ਭਾਰਤ-ਨਿਊਜ਼ੀਲੈਂਡ FTA: ਕਿਨ੍ਹਾਂ ਚੀਜ਼ਾਂ ਦਾ ਹੋਵੇਗਾ ਵਪਾਰ ਤੇ ਕਿਹੜੀਆਂ ਚੀਜ਼ਾਂ ਨੂੰ ਰੱਖਿਆ ਗਿਆ ਸਮਝੌਤੇ ਤੋਂ ਬਾਹਰ? ਜਾਣੋ ਪੂਰੀ ਡਿਟੇਲ
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ (FTA) ਸਹੀਬੰਦ ਹੋ ਗਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਰਿਸ਼ਤਿਆਂ ਵਿੱਚ ਨਵੀਂ ਮਜ਼ਬੂਤੀ ਆਵੇਗੀ। ਇਸ ਸਮਝੌਤੇ 'ਤੇ ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਨੇ ਦਸਤਖਤ ਕੀਤੇ।
Publish Date: Mon, 27 Apr 2026 03:18 PM (IST)
Updated Date: Mon, 27 Apr 2026 03:21 PM (IST)
ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ (FTA) ਸਹੀਬੰਦ ਹੋ ਗਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਰਿਸ਼ਤਿਆਂ ਵਿੱਚ ਨਵੀਂ ਮਜ਼ਬੂਤੀ ਆਵੇਗੀ। ਇਸ ਸਮਝੌਤੇ 'ਤੇ ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਨੇ ਦਸਤਖਤ ਕੀਤੇ। ਇਸ ਇਤਿਹਾਸਕ ਡੀਲ ਤੋਂ ਬਾਅਦ ਹੁਣ ਕਈ ਵਸਤੂਆਂ 'ਤੇ ਇੰਪੋਰਟ-ਐਕਸਪੋਰਟ ਡਿਊਟੀ ਜ਼ੀਰੋ ਹੋ ਜਾਵੇਗੀ।
ਭਾਰਤ ਤੋਂ ਨਿਰਯਾਤ (Export) ਹੋਣ ਵਾਲੀਆਂ ਚੀਜ਼ਾਂ
ਇਸ ਸਮਝੌਤੇ ਨਾਲ ਭਾਰਤੀ ਨਿਰਯਾਤਕਾਂ ਨੂੰ ਵੱਡਾ ਫਾਇਦਾ ਹੋਵੇਗਾ। ਭਾਰਤ ਤੋਂ ਮੁੱਖ ਤੌਰ 'ਤੇ ਹੇਠ ਲਿਖੀਆਂ ਚੀਜ਼ਾਂ ਨਿਊਜ਼ੀਲੈਂਡ ਭੇਜੀਆਂ ਜਾਣਗੀਆਂ।
ਦਵਾਈਆਂ: ਜੈਨਰਿਕ ਦਵਾਈਆਂ ਅਤੇ ਮੈਡੀਕਲ ਉਪਕਰਣ।
ਕੱਪੜਾ ਉਦਯੋਗ: ਤਿਆਰ ਕੱਪੜੇ (Textiles) ਅਤੇ ਹੈਂਡਲੂਮ।
ਇੰਜੀਨੀਅਰਿੰਗ ਸਮਾਨ: ਆਟੋ ਪਾਰਟਸ, ਸਟੀਲ ਦੇ ਪੁਰਜ਼ੇ ਅਤੇ ਗੈਸ ਟਰਬਾਈਨਜ਼।
ਖਾਣ-ਪੀਣ ਵਾਲੀਆਂ ਵਸਤੂਆਂ: ਚੌਲ, ਮਸਾਲੇ, ਚਾਹ, ਕੌਫੀ ਅਤੇ ਸੀ-ਫੂਡ।
ਨਵੀਂ ਪਛਾਣ: ਪਹਿਲੀ ਵਾਰ ਕਿਸੇ ਵਪਾਰਕ ਸਮਝੌਤੇ ਵਿੱਚ ਭਾਰਤੀ ਚਿਕਿਤਸਾ ਪ੍ਰਣਾਲੀਆਂ ਜਿਵੇਂ ਆਯੁਰਵੇਦ, ਯੋਗ, ਯੂਨਾਨੀ ਅਤੇ ਸਿੱਧਾ ਨੂੰ ਮਾਨਤਾ ਦਿੱਤੀ ਗਈ ਹੈ।
ਨਿਊਜ਼ੀਲੈਂਡ ਤੋਂ ਭਾਰਤ ਆਉਣ ਵਾਲੀਆਂ ਚੀਜ਼ਾਂ (Import)
ਨਿਊਜ਼ੀਲੈਂਡ ਤੋਂ ਕਈ ਜ਼ਰੂਰੀ ਵਸਤੂਆਂ ਭਾਰਤ ਵਿੱਚ ਡਿਊਟੀ-ਫ੍ਰੀ ਆਉਣਗੀਆਂ:
ਲੱਕੜ ਅਤੇ ਕੋਲਾ: ਇਮਾਰਤੀ ਲੱਕੜ (Logs), ਕੋਲਾ ਅਤੇ ਖਣਿਜ।
ਉੱਨ: ਕੱਚੀ ਉੱਨ ਅਤੇ ਐਲੂਮੀਨੀਅਮ।
ਫਲ: ਕੀਵੀ, ਐਵੋਕਾਡੋ ਅਤੇ ਬਲੂਬੇਰੀ ਵਰਗੇ ਫਲ।
ਕਿਹੜੀਆਂ ਚੀਜ਼ਾਂ ਨੂੰ ਡੀਲ ਤੋਂ ਰੱਖਿਆ ਗਿਆ ਦੂਰ
ਭਾਰਤ ਨੇ ਆਪਣੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਲਗਭਗ 30 ਫੀਸਦੀ ਸੰਵੇਦਨਸ਼ੀਲ ਉਤਪਾਦਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਹੈ। ਇਹਨਾਂ ਚੀਜ਼ਾਂ 'ਤੇ ਟੈਕਸ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ।
ਡੇਅਰੀ ਉਤਪਾਦ: ਦੁੱਧ, ਦਹੀਂ, ਪਨੀਰ ਅਤੇ ਮੱਖਣ।
ਖੇਤੀਬਾੜੀ ਉਤਪਾਦ: ਪਿਆਜ਼, ਚਣਾ, ਬਾਦਾਮ ਅਤੇ ਮੱਕੀ।
ਹੋਰ ਵਸਤੂਆਂ: ਖੰਡ, ਸ਼ਹਿਦ, ਰਤਨ ਅਤੇ ਗਹਿਣੇ, ਹਥਿਆਰ ਅਤੇ ਗੋਲਾ-ਬਾਰੂਦ।
ਕਿਸਾਨਾਂ ਲਈ ਰਾਹਤ ਦੀ ਖ਼ਬਰ
ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਿਊਜ਼ੀਲੈਂਡ ਨਾਲ ਵਪਾਰ ਵਧਾਉਣ ਦੇ ਚੱਕਰ ਵਿੱਚ ਦੇਸੀ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਖਾਸ ਕਰਕੇ ਡੇਅਰੀ ਉਤਪਾਦਾਂ ਅਤੇ ਅਨਾਜ ਨੂੰ ਸਮਝੌਤੇ ਤੋਂ ਬਾਹਰ ਰੱਖਣਾ ਭਾਰਤੀ ਪਸ਼ੂ ਪਾਲਕਾਂ ਅਤੇ ਖੇਤੀਬਾੜੀ ਖੇਤਰ ਲਈ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ।