ਜੇਕਰ ਤੁਹਾਡੇ ਇਲਾਕੇ 'ਚ ਇੰਟਰਨੈੱਟ ਸੇਵਾ ਖ਼ਰਾਬ ਹੈ ਤਾਂ ਤੁਸੀਂ ਫੂਡ ਡਿਪਾਰਟਮੈਂਟ (ਖ਼ੁਰਾਕ ਵਿਭਾਗ) ਵਿੱਚ ਜਾ ਕੇ ਵੀ ਫਾਰਮ ਜਮ੍ਹਾ ਕਰਵਾ ਸਕਦੇ ਹੋ। ਫਾਰਮ ਦੇ ਨਾਲ ਤੁਹਾਨੂੰ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਜਮ੍ਹਾ ਕਰਨੇ ਪੈਣਗੇ।

ਆਧਾਰ, ਪੈਨ ਅਤੇ ਰਾਸ਼ਨ ਕਾਰਡ ਤਿੰਨੋਂ ਹੀ ਮਹੱਤਵਪੂਰਨ ਦਸਤਾਵੇਜ਼ ਹਨ। ਇਨ੍ਹਾਂ ਤਿੰਨਾਂ ਦੀ ਲੋੜ ਤੁਹਾਨੂੰ ਵੱਖ-ਵੱਖ ਸਕੀਮਾਂ ਅਤੇ ਕਈ ਜ਼ਰੂਰੀ ਕੰਮਾਂ ਲਈ ਪੈ ਸਕਦੀ ਹੈ। ਅੱਜ ਅਸੀਂ ਜਾਣਾਂਗੇ ਕਿ ਆਧਾਰ, ਪੈਨ ਅਤੇ ਰਾਸ਼ਨ ਕਾਰਡ 'ਚ ਮੋਬਾਈਲ ਨੰਬਰ ਕਿਵੇਂ ਬਦਲਿਆ ਜਾ ਸਕਦਾ ਹੈ।
ਸਟੈੱਪ 1- ਇਸ ਦੇ ਲਈ ਸਭ ਤੋਂ ਪਹਿਲਾਂ Update Aadhaar Online ਵਾਲੇ ਵਿਕਲਪ (Option) 'ਤੇ ਜਾਓ।
ਸਟੈੱਪ 2- ਹੁਣ ਫੇਸ ਸਕੈਨ ਜਾਂ ਓਟੀਪੀ (OTP) ਰਾਹੀਂ ਵੈਰੀਫਿਕੇਸ਼ਨ ਕਰੋ।
ਸਟੈੱਪ 3- ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਨਵਾਂ ਨੰਬਰ ਦਰਜ ਕਰਨਾ ਹੋਵੇਗਾ। ਜੇਕਰ ਕੋਈ ਹੋਰ ਵੇਰਵਾ ਮੰਗਿਆ ਗਿਆ ਹੈ, ਤਾਂ ਉਸ ਨੂੰ ਵੀ ਦਰਜ ਕਰੋ।
ਸਟੈੱਪ 4- ਹੁਣ ਮੰਗੀ ਗਈ ਫੀਸ ਭਰ ਕੇ, ਐਪਲੀਕੇਸ਼ਨ ਸਬਮਿਟ ਕਰ ਦਿਓ।
ਸਟੈੱਪ 5- ਹੁਣ ਇੱਥੇ ਤੁਸੀਂ ਸਟੇਟਸ (Status) ਆਨਲਾਈਨ ਟ੍ਰੈਕ ਕਰ ਸਕਦੇ ਹੋ।
ਸਟੈੱਪ 1- ਸਭ ਤੋਂ ਪਹਿਲਾਂ ਤੁਹਾਨੂੰ National Food Security Portal 'ਤੇ ਜਾਣਾ ਹੋਵੇਗਾ।
ਸਟੈੱਪ 2- ਇੱਥੇ ਤੁਹਾਨੂੰ Citizens Corner ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਕਰੋ।
ਸਟੈੱਪ 3- ਇਸ ਤੋਂ ਬਾਅਦ ਤੁਹਾਨੂੰ Register/ Change Mobile Number 'ਤੇ ਜਾਣਾ ਹੋਵੇਗਾ।
ਸਟੈੱਪ 4- ਫਿਰ ਤੁਹਾਨੂੰ ਆਧਾਰ ਕਾਰਡ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਰਾਸ਼ਨ ਕਾਰਡ ਨੰਬਰ ਵੀ ਪਾਓ।
ਸਟੈੱਪ 5- ਅੰਤ ਵਿਚ ਜੋ ਨੰਬਰ ਰਜਿਸਟਰ ਕਰਨਾ ਹੈ ਜਾਂ ਚੇਂਜ ਕਰਨਾ ਹੈ, ਉਹ ਭਰੋ। ਹੁਣ Save 'ਤੇ ਕਲਿੱਕ ਕਰ ਦਿਓ।
ਜੇਕਰ ਤੁਹਾਡੇ ਇਲਾਕੇ 'ਚ ਇੰਟਰਨੈੱਟ ਸੇਵਾ ਖ਼ਰਾਬ ਹੈ, ਤਾਂ ਤੁਸੀਂ ਫੂਡ ਡਿਪਾਰਟਮੈਂਟ (ਖ਼ੁਰਾਕ ਵਿਭਾਗ) ਵਿੱਚ ਜਾ ਕੇ ਵੀ ਫਾਰਮ ਜਮ੍ਹਾ ਕਰਵਾ ਸਕਦੇ ਹੋ। ਫਾਰਮ ਦੇ ਨਾਲ ਤੁਹਾਨੂੰ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਜਮ੍ਹਾ ਕਰਨੇ ਪੈਣਗੇ।