- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰਹਿ ਮੰਤਰਾਲਾ ਨੇ ਹਾਲ ਹੀ ਵਿਚ ਸਾਈਬਰ ਠੱਗੀ ਨਾਲ ਜੁੜੇ ‘ਵਿੰਗੋ’ ਐਪ ਨੈੱਟਵਰਕ ਦੇ ਕਮਾਂਡ ਤੇ ਕੰਟਰੋਲ ਸਰਵਰਾਂ ਨੂੰ ਜਿਓ-ਬਲਾਕ ਕਰ ਦਿੱਤਾ ਹੈ। ਜਾਂਚ ਵਿਚ ਇਸ ਨੂੰ ‘ਟੈਲੀਕਾਮ ਮਿਊਲ ਏਜ ਤੇ ਸਰਵਿਸ’ ਪਲੇਟਫਾਰਮ ਪਾਇਆ ਗਿਆ ਹੈ, ਜੋ ਐੱਸਐੱਮਐੱਸ ਅਧਾਰਤ ਕੰਮਾਂ ਦੇ ਨਾਂ ’ਤੇ ਲੋਕਾਂ ਨਾਲ ਜੁੜ ਕੇ ਫਰਜ਼ੀ ਲਿੰਕ ਫੈਲਾਉਣ ਵਿਚ ਵਰਤੋਂ ਹੋ ਰਹੀ ਸੀ। 1.53 ਲੱਖ ਸਬਸਕ੍ਰਾਈਬਰ ਵਾਲੇ ਚਾਰ ਟੈਲੀਗ੍ਰਾਮ ਚੈਨਲ ਤੇ 53 ਤੋਂ ਵੱਧ ਯੂਟਿਊਬ ਵੀਡੀਓ ਵੀ ਬਲਾਕ ਕੀਤੇ ਗਏ ਹਨ।

ਨਵੀਂ ਦਿੱਲੀ (ਏਐੱਨਆਈ) : ਪੂਰੇ ਦੇਸ਼ ਵਿਚ ਕਾਰਾਂ ਦੇ ਫਰਜ਼ੀ ਈ-ਚਾਲਾਨ ਐੱਸਐੱਮਐੱਸ ਜ਼ਰੀਏ ਸਾਈਬਰ ਠੱਗੀ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਗ੍ਰਹਿ ਮੰਤਰਾਲਾ ਤਹਿਤ ਕੰਮ ਕਰ ਰਹੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਨੇ ਨਾਗਰਿਕਾਂ ਨੂੰ ਚੌਕਸ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਇਕ ਗ਼ਲਤ ਲਿੰਕ ’ਤੇ ਕਲਿੱਕ ਕਰਨਾ ਵੀ ਬੈਂਕ ਖਾਤੇ ਤੋਂ ਪੈਸੇ ਗਾਇਬ ਹੋਣ ਦੀ ਵਜ੍ਹਾ ਬਣ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਠੱਗ, ਲੋਕਾਂ ਨੂੰ ਐੱਸਐੱਮਐੱਸ ਭੇਜ ਕੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਵਾਹਨ ਦਾ ਟ੍ਰੈਫਿਕ ਈ-ਚਾਲਾਨ ਜਾਰੀ ਹੋਇਆ ਹੈ। ਸੰਦੇਸ਼ ਵਿਚ ਤੁਰੰਤ ਭੁਗਤਾਨ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ ਤੇ ਲਿੰਕ ਦਿੱਤਾ ਜਾਂਦਾ ਹੈ। ਲਿੰਕ ’ਤੇ ਕਲਿੱਕ ਕਰਦੇ ਹੀ ਵਿਅਕਤੀ ਫਰਜ਼ੀ ਵੈੱਬਸਾਈਟ ’ਤੇ ਪਹੁੰਚ ਜਾਂਦਾ ਹੈ, ਜਿਸ ਨੂੰ ਟ੍ਰਾਂਸਪੋਰਟ ਮੰਤਰਾਲੇ ਦੇ ਅਧਿਕਾਰਕ ਐੱਮ-ਪਰਿਵਹਨ ਵਰਗਾ ਦਿਖਾਇਆ ਗਿਆ ਹੈ। ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਇੱਥੋਂ ਹੀ ਫਿਸ਼ਿੰਗ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਫਰਜ਼ੀ ਵੈੱਬਸਾਈਟ ਵਾਹਨ ਨੰਬਰ, ਮੋਬਾਈਲ ਨੰਬਰ, ਓਟੀਪੀ, ਡੈਬਿਟ-ਕ੍ਰੈਡਿਟ ਕਾਰਡ ਜਾਂ ਬੈਂਕਿੰਗ ਜਾਣਕਾਰੀ ਮੰਗਦੀ ਹੈ। ਜਿਉਂ ਹੀ ਵਿਅਕਤੀ ਜਾਣਕਾਰੀ ਦਰਜ ਕਰਦਾ ਹੈ, ਸਾਈਬਰ ਠੱਗ ਡਾਟਾ ਹਾਸਿਲ ਕਰ ਕੇ ਖਾਤੇ ਤੋਂ ਰਕਮ ਕੱਢ ਲੈਂਦੇ ਹਨ ਤਾਂ ਅਗਲੀ ਧੋਖਾਧੜੀ ਵਿਚ ਉਸ ਦੀ ਵਰਤੋਂ ਕਰਦੇ ਹਨ।
ਆਈ4ਸੀ ਮੁਤਾਬਕ ਡਿਜੀਟਲ ਟ੍ਰੈ੍ਫਿਕ ਚਾਲਾਨ ਵਿਵਸਥਾ ਦੇ ਵਿਸਥਾਰ ਕਾਰਨ ਸ਼ਹਿਰੀ ਖੇਤਰਾਂ ਵਿਚ ਅਜਿਹੇ ਫਰਜ਼ੀ ਸੰਦੇਸ਼ ਤੇਜ਼ੀ ਨਾਲ ਫੈਲ ਰਹੇ ਹਨ। ਠੱਗ ਭਾਰੀ ਜੁਰਮਾਨਾ ਜਾਂ ਕਾਨੂੰਨੀ ਕਾਰਵਾਈ ਦਾ ਡਰ ਦਿਖਾ ਕੇ ਲੋਕਾਂ ਨੂੰ ਜਲਦਬਾਜ਼ੀ ਵਿਚ ਭੁਗਤਾਨ ਕਰਨ ਲਈ ਮਜਬੂਰ ਕਰਦੇ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅਸਲੀ ਈ-ਚਾਲਾਨ ਸਿਰਫ਼ ਅਧਿਕਾਰਤ ਸਰਕਾਰੀ ਪਲੇਟਫਾਰਮ ਜਾਂ ਸਬੰਧਤ ਸੂਬਾਈ ਟ੍ਰਾਂਸਪੋਰਟ ਪੁਲਿਸ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਜਾਂਦੇ ਹਨ। ਕਿਸੇ ਵੀ ਸੰਦੇਸ਼ ’ਤੇ ਭਰੋਸਾ ਕਰਨ ਤੋਂ ਪਹਿਲਾਂ ਅਧਿਕਾਰਤ ਟ੍ਰਾਂਸਪੋਰਟ ਪੋਰਟਲ ’ਤੇ ਤਸਦੀਕ ਕਰਨੀ ਜ਼ਰੂਰੀ ਹੁੰਦੀ ਹੈ।
ਇੰਝ ਹੋ ਸਕਦਾ ਹੈ ਨੁਕਸਾਨ
- ਫਰਜ਼ੀ ਲਿੰਕ ’ਤੇ ਕਲਿੱਕ ਕਰਦੇ ਹੀ ਮੋਬਾਈਲ ’ਚ ਮੈਲਵੇਅਰ ਹੋ ਸਕਦੈ ਇੰਸਟਾਲ
- ਓਟੀਪੀ ਜਾਂ ਬੈਂਕਿੰਗ ਜਾਣਕਾਰੀ ਸਾਂਝੀ ਹੁੰਦੇ ਹੀ ਖਾਤੇ ਤੋਂ ਤੁਰੰਤ ਕੱਢੇ ਜਾ ਸਕਦੇ ਨੇ ਪੈਸੇ
