Global Economy : ਘੱਟ ਵਿਕਸਤ ਦੇਸ਼ਾਂ 'ਚ ਮਹਿੰਗਾਈ ਦੀ ਦਰ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਕੇਂਦਰੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਨਹੀਂ ਹੁੰਦੀ, ਜਿਸ ਕਾਰਨ ਥੋੜ੍ਹੇ ਸਮੇਂ ਦੇ ਆਰਥਿਕ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਰੰਸੀ ਵਿੱਚ ਹੇਰਾਫੇਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵਿਆਜ ਦਰਾਂ ਵਧਦੀਆਂ ਹਨ ਜਦੋਂ ਕਿ ਆਮ ਆਰਥਿਕ ਸਥਿਤੀ ਉਹੀ ਰਹਿੰਦੀ ਹੈ।

ਨਵੀਂ ਦਿੱਲੀ : ਮਹਿੰਗਾਈ ਦਾ ਮਤਲਬ ਹੈ ਚੀਜ਼ਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ, ਜਿਸ ਨਾਲ ਸਮੇਂ ਦੇ ਨਾਲ ਪੈਸੇ ਦੀ ਖਰੀਦ ਸ਼ਕਤੀ ਘਟਦੀ ਜਾਂਦੀ ਹੈ। ਫਰਵਰੀ 2026 ਤੱਕ, ਨਵੀਂ CPI ਸੀਰੀਜ਼ ਦੇ ਆਧਾਰ 'ਤੇ ਭਾਰਤ ਦੀ ਰਿਟੇਲ ਮਹਿੰਗਾਈ ਜਨਵਰੀ ਵਿੱਚ ਵਧ ਕੇ 2.75% ਹੋ ਗਈ, ਜਦੋਂ ਕਿ ਖਾਣ-ਪੀਣ ਦੀ ਮਹਿੰਗਾਈ ਵਧ ਕੇ 2.13% ਹੋ ਗਈ ਹੈ। ਭਾਰਤ ਵਿੱਚ ਇਹ ਮਹਿੰਗਾਈ ਦਰ ਸਿਰਫ 2.75 ਫੀਸਦੀ ਹੈ। ਪਰ ਕਈ ਅਜਿਹੇ ਦੇਸ਼ ਹਨ, ਜਿੱਥੇ ਇਹ 50 ਫੀਸਦੀ ਤੋਂ ਵੀ ਵੱਧ ਹੈ। ਸਗੋਂ ਇਸ ਸਮੇਂ ਇੱਕ ਦੇਸ਼ ਤਾਂ ਅਜਿਹਾ ਹੈ, ਜਿੱਥੇ ਮਹਿੰਗਾਈ ਦਰ 270 ਫੀਸਦੀ ਦੇ ਆਸ-ਪਾਸ ਹੈ।
ਸਾਲ 2025 ਵਿੱਚ ਸਭ ਤੋਂ ਮਹਿੰਗਾਈ ਵਾਲਾ ਦੇਸ਼ ਵੈਨੇਜ਼ੁਏਲਾ ਰਿਹਾ। ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਮਹਿੰਗਾਈ ਦਰ ਪਿਛਲੇ ਸਾਲ 269.9 ਫੀਸਦੀ ਦਰਜ ਕੀਤੀ ਗਈ। ਡਾਲਰਾਈਜ਼ੇਸ਼ਨ (Dollaraization) ਕਾਰਨ ਪਹਿਲਾਂ ਕੁਝ ਸਮੇਂ ਲਈ ਸਥਿਰਤਾ ਦੇ ਬਾਵਜੂਦ, ਲਗਾਤਾਰ ਸਿਆਸੀ ਅਸਥਿਰਤਾ, ਜ਼ਿਆਦਾ ਕਰੰਸੀ ਛਾਪਣ, ਰਾਸ਼ਟਰਪਤੀ ਰਹੇ ਨਿਕੋਲਸ ਮਾਦੁਰੋ ਨੂੰ ਅਮਰੀਕਾ ਵੱਲੋਂ ਗ੍ਰਿਫਤਾਰ ਕਰਨ ਅਤੇ ਅਮਰੀਕੀ ਪਾਬੰਦੀਆਂ ਕਾਰਨ ਵੈਨੇਜ਼ੁਏਲਾ ਦੀ ਕਰੰਸੀ 'ਬੋਲੀਵਰ' ਦੀ ਕੀਮਤ ਡਿੱਗ ਗਈ, ਜਿਸ ਕਾਰਨ ਇਹ ਦੁਨੀਆ ਭਰ ਵਿੱਚ ਸਭ ਤੋਂ ਵੱਧ ਮਹਿੰਗਾਈ ਦਰ ਵਾਲਾ ਦੇਸ਼ ਬਣ ਗਿਆ ਹੈ।
| ਦੇਸ਼ | ਮਹਿੰਗਾਈ ਦਰ (2025 ਵਿੱਚ) |
| ਵੈਨੇਜ਼ੁਏਲਾ | 269.9 ਫੀਸਦੀ |
| ਦੱਖਣੀ ਸੂਡਾਨ | 97.5 ਫੀਸਦੀ |
| ਜ਼ਿੰਬਾਬਵੇ | 89 ਫੀਸਦੀ |
| ਸੂਡਾਨ | 87.2 ਫੀਸਦੀ |
| ਈਰਾਨ | 42.4 ਫੀਸਦੀ |
| ਅਰਜਨਟੀਨਾ | 41.3 ਫੀਸਦੀ |
| ਬੁਰੁੰਡੀ | 37.3 ਫੀਸਦੀ |
| ਤੁਰਕੀਏ | 34.9 ਫੀਸਦੀ |
| ਮਿਆਂਮਾਰ | 31 ਫੀਸਦੀ |
| ਮਲਾਵੀ | 28.3 ਫੀਸਦੀ |
ਘੱਟ ਵਿਕਸਤ ਦੇਸ਼ਾਂ 'ਚ ਮਹਿੰਗਾਈ ਦੀ ਦਰ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਕੇਂਦਰੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਨਹੀਂ ਹੁੰਦੀ, ਜਿਸ ਕਾਰਨ ਥੋੜ੍ਹੇ ਸਮੇਂ ਦੇ ਆਰਥਿਕ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਰੰਸੀ ਵਿੱਚ ਹੇਰਾਫੇਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵਿਆਜ ਦਰਾਂ ਵਧਦੀਆਂ ਹਨ ਜਦੋਂ ਕਿ ਆਮ ਆਰਥਿਕ ਸਥਿਤੀ ਉਹੀ ਰਹਿੰਦੀ ਹੈ। ਵਧੇਰੇ ਵਿਕਸਤ ਅਰਥਚਾਰਿਆਂ ਅਤੇ ਪ੍ਰਮੁੱਖ ਉਭਰਦੀਆਂ ਮੰਡੀਆਂ (Emerging Markets) ਵਿੱਚ ਮਹਿੰਗਾਈ ਦਰ ਵਿੱਚ ਬਹੁਤ ਜ਼ਿਆਦਾ ਉਤਾਰ-ਚੜ੍ਹਾਅ ਨਹੀਂ ਹੁੰਦਾ।