ਅਪ੍ਰੈਲ ਵਿੱਚ ਗ੍ਰਾਸ ਜੀਐਸਟੀ ਕਲੈਕਸ਼ਨ ਵਧ ਕੇ ਲਗਪਗ 2.43 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਅਪ੍ਰੈਲ 2026 ਦਾ ਮਾਸਿਕ ਜੀਐਸਟੀ ਸੰਗ੍ਰਹਿ ਜਾਰੀ ਕਰ ਦਿੱਤਾ ਹੈ। ਆਰਜ਼ੀ ਅੰਕੜਿਆਂ ਅਨੁਸਾਰ, ਦੇਸ਼ ਦਾ ਕੁੱਲ ਗ੍ਰਾਸ ਜੀਐਸਟੀ ਮਾਲੀਆ ਅਪ੍ਰੈਲ 2026 ਵਿੱਚ ₹2,42,702 ਕਰੋੜ ਤੱਕ ਪਹੁੰਚ ਗਿਆ। ਇਹ ਅਪ੍ਰੈਲ 2025 ਦੇ ₹2,23,265 ਕਰੋੜ ਦੇ ਮੁਕਾਬਲੇ 8.7 ਫੀਸਦੀ ਵੱਧ ਹੈ।

ਅਪ੍ਰੈਲ ਵਿੱਚ ਗ੍ਰਾਸ ਜੀਐਸਟੀ ਕਲੈਕਸ਼ਨ ਵਧ ਕੇ ਲਗਪਗ 2.43 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਅਪ੍ਰੈਲ 2026 ਦਾ ਮਾਸਿਕ ਜੀਐਸਟੀ ਸੰਗ੍ਰਹਿ ਜਾਰੀ ਕਰ ਦਿੱਤਾ ਹੈ। ਆਰਜ਼ੀ ਅੰਕੜਿਆਂ ਅਨੁਸਾਰ, ਦੇਸ਼ ਦਾ ਕੁੱਲ ਗ੍ਰਾਸ ਜੀਐਸਟੀ ਮਾਲੀਆ ਅਪ੍ਰੈਲ 2026 ਵਿੱਚ ₹2,42,702 ਕਰੋੜ ਤੱਕ ਪਹੁੰਚ ਗਿਆ। ਇਹ ਅਪ੍ਰੈਲ 2025 ਦੇ ₹2,23,265 ਕਰੋੜ ਦੇ ਮੁਕਾਬਲੇ 8.7 ਫੀਸਦੀ ਵੱਧ ਹੈ।
ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਘਰੇਲੂ ਮਾਲੀਏ ਵਿੱਚ ਸਾਲ-ਦਰ-ਸਾਲ 4.3 ਫੀਸਦੀ ਦਾ ਵਾਧਾ ਹੋਇਆ ਅਤੇ ਇਹ 1.85 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਦੂਜੇ ਪਾਸੇ, ਦਰਾਮਦ ਨਾਲ ਸਬੰਧਤ ਜੀ.ਐੱਸ.ਟੀ. ਮਾਲੀਏ ਵਿੱਚ 25.8 ਫੀਸਦੀ ਦਾ ਭਾਰੀ ਉਛਾਲ ਦੇਖਿਆ ਗਿਆ ਅਤੇ ਇਹ 57,580 ਕਰੋੜ ਰੁਪਏ ਤੱਕ ਪਹੁੰਚ ਗਿਆ। ਇਹ ਸੰਕੇਤ ਦਿੰਦਾ ਹੈ ਕਿ ਜੀ.ਐੱਸ.ਟੀ. ਕਲੈਕਸ਼ਨ ਵਿੱਚ ਹੋਏ ਇਸ ਵਾਧੇ ਦਾ ਵੱਡਾ ਹਿੱਸਾ ਘਰੇਲੂ ਮੰਗ ਦੀ ਬਜਾਏ ਬਾਹਰੀ ਵਪਾਰ ਤੋਂ ਪ੍ਰਭਾਵਿਤ ਸੀ।
ਇਸ ਮਹੀਨੇ ਦੌਰਾਨ ਰਿਫੰਡ ਵਿੱਚ ਵੀ ਵਾਧਾ ਹੋਇਆ ਹੈ। ਕੁੱਲ ਰਿਫੰਡ 19.3 ਫੀਸਦੀ ਵਧ ਕੇ 31,793 ਕਰੋੜ ਰੁਪਏ ਹੋ ਗਿਆ। ਇਸ ਵਿੱਚ ਘਰੇਲੂ ਰਿਫੰਡ ਵਿੱਚ 54.6 ਫੀਸਦੀ ਦਾ ਵਾਧਾ ਮੁੱਖ ਕਾਰਨ ਰਿਹਾ, ਜਦੋਂ ਕਿ ਨਿਰਯਾਤ ਨਾਲ ਸਬੰਧਤ ਰਿਫੰਡ ਵਿੱਚ 14 ਫੀਸਦੀ ਦੀ ਗਿਰਾਵਟ ਨੇ ਇਸ ਵਾਧੇ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ।
ਮਾਸਿਕ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਜੀ.ਐੱਸ.ਟੀ. ਸੰਗ੍ਰਹਿ ਲਗਾਤਾਰ ਵਧ ਰਿਹਾ ਹੈ:
ਅਪ੍ਰੈਲ 2022: ਲਗਪਗ 1.67 ਲੱਖ ਕਰੋੜ ਰੁਪਏ
ਅਪ੍ਰੈਲ 2024: 2.10 ਲੱਖ ਕਰੋੜ ਰੁਪਏ
ਅਪ੍ਰੈਲ 2025: 2.23 ਲੱਖ ਕਰੋੜ ਰੁਪਏ ਤੋਂ ਪਾਰ
ਅਪ੍ਰੈਲ 2026: ਮੌਜੂਦਾ ਰਿਕਾਰਡ ਪੱਧਰ (2.42 ਲੱਖ ਕਰੋੜ ਰੁਪਏ)
ਅਪ੍ਰੈਲ 2026 ਵਿੱਚ ਸਾਲਾਨਾ ਵਾਧਾ ਦਰ ਥੋੜ੍ਹੀ ਸੁਸਤ ਹੋ ਕੇ 8.7 ਫੀਸਦੀ ਰਹੀ, ਜੋ ਕਿ ਮਾਰਚ ਵਿੱਚ 8.8 ਫੀਸਦੀ ਸੀ।
ਹਾਲਾਂਕਿ ਜੀ.ਐੱਸ.ਟੀ. ਸੰਗ੍ਰਹਿ ਨਿਰੰਤਰ ਨਵੇਂ ਉੱਚੇ ਪੱਧਰ 'ਤੇ ਪਹੁੰਚ ਰਿਹਾ ਹੈ, ਪਰ ਵਿਕਾਸ ਦੀ ਰਫ਼ਤਾਰ ਵਿੱਚ ਕੁਝ ਸੁਸਤੀ ਦੇਖਣ ਨੂੰ ਮਿਲੀ ਹੈ। ਅਪ੍ਰੈਲ 2026 ਵਿੱਚ ਸਾਲਾਨਾ ਵਿਕਾਸ ਦਰ ਘਟ ਕੇ 8.7 ਫੀਸਦੀ ਰਹਿ ਗਈ, ਜੋ ਮਾਰਚ ਵਿੱਚ 8.8 ਫੀਸਦੀ ਸੀ। ਇਹ ਸੰਕੇਤ ਦਿੰਦਾ ਹੈ ਕਿ ਭਾਵੇਂ ਅੰਕੜੇ ਵੱਡੇ ਹਨ, ਪਰ ਖਪਤ ਨਾਲ ਜੁੜੀ ਵਿਸਤਾਰ ਦੀ ਗਤੀ ਹੌਲੀ ਹੋ ਸਕਦੀ ਹੈ। ਹਾਲੀਆ ਮੁਨਾਫ਼ਿਆਂ ਵਿੱਚ ਦਰਾਮਦ-ਆਧਾਰਿਤ ਮਾਲੀਏ ਦੀ ਵੱਡੀ ਭੂਮਿਕਾ ਰਹੀ ਹੈ।
ਅਪ੍ਰੈਲ 2026 ਵਿੱਚ ਭਾਰਤ ਦਾ ਜੀ.ਐੱਸ.ਟੀ. ਸੰਗ੍ਰਹਿ ਇੱਕ ਵਾਰ ਫਿਰ ₹2 ਲੱਖ ਕਰੋੜ ਦੀ ਸੀਮਾ ਪਾਰ ਕਰ ਗਿਆ। ਸ਼ੁੱਧ ਕਮਾਈ ਪਿਛਲੇ ਸਾਲ ਦੇ ਮੁਕਾਬਲੇ 7.3% ਵਧ ਕੇ ₹2.11 ਲੱਖ ਕਰੋੜ ਹੋ ਗਈ।
