- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਜੂਦਾ ਸਮੇਂ ਪੈਨ ਕਾਰਡ ਇਕ ਬਹੁਤ ਮਹੱਤਵਪੂਰਨ ਕੇਵਾਈਸੀ ਦਸਤਾਵੇਜ਼ ਹੈ। ਇਸ ਲਈ ਤੁਹਾਡੇ ਕੋਲ ਇਕ ਪੈਨ ਕਾਰਡ ਹੋਣਾ ਚਾਹੀਦਾ ਹੈ ਪਰ, ਜੇਕਰ ਤੁਸੀਂ ਇਸ ਦੇ ਗੁਵਾਚਣ ਤੋਂ ਡਰਦੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਨੂੰ ਇਸਨੂੰ ਹਰ ਸਮੇਂ ਆਪਣੇ ਨਾਲ ਨਾ ਰੱਖਣਾ ਪਵੇ, ਤਾਂ ਅੱਜ ਅਸੀਂ ਤੁਹਾਨੂੰ ਈ-ਪੈਨ ਕਾਰਡ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

How to download e-PAN Card : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਇਨਕਮ ਟੈਕਸ ਰਿਟਰਨ (ITR) ਭਰਨ, ਬੈਂਕ ਖਾਤਾ ਖੋਲ੍ਹਣ ਤੇ ਹੋਰ ਕਈ ਤਰ੍ਹਾਂ ਦੇ ਲੈਣ-ਦੇਣ ਸਮੇਤ ਵੱਖ-ਵੱਖ ਥਾਵਾਂ 'ਤੇ ਪੈਨ ਕਾਰਡ ਦੀ ਲੋੜ ਹੁੰਦੀ ਹੈ। ਮੌਜੂਦਾ ਸਮੇਂ ਪੈਨ ਕਾਰਡ ਇਕ ਬਹੁਤ ਮਹੱਤਵਪੂਰਨ ਕੇਵਾਈਸੀ ਦਸਤਾਵੇਜ਼ ਹੈ। ਇਸ ਲਈ ਤੁਹਾਡੇ ਕੋਲ ਇਕ ਪੈਨ ਕਾਰਡ ਹੋਣਾ ਚਾਹੀਦਾ ਹੈ ਪਰ, ਜੇਕਰ ਤੁਸੀਂ ਇਸ ਦੇ ਗੁਵਾਚਣ ਤੋਂ ਡਰਦੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਨੂੰ ਇਸਨੂੰ ਹਰ ਸਮੇਂ ਆਪਣੇ ਨਾਲ ਨਾ ਰੱਖਣਾ ਪਵੇ, ਤਾਂ ਅੱਜ ਅਸੀਂ ਤੁਹਾਨੂੰ ਈ-ਪੈਨ ਕਾਰਡ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਦੱਸ ਦੇਈਏ ਕਿ ਤੁਹਾਡੇ ਕੋਲ ਈ-ਪੈਨ ਕਾਰਡ ਦੀ ਸਹੂਲਤ ਵੀ ਹੁੰਦੀ ਹੈ। ਤੁਸੀਂ ਆਪਣੇ ਪੈਨ ਕਾਰਡ ਨੂੰ ਘਰ 'ਚ ਸੁਰੱਖਿਅਤ ਜਗ੍ਹਾ 'ਤੇ ਰੱਖ ਸਕਦੇ ਹੋ ਅਤੇ ਕਿਸੇ ਵੀ ਉਦੇਸ਼ ਲਈ ਈ-ਪੈਨ ਕਾਰਡ ਦੀ ਵਰਤੋਂ ਕਰ ਸਕਦੇ ਹੋ। ਪਰ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਤੁਹਾਨੂੰ ਈ-ਪੈਨ ਕਾਰਡ ਕਿੱਥੋਂ ਮਿਲੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਈ-ਪੈਨ ਕਾਰਡ ਡਾਊਨਲੋਡ ਕਰਨ ਦੀ ਪ੍ਰਕਿਰਿਆ ਕੀ ਹੈ। ਇਹ ਬਹੁਤ ਆਸਾਨ ਹੈ। ਤੁਸੀਂ ਘਰ ਬੈਠੇ ਹੀ ਆਪਣਾ ਈ-ਪੈਨ ਕਾਰਡ ਪ੍ਰਾਪਤ ਕਰ ਸਕਦੇ ਹੋ।
How To Download e-PAN Card? (ਈ-ਪੈਨ ਕਾਰਡ ਕਿਵੇਂ ਕਰੀਏ ਡਾਊਨਲੋਡ?)
ਪੈਨ ਕਾਰਡ 'ਤੇ ਤੁਹਾਡਾ ਨਾਂ, ਜਨਮ ਤਰੀਕ ਆਦਿ ਸਹੀ ਹੋਣੇ ਚਾਹੀਦੇ ਹਨ। ਹਾਲਾਂਕਿ, ਕਈ ਵਾਰ ਪੈਨ ਕਾਰਡ 'ਤੇ ਗਲਤ ਨਾਂ ਜਾਂ ਗਲਤ ਜਨਮ ਤਰੀਕ ਦਰਜ ਕੀਤੀ ਜਾਂਦੀ ਹੈ ਅਤੇ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਇਹ ਆਨਲਾਈਨ ਕਰ ਸਕਦੇ ਹੋ।