- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Loan ਲੈਂਦੇ ਸਮੇਂ ਬੈਂਕ ਕ੍ਰੈਡਿਟ ਸਕੋਰ (Credit Score) ਜਾਂ ਸਿਬਿਲ ਸਕੋਰ (CIBIL) 'ਤੇ ਗੌਰ ਜ਼ਰੂਰ ਕਰਦਾ ਹੈ। ਇਕ ਚੰਗੇ ਕ੍ਰੈਡਿਟ ਸਕੋਰ ਵਾਲੇ ਵਿਅਕਤੀ ਨੂੰ ਹਰ ਕੋਈ ਲੋਨ ਦੇਣ ਲਈ ਤਿਆਰ ਹੁੰਦਾ ਹੈ। ਇਸ ਦੇ ਨਾਲ ਹੀ ਚੰਗੇ ਕ੍ਰੈਡਿਟ ਸਕੋਰ ਰਾਹੀਂ ਤੁਸੀਂ ਵੱਡੀ ਰਕਮ 'ਤੇ ਘੱਟ ਵਿਆਜ ਦਰ ਨਾਲ ਲੋਨ ਪ੍ਰਾਪਤ ਕਰ ਸਕਦੇ ਹੋ।

ਇਸ ਮਹਿੰਗਾਈ ਦੇ ਜ਼ਮਾਨੇ 'ਚ ਜੇਕਰ ਤੁਸੀਂ ਕੋਈ ਵੀ ਮਹਿੰਗੀ ਵਸਤੂ ਖਰੀਦਣੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਲਈ ਲੋਨ (ਕਰਜ਼) ਲੈਣਾ ਹੀ ਪੈ ਸਕਦਾ ਹੈ। ਕਿਉਂਕਿ ਇਸ ਮਹਿੰਗਾਈ ਦੇ ਸਮੇਂ ਇੰਨੀ ਵੱਡੀ ਰਕਮ ਜਮ੍ਹਾਂ ਕਰਨਾ ਕਾਫ਼ੀ ਮੁਸ਼ਕਲ ਹੈ। ਜੇਕਰ ਤੁਸੀਂ ਹਾਲ ਹੀ 'ਚ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਲੇਖ ਤੁਹਾਡੇ ਕੰਮ ਆ ਸਕਦਾ ਹੈ।
ਅੱਜ ਅਸੀਂ ਜਾਣਾਂਗੇ ਕਿ ਜੇਕਰ ਕਿਸੇ ਵਿਅਕਤੀ ਦੀ ਸੈਲਰੀ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਤਾਂ ਉਸ ਨੂੰ ਕਿੰਨਾ ਲੋਨ ਮਿਲ ਸਕਦਾ ਹੈ। ਬੈਂਕ ਜਾਂ ਵਿੱਤੀ ਸੰਸਥਾਵਾਂ ਸੈਲਰੀ ਦੇ ਹਿਸਾਬ ਨਾਲ ਲੋਨ ਦੀ ਰਕਮ ਕਿਵੇਂ ਤੈਅ ਕਰਦੀਆਂ ਹਨ।
'ਪੈਸਾ ਬਾਜ਼ਾਰ' 'ਚ ਮੌਜੂਦ ਲੇਖ ਅਨੁਸਾਰ, ਬੈਂਕ ਲੋਨ ਦੀ ਰਕਮ ਤੈਅ ਕਰਨ ਲਈ 'ਮਲਟੀਪਲਾਇਰ' (Multiplier) ਤਰੀਕੇ ਦੀ ਵਰਤੋਂ ਕਰਦੇ ਹਨ। ਮਲਟੀਪਲਾਇਰ ਮੈਥਡ ਤਹਿਤ ਬੈਂਕ ਮਹੀਨੇ ਦੀ ਕਮਾਈ ਨੂੰ 72 ਨਾਲ ਗੁਣਾ ਕਰਦਾ ਹੈ। ਉਦਾਹਰਨ ਵਜੋਂ, ਜੇਕਰ ਤੁਹਾਡੀ ਸੈਲਰੀ 20 ਹਜ਼ਾਰ ਰੁਪਏ ਹੈ ਤਾਂ ਤੁਹਾਨੂੰ 14,40,000 ਰੁਪਏ ਤੋਂ ਵੱਧ ਰਕਮ ਦਾ ਲੋਨ ਨਹੀਂ ਮਿਲੇਗਾ।
ਹੁਣ ਜਾਣਦੇ ਹਾਂ ਕਿ ਜੇਕਰ ਕਿਸੇ ਵਿਅਕਤੀ ਦੀ ਮਹੀਨਾਵਾਰ ਸੈਲਰੀ 40 ਹਜ਼ਾਰ ਰੁਪਏ ਹੈ, ਤਾਂ ਉਸ ਨੂੰ ਕਿੰਨਾ ਲੋਨ ਮਿਲ ਸਕਦਾ ਹੈ।
ਮਲਟੀਪਲਾਇਰ ਮੈਥਡ ਅਨੁਸਾਰ, ਜੇਕਰ ਕਿਸੇ ਦੀ ਮਹੀਨਾਵਾਰ ਸੈਲਰੀ 40 ਹਜ਼ਾਰ ਰੁਪਏ ਹੈ ਤਾਂ ਉਸ ਨੂੰ 28,80,000 ਰੁਪਏ ਤਕ ਦਾ ਲੋਨ ਮਿਲ ਸਕਦਾ ਹੈ। ਹਾਲਾਂਕਿ ਕੁਝ ਹੋਰ ਕਾਰਕ (Factors) ਵੀ ਹਨ ਜੋ ਬੈਂਕ ਲੋਨ ਦੀ ਰਕਮ ਤੈਅ ਕਰਨ ਤੋਂ ਪਹਿਲਾਂ ਦੇਖਦਾ ਹੈ।
ਬੈਂਕ ਸਥਿਰ ਆਮਦਨ ਨੂੰ ਸੁਰੱਖਿਅਤ ਮੰਨਦਾ ਹੈ ਕਿਉਂਕਿ ਬੈਂਕ ਇਹ ਸਮਝਦਾ ਹੈ ਕਿ ਸਥਿਰ ਆਮਦਨ ਹੋਣ ਨਾਲ ਵਿਅਕਤੀ ਸਮੇਂ ਸਿਰ EMI ਦਾ ਭੁਗਤਾਨ ਕਰ ਸਕੇਗਾ।
ਲੋਨ ਲੈਂਦੇ ਸਮੇਂ ਬੈਂਕ ਕ੍ਰੈਡਿਟ ਸਕੋਰ (Credit Score) ਜਾਂ ਸਿਬਿਲ ਸਕੋਰ (CIBIL) 'ਤੇ ਗੌਰ ਜ਼ਰੂਰ ਕਰਦਾ ਹੈ। ਇੱਕ ਚੰਗੇ ਕ੍ਰੈਡਿਟ ਸਕੋਰ ਵਾਲੇ ਵਿਅਕਤੀ ਨੂੰ ਹਰ ਕੋਈ ਲੋਨ ਦੇਣ ਲਈ ਤਿਆਰ ਹੁੰਦਾ ਹੈ। ਇਸ ਦੇ ਨਾਲ ਹੀ, ਚੰਗੇ ਕ੍ਰੈਡਿਟ ਸਕੋਰ ਰਾਹੀਂ ਤੁਸੀਂ ਵੱਡੀ ਰਕਮ 'ਤੇ ਘੱਟ ਵਿਆਜ ਦਰ ਨਾਲ ਲੋਨ ਪ੍ਰਾਪਤ ਕਰ ਸਕਦੇ ਹੋ।