ਜੇਕਰ ਤੁਸੀਂ SIP ਰਾਹੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਾਲਾਂ ਵਿਚ ਕਰੋੜਪਤੀ ਬਣ ਸਕਦੇ ਹੋ। ਕਿਉਂਕਿ ਇਹ ਨਿਵੇਸ਼ ਦੀ ਰਾਸ਼ੀ 'ਤੇ ਨਿਰਭਰ ਕਰਦਾ ਹੈ। ਕੁਝ ਲੋਕ 15 ਸਾਲ ਤਾਂ ਕੁਝ ਲੋਕ 20 ਸਾਲ ਦਾ ਟੀਚਾ ਲੈ ਕੇ ਚੱਲਦੇ ਹਨ।

ਨਵੀਂ ਦਿੱਲੀ : SIP Calculation: ਅੱਜ ਦੇ ਸਮੇਂ ਹਰ ਕਿਸੇ ਦਾ ਕਰੋੜਪਤੀ ਬਣਨ ਦਾ ਸੁਪਨਾ ਹੁੰਦਾ ਹੈ। ਬਹੁਤ ਸਾਰੇ ਲੋਕ ਇਹ ਸੁਪਨਾ ਖੁਦ ਦਾ ਬਿਜ਼ਨੈੱਸ ਕਰ ਕੇ ਪੂਰਾ ਕਰਦੇ ਹਨ ਤਾਂ ਕੁਝ ਲੋਕ ਵੱਡੀਆਂ-ਵੱਡੀਆਂ ਕੰਪਨੀਆਂ 'ਚ ਉੱਚੇ ਅਹੁਦੇ ਹਾਸਲ ਕਰ ਕੇ ਕਰਦੇ ਹਨ। ਪਰ ਇਕ ਆਮ ਇਨਸਾਨ ਨੂੰ ਕਰੋੜਪਤੀ ਬਣਨ 'ਚ ਬਹੁਤ ਸੰਘਰਸ਼ ਕਰਨਾ ਪੈਂਦਾ ਹੈ।
ਜੇਕਰ ਤੁਸੀਂ ਵੀ ਇਕ ਆਮ ਇਨਸਾਨ ਹੋ ਅਤੇ ਨੌਕਰੀ ਕਰਦੇ ਹੋ ਤਾਂ ਤੁਸੀਂ ਆਪਣੀ ਤਨਖਾਹ ਦਾ ਕੁਝ ਹਿੱਸਾ SIP ਰਾਹੀਂ ਮਿਊਚਲ ਫੰਡ 'ਚ ਨਿਵੇਸ਼ ਕਰ ਕੇ ਕਰੋੜਪਤੀ (1Cr Fund Through SIP) ਬਣ ਸਕਦੇ ਹੋ, ਪਰ ਕਿੰਨੇ ਸਾਲਾਂ ਵਿਚ ਅਤੇ ਕਿੰਨਾ ਨਿਵੇਸ਼ ਕਰ ਕੇ? ਇਸੇ ਗੱਲ ਨੂੰ ਅੱਜ ਅਸੀਂ ਕੈਲਕੂਲੇਸ਼ਨ ਦੇ ਜ਼ਰੀਏ ਸਮਝਾਂਗੇ।
ਜੇਕਰ ਤੁਸੀਂ SIP ਰਾਹੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਾਲਾਂ ਵਿਚ ਕਰੋੜਪਤੀ ਬਣ ਸਕਦੇ ਹੋ। ਕਿਉਂਕਿ ਇਹ ਨਿਵੇਸ਼ ਦੀ ਰਾਸ਼ੀ 'ਤੇ ਨਿਰਭਰ ਕਰਦਾ ਹੈ। ਕੁਝ ਲੋਕ 15 ਸਾਲ ਤਾਂ ਕੁਝ ਲੋਕ 20 ਸਾਲ ਦਾ ਟੀਚਾ ਲੈ ਕੇ ਚੱਲਦੇ ਹਨ।
ਤੁਹਾਡੇ ਟੀਚੇ ਦੇ ਹਿਸਾਬ ਨਾਲ ਤੁਹਾਨੂੰ SIP 'ਚ ਰਾਸ਼ੀ ਨਿਵੇਸ਼ ਕਰਨੀ ਪਵੇਗੀ। ਜੇਕਰ ਤੁਸੀਂ 15 ਸਾਲਾਂ 'ਚ ਇਕ ਕਰੋੜ ਰੁਪਏ ਦਾ ਫੰਡ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੱਖਰੀ ਰਾਸ਼ੀ ਨਿਵੇਸ਼ ਕਰਨੀ ਪਵੇਗੀ, ਪਰ ਜੇਕਰ ਤੁਹਾਨੂੰ 20 ਸਾਲਾਂ ਵਿਚ ਇਕ ਕਰੋੜ ਰੁਪਏ ਦਾ ਫੰਡ ਇਕੱਠਾ ਕਰਨਾ ਹੈ, ਤਾਂ ਤੁਹਾਨੂੰ ਵੱਖਰੀ ਰਾਸ਼ੀ ਨਿਵੇਸ਼ ਕਰਨੀ ਪਵੇਗੀ।
