CETA ਦਾ ਟੀਚਾ 2030 ਤੱਕ ਦੋਵਾਂ ਅਰਥਚਾਰਿਆਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਕੇ 56 ਅਰਬ ਡਾਲਰ ਤੱਕ ਪਹੁੰਚਾਉਣਾ ਹੈ। ਸਮਝੌਤੇ ਦੇ ਤਹਿਤ ਭਾਰਤ ਨੇ ਚਾਕਲੇਟ, ਬਿਸਕੁਟ ਅਤੇ ਕਾਸਮੈਟਿਕਸ ਸਮੇਤ ਕਈ ਖਪਤਕਾਰ ਉਤਪਾਦਾਂ ਲਈ ਆਪਣਾ ਬਾਜ਼ਾਰ ਖੋਲ੍ਹ ਦਿੱਤਾ ਹੈ। ਉੱਥੇ ਹੀ ਉਸ ਨੂੰ ਬ੍ਰਿਟੇਨ ਵਿੱਚ ਕੱਪੜੇ, ਜੁੱਤੇ-ਚੱਪਲ, ਰਤਨ ਅਤੇ ਗਹਿਣੇ, ਖੇਡਾਂ ਦਾ ਸਾਮਾਨ ਅਤੇ ਖਿਡੌਣਿਆਂ ਵਰਗੇ ਖੇਤਰਾਂ ਲਈ ਵਧੇਰੇ ਬਾਜ਼ਾਰ ਪਹੁੰਚ ਮਿਲੇਗੀ।

ਭਾਸ਼ਾ, ਨਵੀਂ ਦਿੱਲੀ: ਭਾਰਤ-ਬ੍ਰਿਟੇਨ ਫ੍ਰੀ-ਟਰੇਡ ਐਗਰੀਮੈਂਟ (FTA) ਮਈ ਦੇ ਦੂਜੇ ਹਫ਼ਤੇ ਤੋਂ ਲਾਗੂ ਹੋਣ ਦੀ ਉਮੀਦ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਸਮਝੌਤੇ 'ਤੇ ਪਿਛਲੇ ਸਾਲ ਜੁਲਾਈ 'ਚ ਦਸਤਖ਼ਤ ਕੀਤੇ ਗਏ ਸਨ। ਭਾਰਤ ਅਤੇ ਬ੍ਰਿਟੇਨ ਨੇ 24 ਜੁਲਾਈ, 2025 ਨੂੰ ਮੈਕਰੋ-ਇਕਨਾਮਿਕ ਐਂਡ ਟਰੇਡ ਐਗਰੀਮੈਂਟਸ (CETA) 'ਤੇ ਸਾਈਨ ਕੀਤੇ ਸਨ, ਜਿਸ ਤਹਿਤ 99 ਪ੍ਰਤੀਸ਼ਤ ਭਾਰਤੀ ਬਰਾਮਦ ਜ਼ੀਰੋ ਡਿਊਟੀ 'ਤੇ ਬ੍ਰਿਟੇਨ ਦੇ ਬਾਜ਼ਾਰ 'ਚ ਜਾਵੇਗਾ। ਉੱਥੇ ਹੀ ਭਾਰਤ ਕਾਰਾਂ ਤੇ ਸ਼ਰਾਬ ਵਰਗੇ ਬ੍ਰਿਟਿਸ਼ ਉਤਪਾਦਾਂ 'ਤੇ ਟੈਕਸ ਦਰਾਂ ਘਟਾਏਗਾ।
ਅਧਿਕਾਰੀ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਇਹ ਸਮਝੌਤਾ ਮਈ ਦੇ ਦੂਜੇ ਹਫ਼ਤੇ ਤੋਂ ਲਾਗੂ ਹੋ ਜਾਵੇਗਾ।" ਦੋਵਾਂ ਦੇਸ਼ਾਂ ਨੇ ਦੋਹਰੇ ਯੋਗਦਾਨ ਸੰਧੀ (DCC) ਕਰਾਰ 'ਤੇ ਵੀ ਦਸਤਖਤ ਕੀਤੇ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਆਰਜ਼ੀ ਮੁਲਾਜ਼ਮਾਂ ਨੂੰ ਸੋਲਲ ਸਕਿਓਰਿਟੀ ਟੈਕਸ (Social Security Tax) ਦੋ ਵਾਰ ਨਹੀਂ ਦੇਣਾ ਪਵੇਗਾ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਸਮਝੌਤਿਆਂ ਨੂੰ ਇੱਕੋ ਸਮੇਂ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ।
CETA ਦਾ ਟੀਚਾ 2030 ਤੱਕ ਦੋਵਾਂ ਅਰਥਚਾਰਿਆਂ ਵਿਚਕਾਰ ਵਪਾਰ ਨੂੰ ਦੁੱਗਣਾ ਕਰ ਕੇ 56 ਅਰਬ ਡਾਲਰ ਤਕ ਪਹੁੰਚਾਉਣਾ ਹੈ। ਸਮਝੌਤੇ ਤਹਿਤ ਭਾਰਤ ਨੇ ਚਾਕਲੇਟ, ਬਿਸਕੁਟ ਤੇ ਕਾਸਮੈਟਿਕਸ ਸਮੇਤ ਕਈ ਖਪਤਕਾਰ ਉਤਪਾਦਾਂ ਲਈ ਆਪਣਾ ਬਾਜ਼ਾਰ ਖੋਲ੍ਹ ਦਿੱਤਾ ਹੈ। ਉੱਥੇ ਹੀ ਉਸ ਨੂੰ ਬ੍ਰਿਟੇਨ ਵਿੱਚ ਕੱਪੜੇ, ਜੁੱਤੇ-ਚੱਪਲ, ਰਤਨ ਅਤੇ ਗਹਿਣੇ, ਖੇਡਾਂ ਦਾ ਸਾਮਾਨ ਅਤੇ ਖਿਡੌਣਿਆਂ ਵਰਗੇ ਖੇਤਰਾਂ ਲਈ ਵਧੇਰੇ ਬਾਜ਼ਾਰ ਪਹੁੰਚ ਮਿਲੇਗੀ।
ਇਸ ਸਮਝੌਤੇ ਤਹਿਤ ਸਕਾਚ ਵਿਸਕੀ 'ਤੇ ਡਿਊਟੀ ਤੁਰੰਤ 150 ਪ੍ਰਤੀਸ਼ਤ ਤੋਂ ਘਟਾ ਕੇ 75 ਪ੍ਰਤੀਸ਼ਤ ਕਰ ਦਿੱਤੀ ਜਾਵੇਗੀ ਅਤੇ 2035 ਤਕ ਇਸ ਨੂੰ ਹੋਰ ਘਟਾ ਕੇ 40 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਵਾਹਨਾਂ 'ਤੇ ਭਾਰਤ ਹੌਲੀ-ਹੌਲੀ ਉਦਾਰ ਕੋਟਾ ਪ੍ਰਣਾਲੀ ਦੇ ਤਹਿਤ, ਪੰਜ ਸਾਲਾਂ 'ਚ ਦਰਾਮਦ ਡਿਊਟੀ (Import Duty) ਨੂੰ ਘਟਾ ਕੇ 10 ਪ੍ਰਤੀਸ਼ਤ ਕਰ ਦੇਵੇਗਾ, ਜੋ ਅਜੇ 110 ਪ੍ਰਤੀਸ਼ਤ ਤੱਕ ਹੈ। ਇਸ ਦੇ ਬਦਲੇ ਭਾਰਤੀ ਨਿਰਮਾਤਾਵਾਂ ਨੂੰ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਲਈ ਬ੍ਰਿਟੇਨ ਦੇ ਬਾਜ਼ਾਰ ਵਿੱਚ ਪਹੁੰਚ ਮਿਲੇਗੀ।