬੰਦ ਹੋਣ ਤੋਂ ਬਾਅਦ, ਹੁੱਟੀ ਗੋਲਡ ਮਾਈਨਜ਼ ਤੋਂ ਸਾਲਾਨਾ ਸਿਰਫ 1.5 ਟਨ ਸੋਨਾ ਹੀ ਨਿਕਲਦਾ ਸੀ। ਅਜਿਹੇ ਵਿੱਚ ਜੋਨਾਗਿਰੀ ਪ੍ਰੋਜੈਕਟ ਇੱਕ ਉਮੀਦ ਦੀ ਕਿਰਨ ਬਣ ਕੇ ਉਭਰਿਆ ਹੈ।
ਦੇਸ਼ ਨੂੰ ਸਮਰਪਿਤ ਹੋਵੇਗੀ ਇਹ ਖਾਣ
ਖੇਤਰਫਲ: ਇਹ ਪ੍ਰੋਜੈਕਟ ਲਗਭਗ 598 ਹੈਕਟੇਅਰ ਖੇਤਰ ਵਿੱਚ ਫੈਲਿਆ ਹੋਇਆ ਹੈ।
ਨਿਵੇਸ਼: ਇਸ 'ਤੇ 400 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਆਇਆ ਹੈ।
ਉਦਘਾਟਨ: ਉਮੀਦ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਇਸ ਖਾਣ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਆਂਧਰਾ ਪ੍ਰਦੇਸ਼ ਦੇ ਖਾਣ ਅਤੇ ਭੂ-ਵਿਗਿਆਨ ਵਿਭਾਗ ਦੇ ਪ੍ਰਧਾਨ ਸਕੱਤਰ ਮੁਕੇਸ਼ ਕੁਮਾਰ ਮੀਨਾ ਨੇ ਕਿਹਾ, "ਇਹ ਨਾ ਸਿਰਫ਼ ਆਂਧਰਾ ਪ੍ਰਦੇਸ਼ ਲਈ, ਸਗੋਂ ਭਾਰਤ ਦੀਆਂ ਵਿਆਪਕ ਸੋਨੇ ਦੀ ਮਾਈਨਿੰਗ ਇੱਛਾਵਾਂ ਲਈ ਵੀ ਇੱਕ ਇਤਿਹਾਸਕ ਪਲ ਹੈ।"
ਹਰ ਸਾਲ ਨਿਕਲੇਗਾ 1000 ਕਿਲੋ ਸੋਨਾ
ਜੋਨਾਗਿਰੀ ਪ੍ਰੋਜੈਕਟ ਵਿੱਚ 13.1 ਟਨ ਸੋਨੇ ਦੇ ਪ੍ਰਮਾਣਿਤ ਭੰਡਾਰ ਹਨ, ਜੋ ਖੋਜ ਮੁਤਾਬਕ ਵਧ ਕੇ 42.5 ਟਨ ਤੱਕ ਜਾ ਸਕਦੇ ਹਨ। ਜਦੋਂ ਇਹ ਖਾਣ ਆਪਣੀ ਪੂਰੀ ਸਮਰੱਥਾ 'ਤੇ ਕੰਮ ਕਰੇਗੀ, ਤਾਂ ਅਗਲੇ 15 ਸਾਲਾਂ ਤੱਕ ਹਰ ਸਾਲ ਲਗਭਗ 1,000 ਕਿਲੋਗ੍ਰਾਮ ਸ਼ੁੱਧ ਸੋਨੇ ਦਾ ਉਤਪਾਦਨ ਹੋਣ ਦੀ ਉਮੀਦ ਹੈ।
ਭਵਿੱਖ ਦਾ ਟੀਚਾ
ਉਦਯੋਗਿਕ ਮਾਹਿਰਾਂ ਅਨੁਸਾਰ, ਇਸ ਪ੍ਰੋਜੈਕਟ ਦੀ ਸਫਲਤਾ ਨਾਲ ਇਸ ਖੇਤਰ ਵਿੱਚ ਨਿਵੇਸ਼ ਵਧੇਗਾ। ਡਾ. ਹਨੁਮਾ ਪ੍ਰਸਾਦ ਮੋਦਾਲੀ ਨੇ ਕਿਹਾ ਕਿ ਭਾਰਤ ਨੂੰ ਅਗਲੇ ਦਹਾਕੇ ਵਿੱਚ ਸਾਲਾਨਾ ਘੱਟੋ-ਘੱਟ 50 ਤੋਂ 100 ਟਨ ਸੋਨੇ ਦੇ ਉਤਪਾਦਨ ਦਾ ਟੀਚਾ ਰੱਖਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਸਹੀ ਮਾਇਨਿਆਂ ਵਿੱਚ ਆਤਮ-ਨਿਰਭਰ ਬਣਾਇਆ ਜਾ ਸਕੇ।