- ਕਾਰਡ ਦੇ ਵੇਰਵੇ ਤੇ ਸ਼ਨਾਖ਼ਤ ਸਬੰਧੀ ਡਾਟੇ ਦੀ ਅੱਗੇ ਕਈ ਠੱਗੀ ਮਾਮਲਿਆਂ ’ਚ ਵਰਤੋਂ
- ਮੋਬਾਈਲ ਨੰਬਰ ਤੇ ਡਿਵਾਈਸ ਡਾਟਾ ਦੀ ਵਰਤੋਂ ਕਰ ਕੇ ਹੋ ਰਹੇ ਹਨ ਸਾਈਬਰ ਹਮਲੇ
- ਬਚਾਅ ਦੇ ਤਰੀਕੇ
- ਐੱਸਐੱਮਐੱਸ ’ਚ ਆਏ ਕਿਸੇ ਵੀ ਲਿੰਕ ਤੋਂ ਨਾ ਕਰੋ ਈ-ਚਾਲਾਨ ਸਬੰਧੀ ਭੁਗਤਾਨ
- ਓਟੀਪੀ, ਯੂਪੀਆਈ ਪਿੰਨ ਜਾਂ ਬੈਂਕ ਵੇਰਵੇ ਕਿਸੇ ਵੈੱਬਸਾਈਟ ਜਾਂ ਕਾਲ ’ਤੇ ਨਾ ਕਰੋ ਸਾਂਝਾ
-- ਸ਼ੱਕੀ ਸੰਦੇਸ਼ ਮਿਲੇ ਤਾਂ ਸਾਈਬਰ ਹੈਲਪਲਾਈਨ 1930 ਜਾਂ ਸਾਈਬਰ ਕ੍ਰਾਈਮ ਪੋਰਟਲ ’ਤੇ ਦੱਸੋ
‘ਵਿੰਗੋ’ ਐਪ ਨੈੱਟਵਰਕ ’ਤੇ ਕਾਰਵਾਈ
ਗ੍ਰਹਿ ਮੰਤਰਾਲਾ ਨੇ ਹਾਲ ਹੀ ਵਿਚ ਸਾਈਬਰ ਠੱਗੀ ਨਾਲ ਜੁੜੇ ‘ਵਿੰਗੋ’ ਐਪ ਨੈੱਟਵਰਕ ਦੇ ਕਮਾਂਡ ਤੇ ਕੰਟਰੋਲ ਸਰਵਰਾਂ ਨੂੰ ਜਿਓ-ਬਲਾਕ ਕਰ ਦਿੱਤਾ ਹੈ। ਜਾਂਚ ਵਿਚ ਇਸ ਨੂੰ ‘ਟੈਲੀਕਾਮ ਮਿਊਲ ਏਜ ਤੇ ਸਰਵਿਸ’ ਪਲੇਟਫਾਰਮ ਪਾਇਆ ਗਿਆ ਹੈ, ਜੋ ਐੱਸਐੱਮਐੱਸ ਅਧਾਰਤ ਕੰਮਾਂ ਦੇ ਨਾਂ ’ਤੇ ਲੋਕਾਂ ਨਾਲ ਜੁੜ ਕੇ ਫਰਜ਼ੀ ਲਿੰਕ ਫੈਲਾਉਣ ਵਿਚ ਵਰਤੋਂ ਹੋ ਰਹੀ ਸੀ। 1.53 ਲੱਖ ਸਬਸਕ੍ਰਾਈਬਰ ਵਾਲੇ ਚਾਰ ਟੈਲੀਗ੍ਰਾਮ ਚੈਨਲ ਤੇ 53 ਤੋਂ ਵੱਧ ਯੂਟਿਊਬ ਵੀਡੀਓ ਵੀ ਬਲਾਕ ਕੀਤੇ ਗਏ ਹਨ।
ਆਈ4ਸੀ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਕਈ ਐਪ ਤੇ ਪਲੇਟਫਾਰਮ ਐਂਡ੍ਰਾਇਡ ਯੂਜਰਸ ਨੂੰ ਨਿਸ਼ਾਨਾ ਬਣਾ ਕੇ ਫਰਜ਼ੀ ਲਿੰਕ ਪ੍ਰਸਾਰ ਰਹੇ ਹਨ, ਇਸ ਲਈ ਅਣਜਾਣ ਐਪ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ। ਦੇਸ਼ ਵਿਚ ਸਾਈਬਰ ਅਪਰਾਧ ਨਾਲ ਨਜਿੱਠਣ ਦੀ ਕੇਂਦਰੀ ਨੋਡਲ ਏਜੰਸੀ ਹੈ, ਜੋ ਕਿ ਸੂਬਿਆਂ, ਦੂਰਸੰਚਾਰ ਕੰਪਨੀਆਂ ਤੇ ਡਿਜੀਟਲ ਪਲੇਟਫਾਰਮਾਂ ਦੇ ਨਾਲ ਮਿਲ ਕੇ ਫਰਜ਼ੀ ਵੈੱਬਸਾਈਟ, ਐਪ ਤੇ ਠੱਗੀ ਨੈੱਟਵਰਕ ਨੂੰ ਪਛਾਣ ਕੇ ਬਲਾਕ ਕਰਦੀ ਹੈ।