ਹੁਣ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਾਲਾਂ ਵਿਚ ਕਰੋੜਪਤੀ ਬਣਨਾ ਚਾਹੁੰਦੇ ਹੋ। ਅਸੀਂ ਤੁਹਾਨੂੰ 15 ਸਾਲ, 20 ਸਾਲ ਅਤੇ 25 ਸਾਲ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਾਂਗੇ ਅਤੇ ਦੱਸਾਂਗੇ ਕਿ ਤੁਸੀਂ ਹਰ ਮਹੀਨੇ ਕਿੰਨੇ ਰੁਪਏ ਦੀ SIP ਕਰਕੇ ਇੱਕ ਕਰੋੜ ਰੁਪਏ ਦਾ ਫੰਡ ਇਕੱਠਾ ਕਰ ਸਕਦੇ ਹੋ।
15 ਸਾਲਾਂ 'ਚ ਕਰੋੜਪਤੀ ਬਣਨ ਲਈ ਤੁਹਾਨੂੰ ਹਰ ਮਹੀਨੇ ਕਿੰਨੇ ਰੁਪਏ ਦੀ SIP ਕਰਨੀ ਪਵੇਗੀ? ਇਸ ਨੂੰ ਸਮਝਣ ਲਈ ਅਸੀਂ ਮਿਊਚਲ ਫੰਡ ਦੇ Goal SIP Calculator ਨਾਲ ਕੈਲਕੂਲੇਸ਼ਨ ਕੀਤੀ ਹੈ। 15 ਸਾਲਾਂ 'ਚ ਇਕ ਕਰੋੜ ਰੁਪਏ (1Cr Fund in 15 Year) ਦਾ ਫੰਡ ਇਕੱਠਾ ਕਰਨ ਲਈ ਤੁਹਾਨੂੰ ਹਰ ਮਹੀਨੇ ₹20,016.81 ਦੀ SIP ਕਰਨੀ ਹੋਵੇਗੀ। ਤੁਹਾਡਾ ਕੁੱਲ ਨਿਵੇਸ਼ ₹36.03 ਲੱਖ ਰੁਪਏ ਦਾ ਹੋਵੇਗਾ।
ਨੋਟ- SIP 'ਤੇ ਮਿਲਣ ਵਾਲਾ ਵੱਧ ਤੋਂ ਵੱਧ ਔਸਤ ਰਿਟਰਨ 12% ਹੁੰਦਾ ਹੈ। ਇਸ ਲਈ 12 ਫੀਸਦੀ ਰਿਟਰਨ ਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਗਈ ਹੈ।
20 ਸਾਲਾਂ ਵਿਚ ਇਕ ਕਰੋੜ ਰੁਪਏ (1 Cr Fund in 20 Year) ਦਾ ਫੰਡ ਇਕੱਠਾ ਕਰਨ ਲਈ ਤੁਹਾਨੂੰ ਹਰ ਮਹੀਨੇ ₹10,108.61 ਦੀ SIP ਕਰਨੀ ਹੋਵੇਗੀ। ਤੁਹਾਡਾ ਕੁੱਲ ਨਿਵੇਸ਼ ₹24.26 ਲੱਖ ਰੁਪਏ ਦਾ ਹੋਵੇਗਾ।
25 ਸਾਲਾਂ 'ਚ ਇਕ ਕਰੋੜ ਰੁਪਏ ਦਾ ਫੰਡ ਇਕੱਠਾ ਕਰਨ ਲਈ ਤੁਹਾਨੂੰ ਹਰ ਮਹੀਨੇ ₹5,322.41 ਦੀ SIP ਕਰਨੀ ਹੋਵੇਗੀ। ਤੁਹਾਡਾ ਕੁੱਲ ਨਿਵੇਸ਼ ₹15.97 ਲੱਖ ਰੁਪਏ ਦਾ ਹੋਵੇਗਾ।
ਯਾਨੀ ਜਿਵੇਂ-ਜਿਵੇਂ ਤੁਸੀਂ ਸਾਲਾਂ ਦੀ ਗਿਣਤੀ ਵਧਾਉਂਦੇ ਜਾਓਗੇ, ਤੁਹਾਡਾ ਨਿਵੇਸ਼ ਘੱਟ ਹੁੰਦਾ ਜਾਵੇਗਾ। 25 ਸਾਲਾਂ ਤਕ ਲਗਾਤਾਰ ਨਿਵੇਸ਼ ਕਰਨ 'ਤੇ ਤੁਹਾਨੂੰ ਸਭ ਤੋਂ ਜ਼ਿਆਦਾ ਫਾਇਦਾ ਹੈ। ਕਿਉਂਕਿ 25 ਸਾਲਾਂ ਵਿੱਚ ਤੁਸੀਂ ਕੁੱਲ ₹15.97 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਅਤੇ ਤੁਹਾਡਾ ਇਕ ਕਰੋੜ ਰੁਪਏ ਦਾ ਫੰਡ ਤਿਆਰ ਹੋ ਜਾਂਦਾ ਹੈ।