ਮਾਹਰ ਦੀ ਰਾਏ (ਵਿਵੇਕ ਜਲਾਨ, ਪਾਰਟਨਰ, ਟੈਕਸ ਕਨੈਕਟ ਐਡਵਾਈਜ਼ਰੀ ਸਰਵਿਸਿਜ਼ LLP):
"ਇਸ ਵਾਧੇ ਦਾ ਸਭ ਤੋਂ ਵੱਡਾ ਕਾਰਨ ਦਰਾਮਦ 'ਤੇ ਜੀ.ਐੱਸ.ਟੀ. (ਕਸਟਮ ਜੀ.ਐੱਸ.ਟੀ.) ਵਿੱਚ 42.9% ਦੀ ਤੇਜ਼ੀ ਸੀ। ਇਹ ਤੇਜ਼ੀ ਦੁਨੀਆ ਭਰ ਵਿੱਚ ਸਪਲਾਈ ਚੇਨ ਦੀਆਂ ਰੁਕਾਵਟਾਂ ਅਤੇ ਜੰਗ ਕਾਰਨ ਵਧਦੀਆਂ ਦਰਾਮਦ ਕੀਮਤਾਂ ਕਰਕੇ ਹੋਈ। ਘਰੇਲੂ ਜੀ.ਐੱਸ.ਟੀ. ਦਾ ਕੁੱਲ ਸੰਗ੍ਰਹਿ ₹1.85 ਲੱਖ ਕਰੋੜ ਰਿਹਾ, ਜੋ ਅਪ੍ਰੈਲ 2025 ਨਾਲੋਂ 4.3% ਜ਼ਿਆਦਾ ਹੈ। ਇਹ ਦਰਸਾਉਂਦਾ ਹੈ ਕਿ ਹੁਣ ਜ਼ਿਆਦਾ ਲੋਕ ਅਤੇ ਕੰਪਨੀਆਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ।"
ਹਾਲਾਂਕਿ ਸ਼ੁੱਧ ਘਰੇਲੂ ਸੰਗ੍ਰਹਿ ਸਥਿਰ ਰਿਹਾ, ਕਿਉਂਕਿ ਮੁੱਖ ਤੌਰ 'ਤੇ ਉਲਟ ਡਿਊਟੀ ਵਾਲੀਆਂ ਚੀਜ਼ਾਂ 'ਤੇ ਰਿਫੰਡ 54% ਵਧ ਗਏ। ਇਹ ਰਿਫੰਡ ਇਨਪੁਟ ਸੇਵਾਵਾਂ 'ਤੇ ਜਮ੍ਹਾਂ ਹੋ ਰਹੇ ITC (ਇਨਪੁਟ ਟੈਕਸ ਕ੍ਰੈਡਿਟ) ਨੂੰ ਸ਼ਾਮਲ ਨਹੀਂ ਕਰਦੇ। ਜੀ.ਐੱਸ.ਟੀ. 2.0 ਦੇ ਨਵੇਂ ਨਿਯਮਾਂ ਤਹਿਤ ਇਹ ITC ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਸਰਕਾਰ ਦਾ ਖ਼ਜ਼ਾਨਾ ਤਾਂ ਭਰ ਰਿਹਾ ਹੈ, ਪਰ ਕੰਪਨੀਆਂ ਦਾ ਖ਼ਰਚਾ ਵੀ ਵਧ ਗਿਆ ਹੈ। ਇਸ ਸਮੱਸਿਆ ਨੂੰ ਜੀ.ਐੱਸ.ਟੀ. ਕੌਂਸਲ ਦੀ ਆਉਣ ਵਾਲੀ 57ਵੀਂ ਮੀਟਿੰਗ ਵਿੱਚ ਹੱਲ ਕਰਨ ਦੀ ਗੱਲ ਕਹੀ ਗਈ ਹੈ।
ਘਰੇਲੂ ਸੰਗ੍ਰਹਿ ਨੂੰ 31 ਮਾਰਚ 2026 ਤੋਂ ਪਹਿਲਾਂ ਪੁਰਾਣੇ ਵਿੱਤੀ ਸਾਲ 2019-20 ਦੇ ਸੈਕਸ਼ਨ 74 ਦੇ ਆਦੇਸ਼ਾਂ 'ਤੇ ਜਮ੍ਹਾਂ ਕੀਤੇ ਗਏ ਪੈਸੇ ਤੋਂ ਵੀ ਮਦਦ ਮਿਲੀ। ਇਸ ਤੋਂ ਇਲਾਵਾ, ਅਪ੍ਰੈਲ ਵਿੱਚ ਜੀ.ਐੱਸ.ਟੀ. ਪੋਰਟਲ 'ਤੇ ITC ਐਡਜਸਟ ਕਰਨ ਦੇ ਤਰੀਕੇ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ।