- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਪਹਿਲਾਂ ਇਹ ਸਮਝੋ ਕਿ ਚੈੱਕ ਬਾਊਂਸ ਉਦੋਂ ਹੁੰਦਾ ਹੈ ਜਦੋਂ ਬੈਂਕ ਕਿਸੇ ਚੈੱਕ ਨੂੰ ਭੁਗਤਾਨ ਲਈ ਸਵੀਕਾਰ ਨਹੀਂ ਕਰਦਾ। ਇਸ ਦੀ ਸਭ ਤੋਂ ਵੱਡੀ ਵਜ੍ਹਾ ਖਾਤੇ ਵਿਚ ਲੋੜੀਂਦੇ ਪੈਸੇ ਨਾ ਹੋਣਾ ਹੁੰਦੀ ਹੈ। ਭਾਰਤ 'ਚ ਚੈੱਕ ਬਾਊਂਸ ਨਾਲ ਜੁੜੇ ਨਿਯਮ ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 138 (Section 138 of Negotiable Instruments Act) ਤਹਿਤ ਆਉਂਦੇ ਹਨ।

ਬਿਜ਼ਨੈੱਸ ਡੈਸਕ,ਨਵੀਂ ਦਿੱਲੀ: ਅੱਜ ਦੇ ਸਮੇਂ ਪੈਸੇ ਦਾ ਲੈਣ-ਦੇਣ ਕਾਫ਼ੀ ਹੁੰਦਾ ਹੈ ਤੇ ਇਸ ਲੈਣ-ਦੇਣ 'ਚ ਕਈ ਲੋਕ ਚੈੱਕ ਦੀ ਵਰਤੋਂ ਵੀ ਕਰਦੇ ਹਨ। ਅਜਿਹੀ ਸਥਿਤੀ 'ਚ ਜੇਕਰ ਚੈੱਕ ਬਾਊਂਸ ਹੋ ਜਾਵੇ ਤਾਂ ਮਾਮਲਾ ਸਿਰਫ਼ ਪੈਸੇ ਤਕ ਹੀ ਸੀਮਤ ਨਹੀਂ ਰਹਿੰਦਾ, ਬਲਕਿ ਕਾਨੂੰਨੀ ਝੰਜਟ 'ਚ ਵੀ ਬਦਲ ਸਕਦਾ ਹੈ। ਕਈ ਲੋਕਾਂ ਦੇ ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਕੀ ਚੈੱਕ ਬਾਊਂਸ ਹੋਣ 'ਤੇ ਜੇਲ੍ਹ ਵੀ ਹੋ ਸਕਦੀ ਹੈ? ਆਓ ਇਸ ਸਵਾਲ ਦੇ ਜਵਾਬ ਨੂੰ ਡਿਟੇਲ ਨਾਲ ਸਮਝਦੇ ਹਾਂ ਤੇ ਨਾਲ ਹੀ ਇਹ ਵੀ ਜਾਣਦੇ ਹਾਂ ਕਿ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ।
ਸਭ ਤੋਂ ਪਹਿਲਾਂ ਇਹ ਸਮਝੋ ਕਿ ਚੈੱਕ ਬਾਊਂਸ ਉਦੋਂ ਹੁੰਦਾ ਹੈ ਜਦੋਂ ਬੈਂਕ ਕਿਸੇ ਚੈੱਕ ਨੂੰ ਭੁਗਤਾਨ ਲਈ ਸਵੀਕਾਰ ਨਹੀਂ ਕਰਦਾ। ਇਸ ਦੀ ਸਭ ਤੋਂ ਵੱਡੀ ਵਜ੍ਹਾ ਖਾਤੇ ਵਿਚ ਲੋੜੀਂਦੇ ਪੈਸੇ ਨਾ ਹੋਣਾ ਹੁੰਦੀ ਹੈ। ਭਾਰਤ 'ਚ ਚੈੱਕ ਬਾਊਂਸ ਨਾਲ ਜੁੜੇ ਨਿਯਮ ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 138 (Section 138 of Negotiable Instruments Act) ਤਹਿਤ ਆਉਂਦੇ ਹਨ। ਇਸ ਕਾਨੂੰਨ ਅਨੁਸਾਰ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਅਜਿਹਾ ਚੈੱਕ ਦਿੰਦਾ ਹੈ ਜੋ ਬਾਊਂਸ ਹੋ ਜਾਂਦਾ ਹੈ ਤਾਂ ਇਸ ਨੂੰ ਇਕ ਅਪਰਾਧ ਮੰਨਿਆ ਜਾਂਦਾ ਹੈ।
ਕਾਨੂੰਨ 'ਚ ਵਿਵਸਥਾ ਹੈ ਕਿ ਦੋਸ਼ ਸਾਬਤ ਹੋਣ 'ਤੇ ਦੋਸ਼ੀ ਨੂੰ ਵੱਧ ਤੋਂ ਵੱਧ 2 ਸਾਲ ਤਕ ਦੀ ਜੇਲ੍ਹ ਜਾਂ ਚੈੱਕ ਦੀ ਰਕਮ ਦਾ ਦੁੱਗਣਾ ਜੁਰਮਾਨਾ ਜਾਂ ਇਹ ਦੋਵੇਂ ਹੋ ਸਕਦੇ ਹਨ।
ਹਾਲਾਂਕਿ, ਹਰ ਮਾਮਲੇ 'ਚ ਜੇਲ੍ਹ ਨਹੀਂ ਹੁੰਦੀ। ਇਸ ਦੇ ਨਾਲ ਹੀ ਅਦਾਲਤ ਦਾ ਪਹਿਲਾ ਮਕਸਦ ਇਹ ਹੁੰਦਾ ਹੈ ਕਿ ਜਿਸ ਦਾ ਪੈਸਾ ਹੈ, ਉਸ ਨੂੰ ਵਾਪਸ ਦਿਵਾਇਆ ਜਾ ਸਕੇ।
ਜੇਕਰ ਕੋਈ ਵਿਅਕਤੀ ਵਾਰ-ਵਾਰ ਚੈੱਕ ਬਾਊਂਸ ਕਰਦਾ ਹੈ ਤੇ ਜਾਣਬੁੱਝ ਕੇ ਪੈਸੇ ਨਹੀਂ ਦਿੰਦਾ ਜਾਂ ਨੋਟਿਸ ਦਾ ਜਵਾਬ ਨਹੀਂ ਦਿੰਦਾ, ਤਾਂ ਕੋਰਟ ਸਖ਼ਤ ਰੁਖ਼ ਅਪਣਾ ਸਕਦਾ ਹੈ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਨਾਲ ਹੀ ਕਈ ਮਾਮਲਿਆਂ 'ਚ ਦੋਵੇਂ ਪੱਖ ਆਪਸ ਵਿਚ ਸਮਝੌਤਾ ਕਰ ਲੈਂਦੇ ਹਨ। ਸੁਪਰੀਮ ਕੋਰਟ ਵੀ ਕਹਿ ਚੁੱਕਾ ਹੈ ਕਿ ਜੇਕਰ ਸਮਝੌਤਾ ਹੋ ਜਾਵੇ ਤਾਂ ਜੇਲ੍ਹ ਤੋਂ ਬਚਿਆ ਜਾ ਸਕਦਾ ਹੈ।
ਨੋਟ: ਚੈੱਕ ਬਾਊਂਸ ਨੂੰ ਹਲਕੇ 'ਚ ਲੈਣਾ ਭਾਰੀ ਪੈ ਸਕਦਾ ਹੈ। ਇਹ ਸਿਰਫ਼ ਬੈਂਕਿੰਗ ਦੀ ਗ਼ਲਤੀ ਨਹੀਂ, ਬਲਕਿ ਕਾਨੂੰਨੀ ਅਪਰਾਧ ਵੀ ਬਣ ਸਕਦਾ ਹੈ। ਹਾਲਾਂਕਿ, ਸਮੇਂ ਸਿਰ ਭੁਗਤਾਨ ਅਤੇ ਸਮਝੌਤੇ ਨਾਲ ਵੱਡੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਚੈੱਕ ਜਾਰੀ ਕਰਦੇ ਸਮੇਂ ਹਮੇਸ਼ਾ ਆਪਣੇ ਖਾਤੇ ਵਿੱਚ ਲੋੜੀਂਦਾ ਬੈਲੇਂਸ ਰੱਖਣਾ ਬੇਹੱਦ ਜ਼ਰੂਰੀ ਹੈ।