ਜੇਕਰ ਤੁਸੀਂ Mutual Fund 'ਚ 10 ਸਾਲਾਂ ਲਈ 1 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 12 ਫੀਸਦੀ ਰਿਟਰਨ ਦੇ ਹਿਸਾਬ ਨਾਲ 3,10,585 ਰੁਪਏ ਮਿਲ ਸਕਦੇ ਹਨ। ਹਾਲਾਂਕਿ ਇਹ ਰਿਟਰਨ ਘੱਟ ਜਾਂ ਵੱਧ ਹੋ ਸਕਦਾ ਹੈ। ਤੁਹਾਨੂੰ ਸਿਰਫ਼ ਰਿਟਰਨ ਵਜੋਂ ਹੀ 2,10,585 ਰੁਪਏ ਮਿਲ ਸਕਦੇ ਹਨ।

FD vs Mutual Fund vs Post Office Scheme: ਅੱਜ ਨਿਵੇਸ਼ ਲਈ ਕਈ ਪਲੇਟਫਾਰਮ ਮੌਜੂਦ ਹਨ। ਫਿਰ ਚਾਹੇ ਸੁਰੱਖਿਅਤ ਨਿਵੇਸ਼ ਵਿਕਲਪ ਚੁਣਨਾ ਹੋਵੇ ਜਾਂ ਅਸੁਰੱਖਿਅਤ ਸਕੀਮ 'ਚ ਪੈਸਾ ਲਾਉਣਾ ਹੋਵੇ। ਅੱਜ ਅਸੀਂ ਜਾਣਾਂਗੇ ਕਿ ਜੇਕਰ ਤੁਸੀਂ 10 ਸਾਲਾਂ ਲਈ 1 ਲੱਖ ਰੁਪਏ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਐਫਡੀ (FD), ਮਿਊਚਲ ਫੰਡ ਜਾਂ ਪੋਸਟ ਆਫਿਸ 'ਚੋਂ ਕਿੱਥੇ ਸਭ ਤੋਂ ਵੱਧ ਰਿਟਰਨ ਮਿਲੇਗਾ? ਇਸ ਨੂੰ ਅਸੀਂ ਕੈਲਕੁਲੇਸ਼ਨ (ਗਣਨਾ) ਦੀ ਮਦਦ ਨਾਲ ਸਮਝਾਂਗੇ। ਇਸ ਦੇ ਨਾਲ ਹੀ ਜਾਣਾਂਗੇ ਕਿ ਤੁਹਾਨੂੰ ਕਿੱਥੇ ਨਿਵੇਸ਼ ਕਰਨਾ ਚਾਹੀਦਾ ਹੈ।
ਅਸੀਂ ਐਫਡੀ ਕੈਲਕੂਲੇਸ਼ਨ ਲਈ ਐਸਬੀਆਈ (SBI) ਕੈਲਕੂਲੇਟਰ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਐਸਬੀਆਈ ਦੀ ਹੀ ਵਿਆਜ ਦਰ ਲਈ ਹੈ। 10 ਸਾਲਾਂ ਦੀ ਐਫਡੀ 'ਤੇ ਐਸਬੀਆਈ ਵੱਲੋਂ 6.5 ਫੀਸਦੀ ਦਾ ਰਿਟਰਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕੰਪਾਊਂਡਿੰਗ ਦਾ ਲਾਭ ਹਰ ਸਾਲ ਮਿਲ ਰਿਹਾ ਹੈ। ਇਸ ਹਿਸਾਬ ਨਾਲ ਹੀ ਕੈਲਕੂਲੇਸ਼ਨ ਕੀਤੀ ਗਈ ਹੈ।
ਨਿਵੇਸ਼ ਰਕਮ: 1 ਲੱਖ ਰੁਪਏ
ਰਿਟਰਨ: 6.5 ਫੀਸਦੀ
ਨਿਵੇਸ਼ ਦੀ ਮਿਆਦ: 10 ਸਾਲ
ਕੰਪਾਊਂਡਿੰਗ: ਹਰ ਇੱਕ ਸਾਲ
ਜੇਕਰ ਕੋਈ ਵਿਅਕਤੀ 10 ਸਾਲਾਂ ਲਈ ਐਫਡੀ 'ਚ 1 ਲੱਖ ਰੁਪਏ ਨਿਵੇਸ਼ ਕਰਦਾ ਹੈ, ਤਾਂ ਉਸ ਨੂੰ 6.5 ਫੀਸਦੀ ਦੇ ਹਿਸਾਬ ਨਾਲ ਮੈਚਿਓਰਿਟੀ 'ਤੇ 1,87,714 ਰੁਪਏ ਮਿਲਣਗੇ। ਇਸ ਹਿਸਾਬ ਨਾਲ ਤੁਹਾਨੂੰ ਸਿਰਫ਼ ਰਿਟਰਨ ਵਜੋਂ ਹੀ 87,714 ਰੁਪਏ ਮਿਲਣਗੇ।
ਨਿਵੇਸ਼ ਰਕਮ: 1 ਲੱਖ ਰੁਪਏ
ਰਿਟਰਨ: 7.5 ਫੀਸਦੀ
ਨਿਵੇਸ਼ ਦੀ ਮਿਆਦ: 9 ਸਾਲ 7 ਮਹੀਨੇ
ਕੰਪਾਊਂਡਿੰਗ: ਹਰ ਇੱਕ ਸਾਲ
