DA Hike Before Holi 2026 : ਖੁਸ਼ੀ ਦੇ ਰੰਗਾਂ ਨਾਲ ਭਰੇਗੀ ਸਰਕਾਰੀ ਮੁਲਾਜ਼ਮਾਂ ਦੀ ਹੋਲੀ, ਖਾਤੇ 'ਚ ਵਧ ਕੇ ਆਵੇਗੀ ਸੈਲਰੀ?
ਮੀਡੀਆ ਰਿਪੋਰਟਾਂ ਅਨੁਸਾਰ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਜਨਵਰੀ, 2026 ਤੋਂ ਮਹਿੰਗਾਈ ਭੱਤੇ (DA Hike) 'ਚ 2 ਪ੍ਰਤੀਸ਼ਤ ਤਕ ਦਾ ਸੀਮਤ ਵਾਧਾ ਮਿਲ ਸਕਦਾ ਹੈ। ਜੇਕਰ ਸਰਕਾਰ 2 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੰਦੀ ਹੈ ਤਾਂ DA ਅਤੇ ਮਹਿੰਗਾਈ ਰਾਹਤ (DR) ਮੌਜੂਦਾ 58% ਤੋਂ ਵਧ ਕੇ ਬੇਸਿਕ ਪੇਅ (ਮੂਲ ਤਨਖਾਹ) ਦਾ ਲਗਪਗ 60% ਹੋ ਜਾਵੇਗਾ।
Publish Date: Mon, 09 Feb 2026 12:58 PM (IST)
Updated Date: Mon, 09 Feb 2026 01:02 PM (IST)
ਨਵੀਂ ਦਿੱਲੀ : DA Hike News: ਰੰਗਾਂ ਦੇ ਤਿਉਹਾਰ ਹੋਲੀ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। ਸਰਕਾਰ ਡੀਏ (DA) 'ਚ ਵਾਧੇ ਦਾ ਐਲਾਨ ਕਰ ਸਕਦੀ ਹੈ। ਵਾਧੇ ਦੇ ਨਾਲ ਹੀ ਮੁਲਾਜ਼ਮਾਂ ਨੂੰ ਫਰਵਰੀ ਦੀ ਸੈਲਰੀ 'ਚ ਇਸ ਦਾ ਲਾਭ ਦਿੱਤਾ ਜਾ ਸਕਦਾ ਹੈ ਅਤੇ ਜਨਵਰੀ ਮਹੀਨੇ ਦਾ ਬਕਾਇਆ (ਏਰੀਅਰ) ਵੀ ਦਿੱਤਾ ਜਾ ਸਕਦਾ ਹੈ। ਮੌਜੂਦਾ ਸਮੇਂ ਕੇਂਦਰੀ ਮੁਲਾਜ਼ਮਾਂ ਦਾ ਡੀਏ 58 ਫੀਸਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸਰਕਾਰ ਇਸ ਨੂੰ ਵਧਾ ਕੇ 60 ਫੀਸਦੀ ਕਰ ਸਕਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਜਨਵਰੀ, 2026 ਤੋਂ ਮਹਿੰਗਾਈ ਭੱਤੇ (DA Hike) 'ਚ 2 ਪ੍ਰਤੀਸ਼ਤ ਤਕ ਦਾ ਸੀਮਤ ਵਾਧਾ ਮਿਲ ਸਕਦਾ ਹੈ। ਜੇਕਰ ਸਰਕਾਰ 2 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੰਦੀ ਹੈ ਤਾਂ DA ਅਤੇ ਮਹਿੰਗਾਈ ਰਾਹਤ (DR) ਮੌਜੂਦਾ 58% ਤੋਂ ਵਧ ਕੇ ਬੇਸਿਕ ਪੇਅ (ਮੂਲ ਤਨਖਾਹ) ਦਾ ਲਗਪਗ 60% ਹੋ ਜਾਵੇਗਾ। ਇਹ ਡੀਏ ਵਾਧਾ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਹੀ ਕੀਤਾ ਜਾਵੇਗਾ। ਅਜੇ 8ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਹੋਇਆ ਹੈ।
ਹੋਲੀ ਤੋਂ ਪਹਿਲਾਂ ਕਰਮਚਾਰੀਆਂ ਨੂੰ ਮਿਲ ਸਕਦਾ ਹੈ ਤੋਹਫ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰੀ ਕੈਬਨਿਟ ਵੱਲੋਂ ਮਾਰਚ 2026 ਦੀ ਸ਼ੁਰੂਆਤ 'ਚ ਹੋਲੀ ਤੋਂ ਪਹਿਲਾਂ ਡੀਏ 'ਚ ਸੋਧ (DA Hike Before Holi 2026) ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਇਹ 31 ਦਸੰਬਰ, 2025 ਨੂੰ 7ਵੇਂ ਤਨਖਾਹ ਕਮਿਸ਼ਨ ਦੇ ਰਸਮੀ ਸਮਾਪਤ ਹੋਣ ਤੋਂ ਬਾਅਦ ਪਹਿਲਾ DA ਵਾਧਾ ਵੀ ਹੋਵੇਗਾ।
ਹਾਲਾਂਕਿ, ਅਜੇ ਤਕ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਵਾਧੇ ਦਾ ਰਸਤਾ ਸਾਫ਼ ਹੋਵੇਗਾ।
ਫਾਈਨਲ DA ਦੀ ਗਣਨਾ ਲੇਬਰ ਬਿਊਰੋ ਵੱਲੋਂ ਜਾਰੀ ਦਸੰਬਰ 2025 ਦੇ 'ਆਲ-ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਫਾਰ ਇੰਡਸਟ੍ਰੀਅਲ ਵਰਕਰਜ਼' (CPI-IW) 'ਤੇ ਨਿਰਭਰ ਕਰਦੀ ਹੈ। ਇੰਡੈਕਸ 148.2 ਪੁਆਇੰਟਾਂ 'ਤੇ ਸਥਿਰ ਰਿਹਾ ਹੈ, ਜੋ ਕਿ ਨਵੰਬਰ ਦੀ ਰੀਡਿੰਗ ਦੇ ਬਰਾਬਰ ਹੈ।