- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡ ਮਾਰਕੀਟ ਪਹਿਲਾਂ ਹੀ ਦਬਾਅ ਹੇਠ ਸੀ। ਈਰਾਨ ਜੰਗ ਤੋਂ ਬਾਅਦ ਸੋਨਾ ਰਵਾਇਤੀ 'ਸੇਫ ਹੈਵਨ' ਵਾਂਗ ਨਹੀਂ ਚੱਲਿਆ, ਸਗੋਂ ਸ਼ੇਅਰ ਬਾਜ਼ਾਰ ਵਾਂਗ ਡਿੱਗਿਆ। ਇਸ ਦੌਰਾਨ ਕੀਮਤਾਂ 'ਚ ਕਰੀਬ 15% ਤੱਕ ਦੀ ਗਿਰਾਵਟ ਆਈ। ਪਰ ਤੁਰਕੀ ਦੀ ਵਿਕਰੀ ਨੇ ਇਸ ਦਬਾਅ ਨੂੰ ਹੋਰ ਵਧਾ ਦਿੱਤਾ ਹੈ।

ਨਵੀਂ ਦਿੱਲੀ: ਮਿਡਲ ਈਸਟ (ਮੱਧ ਪੂਰਬ) ਦੀ ਜੰਗ ਦਾ ਅਸਰ ਹੁਣ ਗਲੋਬਲ ਇਕਾਨਮੀ 'ਤੇ ਸਾਫ਼ ਦਿਖਾਈ ਦੇ ਰਿਹਾ ਹੈ। ਵਧਦੇ ਭੂ-ਰਾਜਨੀਤਕ ਤਣਾਅ ਵਿਚਾਲੇ ਕਈ ਦੇਸ਼ ਹਥਿਆਰ ਖਰੀਦਣ ਲਈ ਆਪਣੇ ਸੋਨੇ ਦੇ ਭੰਡਾਰ (Gold Reserves) ਤਕ ਖਾਲੀ ਕਰ ਰਹੇ ਹਨ। ਪਹਿਲਾਂ ਖ਼ਬਰ ਆਈ ਸੀ ਕਿ ਪੋਲੈਂਡ 60 ਟਨ ਸੋਨਾ ਵੇਚ ਸਕਦਾ ਹੈ, ਉੱਥੇ ਹੀ ਰੂਸ ਵੀ ਕਰੀਬ 15 ਟਨ ਸੋਨਾ ਵੇਚ ਕੇ ਆਪਣੇ ਰੱਖਿਆ ਬਜਟ ਨੂੰ ਵਧਾਉਣ ਦੀ ਤਿਆਰੀ ਵਿੱਚ ਹੈ।
ਇਸੇ ਦੌਰਾਨ ਤੁਰਕੀ ਨੇ ਇਕ ਵੱਡਾ ਕਦਮ ਚੁੱਕਦਿਆਂ ਸਿਰਫ਼ ਦੋ ਹਫ਼ਤਿਆਂ 'ਚ ਕਰੀਬ 60 ਟਨ ਸੋਨਾ ਵੇਚ ਦਿੱਤਾ ਹੈ। ਇਸ ਦੀ ਕੀਮਤ 8 ਬਿਲੀਅਨ ਡਾਲਰ ਯਾਨੀ ਭਾਰਤੀ ਕਰੰਸੀ 'ਚ ਕਰੀਬ 76 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਤੁਰਕੀ ਦੇ ਸੈਂਟਰਲ ਬੈਂਕ ਦੀ ਇਸ ਵੱਡੀ ਵਿਕਰੀ ਨੇ ਵਿਸ਼ਵ ਪੱਧਰ 'ਤੇ ਸੋਨੇ ਦੀ ਮਾਰਕੀਟ 'ਚ ਹਲਚਲ ਪੈਦਾ ਕਰ ਦਿੱਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਜਿਹੀ ਬਿਕਵਾਲੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਸੋਨੇ ਦੀਆਂ ਕੀਮਤਾਂ 'ਤੇ ਭਾਰੀ ਦਬਾਅ ਪੈ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਹੁਣ ਤੱਕ ਸੈਂਟਰਲ ਬੈਂਕ ਸੋਨੇ ਦੇ ਵੱਡੇ ਖਰੀਦਦਾਰ ਮੰਨੇ ਜਾਂਦੇ ਸਨ, ਪਰ ਤੁਰਕੀ ਦਾ ਇਹ ਕਦਮ ਬਦਲਦੇ ਰੁਝਾਨ ਦਾ ਸੰਕੇਤ ਦੇ ਰਿਹਾ ਹੈ।
ਗੋਲਡ ਮਾਰਕੀਟ ਪਹਿਲਾਂ ਹੀ ਦਬਾਅ ਹੇਠ ਸੀ। ਈਰਾਨ ਜੰਗ ਤੋਂ ਬਾਅਦ ਸੋਨਾ ਰਵਾਇਤੀ 'ਸੇਫ ਹੈਵਨ' ਵਾਂਗ ਨਹੀਂ ਚੱਲਿਆ, ਸਗੋਂ ਸ਼ੇਅਰ ਬਾਜ਼ਾਰ ਵਾਂਗ ਡਿੱਗਿਆ। ਇਸ ਦੌਰਾਨ ਕੀਮਤਾਂ 'ਚ ਕਰੀਬ 15% ਤੱਕ ਦੀ ਗਿਰਾਵਟ ਆਈ। ਪਰ ਤੁਰਕੀ ਦੀ ਵਿਕਰੀ ਨੇ ਇਸ ਦਬਾਅ ਨੂੰ ਹੋਰ ਵਧਾ ਦਿੱਤਾ ਹੈ।
ਹਾਲਾਂਕਿ, ਇਸ ਝਟਕੇ ਦੇ ਬਾਵਜੂਦ ਸ਼ੁੱਕਰਵਾਰ ਨੂੰ ਸੋਨੇ ਨੇ ਰਿਕਵਰੀ ਦਿਖਾਈ ਅਤੇ ਕੀਮਤਾਂ 4500 ਡਾਲਰ ਪ੍ਰਤੀ ਔਂਸ ਦੇ ਉੱਪਰ ਪਹੁੰਚ ਗਈਆਂ। ਇੰਟਰਾਡੇਅ ਵਿੱਚ ਇਹ 4550 ਡਾਲਰ ਤੱਕ ਵੀ ਗਿਆ, ਜੋ ਦੱਸਦਾ ਹੈ ਕਿ ਗਿਰਾਵਟ ਤੋਂ ਬਾਅਦ ਖਰੀਦਦਾਰੀ ਵੀ ਮਜ਼ਬੂਤ ਹੈ।
ਤੁਰਕੀ ਨੇ ਸੋਨਾ ਕਿਉਂ ਵੇਚਿਆ, ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ। ਈਰਾਨ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਨਾਲ ਊਰਜਾ ਦਰਾਮਦ (Import) ਕਰਨ ਵਾਲੇ ਦੇਸ਼ਾਂ 'ਤੇ ਦਬਾਅ ਵਧਿਆ ਹੈ। ਅਜਿਹੀ ਸਥਿਤੀ 'ਚ ਡਾਲਰ ਦੀ ਲੋੜ ਪੂਰੀ ਕਰਨ ਤੇ ਆਰਥਿਕਤਾ (Economy) ਨੂੰ ਸੰਭਾਲਣ ਲਈ ਸੈਂਟਰਲ ਬੈਂਕ ਆਪਣੇ ਸੋਨੇ ਦੇ ਭੰਡਾਰ ਵੇਚ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਵਾਲਾ ਤੁਰਕੀ ਇਕੱਲਾ ਦੇਸ਼ ਨਹੀਂ ਹੋ ਸਕਦਾ। ਜੇਕਰ ਦੂਜੇ ਦੇਸ਼ ਵੀ ਅਜਿਹਾ ਕਦਮ ਚੁੱਕਦੇ ਹਨ ਤਾਂ ਸੋਨੇ ਦੀ ਗਲੋਬਲ ਮੰਗ ਕਮਜ਼ੋਰ ਹੋ ਸਕਦੀ ਹੈ। ਇਸ ਨਾਲ ਕੀਮਤਾਂ 'ਤੇ ਦਬਾਅ ਵਧੇਗਾ ਅਤੇ ਸੈਂਟਰਲ ਬੈਂਕਾਂ ਦੀ ਖਰੀਦਦਾਰੀ, ਜੋ ਹੁਣ ਤਕ ਸੋਨੇ ਦੀ ਤੇਜ਼ੀ ਦਾ ਵੱਡਾ ਕਾਰਨ ਸੀ, ਹੌਲੀ ਪੈ ਸਕਦੀ ਹੈ।
ਇਸ ਦਾ ਅਸਰ ਨਿਵੇਸ਼ਕਾਂ 'ਤੇ ਵੀ ਪਵੇਗਾ। ਹੁਣ ਤੱਕ ਲੋਕ ਮੰਨਦੇ ਸਨ ਕਿ ਸੈਂਟਰਲ ਬੈਂਕ ਸੋਨੇ ਨੂੰ ਲੰਬੇ ਸਮੇਂ ਤਕ ਸੰਭਾਲ ਕੇ ਰੱਖਦੇ ਹਨ ਤੇ ਵੇਚਦੇ ਨਹੀਂ ਹਨ। ਪਰ ਤੁਰਕੀ ਦੀ ਇਸ ਕਾਰਵਾਈ ਨੇ ਇਸ ਭਰੋਸੇ ਨੂੰ ਝਟਕਾ ਦਿੱਤਾ ਹੈ।
ਗਲੋਬਲ ਮਾਰਕੀਟ 'ਚ ਪਹਿਲਾਂ ਹੀ ਕਈ ਦਬਾਅ ਹਨ, ਜਿਵੇਂ ਕਿ ਅਮਰੀਕਾ 'ਚ ਉੱਚੀਆਂ ਵਿਆਜ ਦਰਾਂ, ਮਜ਼ਬੂਤ ਡਾਲਰ ਅਤੇ ਭੂ-ਰਾਜਨੀਤਕ (Geopolitical) ਤਣਾਅ। ਅਜਿਹੀ ਸਥਿਤੀ ਵਿੱਚ ਜੇਕਰ ਸੈਂਟਰਲ ਬੈਂਕ ਵੀ ਬਿਕਵਾਲੀ ਕਰਨ ਲੱਗਦੇ ਹਨ, ਤਾਂ ਸੋਨੇ ਦੀਆਂ ਕੀਮਤਾਂ ਵਿੱਚ ਅਸਥਿਰਤਾ (Volatility) ਹੋਰ ਵਧ ਸਕਦੀ ਹੈ।
ਕੁੱਲ ਮਿਲਾ ਕੇ, ਤੁਰਕੀ ਦੀ 60 ਟਨ ਸੋਨੇ ਦੀ ਵਿਕਰੀ ਸਿਰਫ਼ ਇੱਕ ਦੇਸ਼ ਦਾ ਫੈਸਲਾ ਨਹੀਂ ਹੈ, ਸਗੋਂ ਪੂਰੇ ਬਾਜ਼ਾਰ ਲਈ ਇੱਕ ਵੱਡਾ ਸੰਕੇਤ ਹੈ। ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਦਿਸ਼ਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕੀ ਹੋਰ ਦੇਸ਼ ਵੀ ਇਸੇ ਰਸਤੇ 'ਤੇ ਚੱਲਦੇ ਹਨ ਜਾਂ ਨਹੀਂ।