ਅਸੀਂ ਇੱਥੇ ਪੋਸਟ ਆਫਿਸ ਦੀ ਕਿਸਾਨ ਵਿਕਾਸ ਪੱਤਰ (KVP) ਯੋਜਨਾ ਨੂੰ ਚੁਣਿਆ ਹੈ। ਇਸ ਯੋਜਨਾ ਤਹਿਤ ਤੁਹਾਡਾ ਵਿਆਜ ਹਰ ਸਾਲ ਕੰਪਾਊਂਡ ਹੁੰਦਾ ਹੈ। ਇਸ ਵਿੱਚ ਤੁਹਾਨੂੰ 7.5 ਫੀਸਦੀ ਦਾ ਰਿਟਰਨ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਇਸ ਸਕੀਮ ਵਿੱਚ ਕੋਈ ਵੀ ਅਪਲਾਈ ਕਰ ਸਕਦਾ ਹੈ।
ਇਸ ਸਕੀਮ ਦੀ ਮੈਚਿਓਰਿਟੀ ਮਿਆਦ 9 ਸਾਲ 7 ਮਹੀਨੇ ਜਾਂ 115 ਮਹੀਨੇ ਹੈ। ਜੇਕਰ ਤੁਸੀਂ ਇਸ ਸਕੀਮ ਵਿੱਚ 115 ਮਹੀਨੇ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮੈਚਿਓਰਿਟੀ 'ਤੇ ਦੁੱਗਣੀ ਰਕਮ ਮਿਲੇਗੀ। 115 ਮਹੀਨਿਆਂ ਬਾਅਦ ਤੁਹਾਨੂੰ ਮੈਚਿਓਰਿਟੀ 'ਤੇ 1 ਲੱਖ ਦੀ ਜਗ੍ਹਾ 2 ਲੱਖ ਰੁਪਏ ਮਿਲਣਗੇ।
ਨਿਵੇਸ਼ ਰਕਮ: 1 ਲੱਖ ਰੁਪਏ
ਰਿਟਰਨ: 12 ਫੀਸਦੀ
ਨਿਵੇਸ਼ ਦੀ ਮਿਆਦ: 10 ਸਾਲ
ਜੇਕਰ ਤੁਸੀਂ ਮਿਊਚਲ ਫੰਡ ਵਿੱਚ 10 ਸਾਲਾਂ ਲਈ 1 ਲੱਖ ਰੁਪਏ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ 12 ਫੀਸਦੀ ਰਿਟਰਨ ਦੇ ਹਿਸਾਬ ਨਾਲ 3,10,585 ਰੁਪਏ ਮਿਲ ਸਕਦੇ ਹਨ। ਹਾਲਾਂਕਿ ਇਹ ਰਿਟਰਨ ਘੱਟ ਜਾਂ ਵੱਧ ਹੋ ਸਕਦਾ ਹੈ। ਤੁਹਾਨੂੰ ਸਿਰਫ਼ ਰਿਟਰਨ ਵਜੋਂ ਹੀ 2,10,585 ਰੁਪਏ ਮਿਲ ਸਕਦੇ ਹਨ।
ਜੇਕਰ ਤੁਸੀਂ ਰਿਸਕ (ਜੋਖ਼ਮ) ਲੈ ਸਕਦੇ ਹੋ ਤਾਂ ਤੁਹਾਡੇ ਲਈ ਮਿਊਚਲ ਫੰਡ ਸਭ ਤੋਂ ਵਧੀਆ ਵਿਕਲਪ ਹੈ। ਮਿਊਚਲ ਫੰਡ ਵਿੱਚ ਉਦੋਂ ਹੀ ਫਾਇਦਾ ਮਿਲਦਾ ਹੈ ਜਦੋਂ ਤੁਸੀਂ ਇਸ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰੋ। ਹਾਲਾਂਕਿ, ਜੇਕਰ ਤੁਸੀਂ ਰਿਸਕ ਨਹੀਂ ਚਾਹੁੰਦੇ ਹੋ ਤਾਂ ਤੁਹਾਨੂੰ ਪੋਸਟ ਆਫਿਸ ਦੀ ਕਿਸਾਨ ਵਿਕਾਸ ਪੱਤਰ ਸਕੀਮ ਚੁਣਨੀ ਚਾਹੀਦੀ ਹੈ। ਇਹ ਸਕੀਮ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ ਅਤੇ ਤੁਹਾਨੂੰ ਇਸ ਵਿੱਚ ਐਫਡੀ ਦੇ ਮੁਕਾਬਲੇ ਜ਼ਿਆਦਾ ਰਿਟਰਨ ਮਿਲ ਜਾਂਦਾ ਹੈ। ਪਰ ਇਸ ਸਕੀਮ ਵਿੱਚ ਲੰਬੇ ਸਮੇਂ ਲਈ ਪੈਸੇ ਰੱਖਣੇ ਪੈਣਗੇ।
ਜੇਕਰ ਤੁਸੀਂ ਇੰਨੀ ਲੰਬੀ ਮਿਆਦ ਲਈ ਪੈਸੇ ਨਹੀਂ ਰੱਖਣਾ ਚਾਹੁੰਦੇ ਅਤੇ ਸੁਰੱਖਿਅਤ ਸਕੀਮ ਵਿੱਚ ਪੈਸਾ ਲਗਾਉਣਾ ਚਾਹੁੰਦੇ ਹੋ ਤਾਂ ਐਫਡੀ (FD) ਵਿਕਲਪ ਸਹੀ ਰਹੇਗਾ।