ਕਰੋੜਾਂ ਪ੍ਰਾਈਵੇਟ ਮੁਲਾਜ਼ਮਾਂ ਲਈ ਵੱਡੀ ਖਬਰ ! EPFO ਨੇ ਵਿੱਤੀ ਸਾਲ 2025-26 ਲਈ ਵਿਆਜ ਦਰਾਂ ਐਲਾਨੀਆਂ
ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ 'ਸੈਂਟਰਲ ਬੋਰਡ ਆਫ ਟਰੱਸਟੀਜ਼' ਦੀ ਬੈਠਕ ਹੋਈ ਜਿਸ ਵਿੱਚ ਪੀਐਫ ਵਿਆਜ ਦਰਾਂ ਨੂੰ ਲੈ ਕੇ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ। ਸੈਂਟਰਲ ਬੋਰਡ ਆਫ ਟਰੱਸਟੀਜ਼ EPFO ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ, ਜੋ ਫੰਡ ਦੇ ਪ੍ਰਬੰਧਨ, ਨਿਵੇਸ਼ ਅਤੇ ਵੰਡ ਦੀ ਨਿਗਰਾਨੀ ਕਰਦੀ ਹੈ।
Publish Date: Mon, 02 Mar 2026 03:36 PM (IST)
Updated Date: Mon, 02 Mar 2026 04:08 PM (IST)
ਨਵੀਂ ਦਿੱਲੀ : ਦੇਸ਼ ਦੇ ਕਰੋੜਾਂ ਤਨਖਾਹ ਪ੍ਰਾਪਤ ਮੁਲਾਜ਼ਮਾਂ ਲਈ ਵੱਡੀ ਖ਼ਬਰ ਹੈ। ਦਰਅਸਲ, ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ EPFO ਦੀਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਸਨੂੰ 8.25 ਫੀਸਦੀ 'ਤੇ ਸਥਿਰ ਰੱਖਿਆ ਹੈ।
ਨਿਊਜ਼ ਏਜੰਸੀ ਪੀਟੀਆਈ (PTI) ਦੀ ਰਿਪੋਰਟ ਅਨੁਸਾਰ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸੋਮਵਾਰ ਨੂੰ ਵਿੱਤੀ ਸਾਲ 2025-26 ਲਈ ਮੁਲਾਜ਼ਮਾਂ ਦੀ ਭਵਿੱਖ ਨਿਧੀ (EPF) ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 8.25 ਪ੍ਰਤੀਸ਼ਤ ਨਿਰਧਾਰਤ ਕੀਤੀ ਹੈ ਜੋ ਲਗਾਤਾਰ ਦੂਜੇ ਸਾਲ ਬਰਕਰਾਰ ਰੱਖੀ ਗਈ ਹੈ।
ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ 'ਸੈਂਟਰਲ ਬੋਰਡ ਆਫ ਟਰੱਸਟੀਜ਼' ਦੀ ਬੈਠਕ ਹੋਈ ਜਿਸ ਵਿੱਚ ਪੀਐਫ ਵਿਆਜ ਦਰਾਂ ਨੂੰ ਲੈ ਕੇ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ। ਸੈਂਟਰਲ ਬੋਰਡ ਆਫ ਟਰੱਸਟੀਜ਼ EPFO ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ, ਜੋ ਫੰਡ ਦੇ ਪ੍ਰਬੰਧਨ, ਨਿਵੇਸ਼ ਅਤੇ ਵੰਡ ਦੀ ਨਿਗਰਾਨੀ ਕਰਦੀ ਹੈ।
ਪਿਛਲੇ ਸਾਲ ਫਰਵਰੀ 'ਚ EPFO ਨੇ ਵਿੱਤੀ ਸਾਲ 2024-25 ਲਈ ਵਿਆਜ ਦਰ ਨੂੰ 8.25 ਪ੍ਰਤੀਸ਼ਤ 'ਤੇ ਬਰਕਰਾਰ ਰੱਖਿਆ ਸੀ। ਹਾਲਾਂਕਿ, 2024 'ਚ ਇਸਨੇ ਵਿੱਤੀ ਸਾਲ 2023-24 ਲਈ ਵਿਆਜ ਦਰ ਨੂੰ ਮਾਮੂਲੀ ਰੂਪ ਵਧਾ ਕੇ 8.25 ਪ੍ਰਤੀਸ਼ਤ ਕਰ ਦਿੱਤਾ ਸੀ, ਜੋ ਵਿੱਤੀ ਸਾਲ 2022-23 ਵਿੱਚ 8.15 ਪ੍ਰਤੀਸ਼ਤ ਸੀ।