ਪਿਆਜ਼ ਦੇ ਡਿੱਗਦੇ ਭਾਅ ਵਿਚਾਲੇ ਆਈ ਖ਼ੁਸ਼ਖ਼ਬਰੀ : 2 ਲੱਖ ਦੀ ਬਜਾਏ 10 ਲੱਖ ਟਨ ਪਿਆਜ਼ ਖ਼ਰੀਦਣ ਦੀ ਤਿਆਰੀ
ਮਹਾਰਾਸ਼ਟਰ ਵਿੱਚ ਕਈ ਕਿਸਾਨਾਂ ਨੂੰ ਪਿਆਜ਼ ਦੇ ਦਾਮ ਇੰਨੇ ਘੱਟ ਮਿਲੇ ਕਿ ਸਾਰੀਆਂ ਕਟੌਤੀਆਂ ਤੋਂ ਬਾਅਦ ਉਨ੍ਹਾਂ ਦੇ ਹੱਥ ਸਿਰਫ਼ 50 ਪੈਸੇ ਪ੍ਰਤੀ ਕਿਲੋ ਦਾ ਭਾਅ ਆਇਆ। ਇਸ ਤੋਂ ਬਾਅਦ ਸੂਬੇ ਵਿੱਚ ਕਈ ਥਾਵਾਂ 'ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨਾਲ ਬੈਠਕ ਕੀਤੀ।
Publish Date: Thu, 28 May 2026 03:34 PM (IST)
Updated Date: Thu, 28 May 2026 03:39 PM (IST)
ਨਵੀਂ ਦਿੱਲੀ: ਦੇਸ਼ ਦੇ ਪ੍ਰਮੁੱਖ ਪਿਆਜ਼ ਉਤਪਾਦਕ ਸੂਬਿਆਂ ਵਿੱਚ ਸ਼ਾਮਲ ਮਹਾਰਾਸ਼ਟਰ ਵਿੱਚ ਅੱਜ-ਕੱਲ੍ਹ ਕਿਸਾਨਾਂ ਦਾ ਬੁਰਾ ਹਾਲ ਹੈ। ਸੰਭਾਜੀਨਗਰ, ਨਾਸਿਕ, ਬੀੜ ਅਤੇ ਪੁਣੇ ਸਮੇਤ ਮਹਾਰਾਸ਼ਟਰ ਦੇ ਹੋਰ ਪਿਆਜ਼ ਉਤਪਾਦਕ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਪਿਆਜ਼ ਦੀ ਕੀਮਤ ₹1 ਪ੍ਰਤੀ ਕਿਲੋ ਤੋਂ ਵੀ ਘੱਟ ਮਿਲੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿਆਜ਼ ਦੀ ਲਾਗਤ ਹੀ ਘੱਟੋ-ਘੱਟ ₹20 ਪ੍ਰਤੀ ਕਿਲੋ ਆਉਂਦੀ ਹੈ, ਅਜਿਹੇ ਵਿੱਚ ਮਿਲ ਰਿਹਾ ਮੌਜੂਦਾ ਭਾਅ ਕਿਸਾਨਾਂ ਦਾ ਲੱਕ ਤੋੜਨ ਵਾਲਾ ਹੈ।
ਮਹਾਰਾਸ਼ਟਰ ਵਿੱਚ ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਦਰਮਿਆਨ ਕਿਸਾਨਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਸੂਬੇ ਦੇ ਇੱਕ ਪ੍ਰਤੀਨਿਧ ਮੰਡਲ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਪਿਆਜ਼ ਤੇ ਗੰਨਾ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ।
ਕਿਸਾਨਾਂ ਲਈ ਵੱਡਾ ਫੈਸਲਾ
ਮਹਾਰਾਸ਼ਟਰ ਵਿੱਚ ਕਈ ਕਿਸਾਨਾਂ ਨੂੰ ਪਿਆਜ਼ ਦੇ ਦਾਮ ਇੰਨੇ ਘੱਟ ਮਿਲੇ ਕਿ ਸਾਰੀਆਂ ਕਟੌਤੀਆਂ ਤੋਂ ਬਾਅਦ ਉਨ੍ਹਾਂ ਦੇ ਹੱਥ ਸਿਰਫ਼ 50 ਪੈਸੇ ਪ੍ਰਤੀ ਕਿਲੋ ਦਾ ਭਾਅ ਆਇਆ। ਇਸ ਤੋਂ ਬਾਅਦ ਸੂਬੇ ਵਿੱਚ ਕਈ ਥਾਵਾਂ 'ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਮਹਾਰਾਸ਼ਟਰ ਦੇ ਖੰਡ ਸਹਿਕਾਰੀ ਖੇਤਰ ਅਤੇ ਪਿਆਜ਼ ਕਿਸਾਨਾਂ ਨਾਲ ਜੁੜੇ ਕਈ ਗੰਭੀਰ ਮੁੱਦੇ ਚੁੱਕੇ ਗਏ ਅਤੇ ਕੇਂਦਰ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ।
NAFED ਤੇ NCCF ਕਿਸਾਨਾਂ ਤੋਂ ਕਰਨਗੇ ਪਿਆਜ਼ ਦੀ ਖ਼ਰੀਦ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਜਾਣਕਾਰੀ ਦਿੱਤੀ ਕਿ ਬੈਠਕ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲੈਂਦਿਆਂ ਪਿਆਜ਼ ਦੀ ਸਿੱਧੀ ਖ਼ਰੀਦ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਹੁਣ NAFED ਅਤੇ NCCF ਵਪਾਰੀਆਂ ਦੀ ਬਜਾਏ ਸਿੱਧੇ ਕਿਸਾਨਾਂ ਤੋਂ ਪਿਆਜ਼ ਖ਼ਰੀਦਣਗੇ। ਇਸ ਦੇ ਨਾਲ ਹੀ ਪਿਆਜ਼ ਦੇ ਨਿਰਯਾਤ (Export) 'ਤੇ ਕੋਈ ਪਾਬੰਦੀ ਜਾਂ ਵਾਧੂ ਡਿਊਟੀ ਨਾ ਲਗਾਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 2 ਲੱਖ ਟਨ ਦੀ ਬਜਾਏ 10 ਲੱਖ ਟਨ ਪਿਆਜ਼ ਖ਼ਰੀਦਣ ਦਾ ਫੈਸਲਾ ਲਿਆ ਜਾ ਸਕਦਾ ਹੈ। ਪਿਆਜ਼ ਦੇ ਬੀਜਾਂ ਦੇ ਵੱਡੇ ਪੱਧਰ 'ਤੇ ਹੋਣ ਵਾਲੇ ਨਿਰਯਾਤ ਨੂੰ ਰੋਕਣ ਲਈ ਭਾਰੀ ਐਕਸਪੋਰਟ ਡਿਊਟੀ ਲਗਾਉਣ ਦੀ ਮੰਗ ਵੀ ਮੰਨ ਲਈ ਗਈ ਹੈ। ਇਸ ਐਲਾਨ ਤੋਂ ਬਾਅਦ ਪਿਆਜ਼ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।