- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 194 ਦੇ ਅਧੀਨ ਡਿਵੀਡੈਂਡ 'ਤੇ ਟੈਕਸ ਲੱਗਦਾ ਹੈ। ਇਸਨੂੰ ਸਾਲ 2020 'ਚ ਸੋਧਿਆ ਗਿਆ ਸੀ। ਇਸ ਅਨੁਸਾਰ, 1 ਅਪ੍ਰੈਲ 2020 ਤੋਂ ਬਾਅਦ ਕਿਸੇ ਵੀ ਕੰਪਨੀ ਵੱਲੋਂ ਦਿੱਤਾ ਗਿਆ ਡਿਵੀਡੈਂਡ ਟੈਕਸ ਦੇ ਦਾਇਰੇ 'ਚ ਆਵੇਗਾ।

ਨਵੀਂ ਦਿੱਲੀ : ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲਿਆਂ ਨੂੰ ਕਮਾਈ 'ਤੇ ਕਈ ਕਿਸਮਾਂ ਦੇ ਟੈਕਸ ਦੇਣੇ ਪੈਂਦੇ ਹਨ। ਬਹੁਤ ਸਾਰੀਆਂ ਕੰਪਨੀਆਂ ਹਰ ਸਾਲ ਆਪਣੇ ਨਿਵੇਸ਼ਕਾਂ ਨੂੰ ਸਮੇਂ-ਸਮੇਂ 'ਤੇ ਡਿਵੀਡੈਂਡ ਵੀ ਦਿੰਦੀਆਂ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕੰਪਨੀਆਂ ਤੁਹਾਨੂੰ ਡਿਵੀਡੈਂਡ ਦੇਣ ਤੋਂ ਪਹਿਲਾਂ ਟੈਕਸ ਵੀ ਕੱਟਦੀਆਂ ਹਨ? ਪਰ ਇਹ ਟੈਕਸ ਤਦ ਹੀ ਲੱਗਦਾ ਹੈ ਜਦੋਂ ਤੁਹਾਡਾ ਡਿਵੀਡੈਂਡ ਇਕ ਨਿਸ਼ਚਿਤ ਰਕਮ ਤੋਂ ਉੱਪਰ ਹੋਵੇ। ਡਿਵੀਡੈਂਡ 'ਤੇ ਕਿਵੇਂ ਅਤੇ ਕਿਸ ਤਰ੍ਹਾਂ ਦਾ ਟੈਕਸ ਲੱਗਦਾ ਹੈ? ਇਸ ਦੇ ਪਿੱਛੇ ਦਾ ਨਿਯਮ ਅਤੇ ਕਾਨੂੰਨ ਕੀ ਹੈ? ਆਓ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰੀਏ।
ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 194 ਦੇ ਅਧੀਨ ਡਿਵੀਡੈਂਡ 'ਤੇ ਟੈਕਸ ਲੱਗਦਾ ਹੈ। ਇਸਨੂੰ ਸਾਲ 2020 'ਚ ਸੋਧਿਆ ਗਿਆ ਸੀ। ਇਸ ਅਨੁਸਾਰ, 1 ਅਪ੍ਰੈਲ 2020 ਤੋਂ ਬਾਅਦ ਕਿਸੇ ਵੀ ਕੰਪਨੀ ਵੱਲੋਂ ਦਿੱਤਾ ਗਿਆ ਡਿਵੀਡੈਂਡ ਟੈਕਸ ਦੇ ਦਾਇਰੇ 'ਚ ਆਵੇਗਾ। ਕੰਪਨੀ ਨੂੰ ਅਗਲੇ ਸਾਲਾਨਾ ਜਨਰਲ ਮੀਟਿੰਗ 'ਚ ਜੇਕਰ ਮਨਜ਼ੂਰੀ ਮਿਲਦੀ ਹੈ, ਤਾਂ ਡਿਵੀਡੈਂਡ ਦਿੰਦੇ ਸਮੇਂ ਟੈਕਸ ਕਟੌਤੀ ਕਰਨੀ ਪਵੇਗੀ। ਹਾਲਾਂਕਿ, ਤੁਹਾਨੂੰ ਡਿਵਿਡੈਂਡ 'ਤੇ ਕਿੰਨਾ ਟੈਕਸ ਦੇਣਾ ਪਵੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਭਾਰਤ 'ਚ ਰਹਿੰਦੇ ਹੋ ਜਾਂ ਬਾਹਰ। ਇਸ ਦੇ ਨਾਲ ਹੀ ਡਿਵੀਡੈਂਡ ਦੀ ਰਕਮ ਇਕ ਨਿਸ਼ਚਿਤ ਰਕਮ ਤੋਂ ਉੱਪਰ ਹੋਣ 'ਤੇ ਹੀ ਡਿਵੀਡੈਂਡ 'ਤੇ ਟੀਡੀਐਸ (TDS on dividend income) ਕੱਟਿਆ ਜਾਵੇਗਾ।
ਜੇਕਰ ਤੁਸੀਂ ਭਾਰਤੀ ਨਿਵੇਸ਼ਕ ਹੋ ਅਤੇ ਭਾਰਤ ਵਿਚ ਰਹਿ ਕੇ ਨਿਵੇਸ਼ ਕਰ ਰਹੇ ਹੋ, ਅਤੇ ਕੋਈ ਕੰਪਨੀ ਤੁਹਾਨੂੰ ਡਿਵੀਡੈਂਡ ਦੇ ਰਹੀ ਹੈ ਤਾਂ ਇਨਕਮ ਟੈਕਸ ਦੇ ਸੈਕਸ਼ਨ 194 ਦੇ ਅਧੀਨ 10% ਟੈਕਸ ਦੀ ਕਟੌਤੀ ਕੀਤੀ ਜਾਵੇਗੀ। ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਡੀਮੇਟ ਖਾਤੇ ਨਾਲ ਤੁਹਾਡਾ ਆਧਾਰ ਪੈਨ ਲਿੰਕ ਹੋਣਾ ਚਾਹੀਦਾ ਹੈ। ਡਿਵੀਡੈਂਡ ਦਾ ਪੈਸਾ ਤੁਹਾਡੇ ਨਿੱਜੀ ਇਨਕਮ ਟੈਕਸ ਦੇ ਅਧੀਨ ਟੈਕਸੇਬਲ ਹੋਵੇਗਾ।
ਜੇਕਰ ਤੁਸੀਂ ਆਪਣੇ ਡੀਮੇਟ ਖਾਤੇ ਨਾਲ ਪੈਨ ਕਾਰਡ ਨਹੀਂ ਜੋੜਿਆ ਹੈ ਤਾਂ ਨਿਯਮਾਂ ਮੁਤਾਬਕ ਤੁਹਾਡੇ ਡਿਵੀਡੈਂਡ 'ਤੇ ਕੰਪਨੀ 20% ਦਾ ਟੀਡੀਐਸ ਕੱਟ ਲਵੇਗੀ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਡਿਵਿਡੈਂਡ 'ਤੇ ਵੱਧ ਟੀਡੀਐਸ ਕੱਟਿਆ ਜਾਵੇ, ਤਾਂ ਤੁਹਾਨੂੰ ਪੈਨ ਕਾਰਡ ਸਬਮਿਟ ਕਰਨਾ ਪਵੇਗਾ। ਹਾਲਾਂਕਿ, ਅੱਜ ਦੇ ਸਮੇਂ 'ਚ ਡੀਮੇਟ ਖਾਤਾ ਖੋਲ੍ਹਦੇ ਸਮੇਂ ਹੀ ਪੈਨ ਕਾਰਡ ਲੱਗਦਾ ਹੈ।
ਜੇਕਰ ਤੁਸੀਂ ਘਰੇਲੂ ਨਿਵੇਸ਼ਕ ਹੋ ਅਤੇ ਡਿਵੀਡੈਂਡ ਦੀ ਰਕਮ 10,000 ਰੁਪਏ ਤੋਂ ਵੱਧ ਨਹੀਂ ਹੈ, ਤਾਂ ਇਸ ਸਥਿਤੀ ਵਿਚ ਤੁਹਾਨੂੰ ਟੈਕਸ ਨਹੀਂ ਦੇਣਾ ਪਵੇਗਾ।
ਜੇਕਰ ਸ਼ੇਅਰਧਾਰਕ ਫਾਰਮ 15G ਪ੍ਰਦਾਨ ਕਰਦਾ ਹੈ ਜੋ ਸਾਰੇ ਮਾਨਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਸ 'ਤੇ ਟੀਡੀਐਸ ਨਹੀਂ ਕੱਟਿਆ ਜਾਂਦਾ। ਹਾਲਾਂਕਿ, ਇਹ ਕੰਪਨੀ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਫਾਰਮ ਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ।
ਜੇਕਰ ਤੁਸੀਂ ਇਕ NRI ਨਿਵੇਸ਼ਕ ਹੋ, ਤਾਂ ਤੁਹਾਡੇ ਉੱਤੇ ਇਨਕਮ ਟੈਕਸ ਐਕਟ ਦੀ ਧਾਰਾ 195 ਜਾਂ ਧਾਰਾ 196D ਲਾਗੂ ਹੋਵੇਗੀ। ਇਸ ਦੇ ਅਧੀਨ, ਕੰਪਨੀ ਤੁਹਾਡੇ ਡਿਵੀਡੈਂਡ 'ਤੇ ਟੈਕਸ ਕੱਟੇਗੀ। ਨਿਯਮ ਅਨੁਸਾਰ ਕੰਪਨੀ ਡਿਵਿਡੈਂਡ 'ਤੇ 20% ਦਾ ਟੀਡੀਐਸ ਕੱਟੇਗੀ ਤੇ ਇਸ ਦੇ ਨਾਲ ਸਰਪਲੱਸ ਚਾਰਜ ਵੀ ਲਾਗੂ ਹੋਵੇਗਾ। ਇਹ ਨਿਯਮ FPI ਨਿਵੇਸ਼ਕਾਂ 'ਤੇ ਵੀ ਲਾਗੂ ਹੁੰਦਾ ਹੈ।
(ਡਿਸਕਲੇਮਰ: ਇੱਥੇ ਸ਼ੇਅਰਾਂ ਬਾਰੇ ਦਿੱਤੀ ਗਈ ਜਾਣਕਾਰੀ ਨਿਵੇਸ਼ ਦੀ ਸਲਾਹ ਨਹੀਂ ਹੈ। ਕਿਉਂਕਿ, ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਖਤਰੇ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰੋ।)