IDFC First Bank : ਸਰਕਾਰ ਨੂੰ ਵਾਪਸ ਮਿਲੇ 556 ਕਰੋੜ ਰੁਪਏ, ਆਈਡੀਐਫਸੀ ਫਰਾਡ ਕੇਸ 'ਚ ਆਇਆ ਨਵਾਂ ਮੋੜ; ਸ਼ੇਅਰਾਂ 'ਤੇ ਦਿਖਿਆ ਅਸਰ?
ਸਟੇਟ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ ਨੇ ਬੈਂਕ ਅਧਿਕਾਰੀਆਂ, ਸਰਕਾਰੀ ਮੁਲਾਜ਼ਮਾਂ ਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਅਤੇ ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ।
Publish Date: Tue, 24 Feb 2026 04:19 PM (IST)
Updated Date: Tue, 24 Feb 2026 04:26 PM (IST)
ਨਵੀਂ ਦਿੱਲੀ : IDFC First Bank Fraud Case: ਆਈਡੀਐਫਸੀ ਫਰਾਡ ਕੇਸ 'ਚ ਨਵਾਂ ਮੋੜ ਆਇਆ ਹੈ। ਹਰਿਆਣਾ ਸਰਕਾਰ ਦੇ ਖਾਤੇ 'ਚ ਰਕਮ ਪਹੁੰਚ ਚੁੱਕੀ ਹੈ। ਇਸ ਨੂੰ ਲੈ ਕੇ ਖੁਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਿਆਨ ਦਿੱਤਾ ਹੈ। ਉਨ੍ਹਾਂ ਮੰਗਲਵਾਰ ਨੂੰ ਕਿਹਾ ਕਿ IDFC ਫਸਟ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਵਿਚ ਹੋਏ ਸ਼ੱਕੀ ₹590 ਕਰੋੜ ਦੇ ਫਰਾਡ 'ਚ ਸਰਕਾਰੀ ਖਾਤੇ 'ਚੋਂ ਡੈਬਿਟ ਕੀਤੀ ਗਈ ਪੂਰੀ ਰਕਮ 24 ਘੰਟਿਆਂ ਦੇ ਅੰਦਰ ਵਾਪਸ ਮਿਲ ਗਈ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ IDFC ਫਸਟ ਬੈਂਕ ਨੇ ਇਕ ਐਕਸਚੇਂਜ ਫਾਈਲਿੰਗ 'ਚ ਆਪਣੀ ਚੰਡੀਗੜ੍ਹ ਬ੍ਰਾਂਚ ਵਿਚ 590 ਕਰੋੜ ਰੁਪਏ ਦੇ ਫਰਾਡ ਟ੍ਰਾਂਜੈਕਸ਼ਨ (ਧੋਖਾਧੜੀ ਵਾਲੇ ਲੈਣ-ਦੇਣ) ਦਾ ਖੁਲਾਸਾ ਕੀਤਾ। ਇਸ ਖੁਲਾਸੇ ਤੋਂ ਬਾਅਦ ਸਟੇਟ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ ਨੇ ਬੈਂਕ ਅਧਿਕਾਰੀਆਂ, ਸਰਕਾਰੀ ਮੁਲਾਜ਼ਮਾਂ ਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਅਤੇ ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ। ਇਸ ਤੋਂ ਬਾਅਦ ਸੋਮਵਾਰ ਨੂੰ IDFC ਫਸਟ ਬੈਂਕ ਦੇ ਸ਼ੇਅਰ 20% ਤੱਕ ਡਿੱਗ ਗਏ। ਹਾਲਾਂਕਿ, ਹੁਣ ਰਾਜ ਸਰਕਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਕਮ ਮਿਲ ਚੁੱਕੀ ਹੈ।