ਵੇਦਾਂਤਾ ਦੇ ਸ਼ੇਅਰਾਂ (Vedanta Share Price) 'ਚ ਗਿਰਾਵਟ ਦੇਖੀ ਗਈ। ਕੰਪਨੀ ਦਾ ਸ਼ੇਅਰ ਲਗਪਗ 1.39% ਡਿੱਗ ਕੇ 771.85 ਰੁਪਏ ਦੇ ਪੱਧਰ ਤਕ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਪਹਿਲਾਂ ਦੋ ਦਿਨਾਂ ਤਕ ਸ਼ੇਅਰ 'ਚ ਵਾਧਾ ਦੇਖਿਆ ਗਿਆ ਸੀ, ਪਰ ਐਫਆਈਆਰ ਦੀ ਖ਼ਬਰ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ।

ਨਵੀਂ ਦਿੱਲੀ : ਛੱਤੀਸਗੜ੍ਹ ਦੇ ਸੱਕਤੀ ਜ਼ਿਲ੍ਹੇ 'ਚ ਹੋਏ ਇਕ ਦਰਦਨਾਕ ਹਾਦਸੇ ਨੇ ਉਦਯੋਗ ਜਗਤ ਤੇ ਸ਼ੇਅਰ ਬਾਜ਼ਾਰ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਨਿਲ ਅਗਰਵਾਲ ਦੀ ਕੰਪਨੀ ਵੇਦਾਂਤਾ ਦੇ ਪਾਵਰ ਪਲਾਂਟ 'ਚ ਬਾਇਲਰ ਫਟਣ ਦੀ ਘਟਨਾ ਤੋਂ ਬਾਅਦ ਹੁਣ ਉਨ੍ਹਾਂ ਖ਼ਿਲਾਫ਼ ਐਫਆਈਆਰ (FIR against Vedanta chairman Anil Agarwal) ਦਰਜ ਕੀਤੀ ਗਈ ਹੈ। ਇਸ ਖ਼ਬਰ ਦਾ ਅਸਰ ਸਿੱਧਾ ਕੰਪਨੀ ਦੇ ਸ਼ੇਅਰਾਂ 'ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਗਿਰਾਵਟ ਦਰਜ ਕੀਤੀ ਗਈ।
14 ਅਪ੍ਰੈਲ 2026 ਨੂੰ ਸੱਕਤੀ ਜ਼ਿਲ੍ਹੇ ਦੇ ਸਿੰਘੀਤਰਾਈ ਪਿੰਡ ਸਥਿਤ ਵੇਦਾਂਤਾ ਦੇ ਪਾਵਰ ਪਲਾਂਟ (boiler blast at the Vedanta power plant) 'ਚ ਵੱਡਾ ਹਾਦਸਾ ਹੋਇਆ। ਪਲਾਂਟ 'ਚ ਲੱਗੇ ਬਾਇਲਰ ਤੋਂ ਟਰਬਾਈਨ ਤਕ ਜਾਣ ਵਾਲੀ ਹਾਈ-ਪ੍ਰੈਸ਼ਰ ਸਟੀਮ ਪਾਈਪ ਅਚਾਨਕ ਫਟ ਗਈ। ਇਸ ਧਮਾਕੇ 'ਚ 20 ਮਜ਼ਦੂਰਾਂ ਦੀ ਜਾਨ ਚਲੀ ਗਈ ਜਦਕਿ 16 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਹੁਣ ਅਨਿਲ ਅਗਰਵਾਲ ਸਮੇਤ ਕੰਪਨੀ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿੱਚ ਕੰਪਨੀ ਮੈਨੇਜਰ ਦੇਵੇਂਦਰ ਪਟੇਲ ਦਾ ਨਾਂ ਵੀ ਸ਼ਾਮਲ ਹੈ।
ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਵੇਦਾਂਤਾ ਦੇ ਸ਼ੇਅਰਾਂ (Vedanta Share Price) 'ਚ ਗਿਰਾਵਟ ਦੇਖੀ ਗਈ। ਕੰਪਨੀ ਦਾ ਸ਼ੇਅਰ ਲਗਪਗ 1.39% ਡਿੱਗ ਕੇ 771.85 ਰੁਪਏ ਦੇ ਪੱਧਰ ਤਕ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਪਹਿਲਾਂ ਦੋ ਦਿਨਾਂ ਤਕ ਸ਼ੇਅਰ 'ਚ ਵਾਧਾ ਦੇਖਿਆ ਗਿਆ ਸੀ, ਪਰ ਐਫਆਈਆਰ ਦੀ ਖ਼ਬਰ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ।
ਪੁਲਿਸ ਅਨੁਸਾਰ, ਇਹ FIR ਭਾਰਤੀ ਨਿਆ ਸੰਹਿਤਾ ਦੀ ਧਾਰਾ 106 (ਲਾਪਰਵਾਹੀ ਨਾਲ ਮੌਤ), 289 (ਮਸ਼ੀਨਰੀ ਪ੍ਰਤੀ ਲਾਪਰਵਾਹੀ) ਅਤੇ 3(5) (ਸਮੂਹਿਕ ਮਨਸ਼ਾ) ਤਹਿਤ ਦਰਜ ਕੀਤੀ ਗਈ ਹੈ। ਜਾਂਚ ਵਿਚ ਜੇਕਰ ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦੇ ਨਾਮ ਵੀ ਜੋੜੇ ਜਾ ਸਕਦੇ ਹਨ।
ਵੇਦਾਂਤਾ ਨੇ ਪਹਿਲਾਂ ਹੀ ਸਟਾਕ ਐਕਸਚੇਂਜ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਹ ਜ਼ਖਮੀਆਂ ਨੂੰ ਹਰ ਸੰਭਵ ਮਦਦ ਦੇ ਰਹੀ ਹੈ ਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਜਾਂਚ ਕਰ ਰਹੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।